ਕਵਿਤਾ/*ਮਲੀਆਮੇਟ/ਯਸ਼ ਪਾਲ
*ਕਿਉਂ ਰੁਕੀ ਹੋਈ ਹੈ*
*”ਰਾਜ ਮਾਰਗ ਦੀ ਉਸਾਰੀ?”*
*”ਇੱਕ ਪਹਾੜ*
*ਅੜਿਆ ਹੋਇਆ ਹੈ*
*ਰਾਜ ਮਾਰਗ ਦੇ ਰਾਹ ‘ਚ*
*ਰਾਜਨ!”*
*”ਪਹਾੜ ਨੂੰ*
*ਮਲੀਆਮੇਟ ਕਰ ਦਿਉ!”*
*”ਇਸ ਪਹਾੜ ‘ਚੋਂ*
*ਜੀਵਨ-ਦਾਤੀ ਨਦੀ*
*ਨਿਕਲਦੀ ਹੈ*
*ਰਾਜਨ!”*
*” ਨਦੀ ਨੂੰ ਵੀ*
*ਮਲੀਆਮੇਟ ਕਰ ਦਿਉ!”*
*ਉਸਾਰੀ*
*ਫਿਰ ਰੁਕ ਗਈ*
*”ਸੁਰੱਖਿਅਤ ਜੰਗਲ*
*ਰੁਕਾਵਟ ਬਣ ਰਿਹਾ ਹੈ*
*ਰਾਜਨ!”*
*”ਮਲੀਆਮੇਟ ਕਰ ਦਿਉ!”*
*ਉਸਾਰੀ*
*ਫਿਰ ਰੁਕ ਗਈ*
*”ਤੁਹਾਡੇ ਗੁਰੂ ਦਾ ਘਰ*
*ਆੜੇ ਆ ਰਿਹੈ ਜੀ”*
*”ਮਲੀਆਮੇਟ ਕਰ ਦਿਉ!”*
*ਉਸਾਰੀ*
*ਫਿਰ ਰੁਕ ਗਈ*
*”ਇਨਸਾਫ਼ ਦਾ ਮੰਦਰ*
*ਬਿਲਕੁਲ ਸਾਹਮਣੇ*
*ਰਾਹ ਰੋਕੀ*
*ਖੜ੍ਹਾ ਹੈ ਜੀ”*
*”ਇਨਸਾਫ਼*
*ਸਾਡੇ ਤੋਂ ਉੱਪਰ ਨਹੀਂ”*
*”ਮਲੀਆਮੇਟ ਕਰ ਦਿਉ!”*
*ਉਸਾਰੀ*
*ਫਿਰ ਰੁਕ ਗਈ*
*”ਇੱਥੋਂ*
*ਠੀਕ ਨੱਕ ਦੀ ਸੇਧ ‘ਚ*
*ਯੂਨੀਵਰਸਿਟੀ ਹੈ*
*ਰਾਜਨ!*
*ਜਿੱਥੇ*
*ਹਜ਼ਾਰਾਂ ਵਿਦਿਆਰਥੀ*
*ਪੜ੍ਹਦੇ ਨੇ*
*ਉਹ ਸਾਰੇ*
*ਮੋਰਚਾ ਲਾਈ ਬੈਠੇ ਨੇ*
*ਵਿਰੋਧ ‘ਚ”*
*”ਸਭ ਨੂੰ*
*ਮਲੀਆਮੇਟ ਕਰ ਦਿਉ!”*
*”ਉਹ ਜਿਉਂਦੇ-ਜਾਗਦੇ*
*ਇਨਸਾਨ ਨੇ*
*ਰਾਜਨ!*
*ਆਪਾਂ ਰਾਜ ਮਾਰਗ ਨੂੰ*
*ਮੋੜ ਦਿੰਦੇ ਹਾਂ*
*ਥੋੜ੍ਹਾ ਜਿਆ”*
*”ਮੈਨੂੰ ਚਾਹੀਦੈ*
*ਇਕਦਮ ਸਿੱਧਾ*
*ਰਾਜ ਮਾਰਗ*
*ਜਿਸ ‘ਤੇ*
*ਸਪਾਟ ਦੌੜ ਸਕੇ*
*ਮੇਰਾ ਰਥ”*
*”ਮੇਰਾ ਹੁਕਮ ਹੈ-*
*ਹਰ ਰੁਕਾਵਟ ਨੂੰ*
*ਮਲੀਆਮੇਟ ਕਰ ਦਿਉ!”*
*ਫ਼ੌਜ਼ੀ ਥੋੜ੍ਹਾ ਅੱਗੇ ਵਧੇ*
*ਫਿਰ ਰੁਕ ਗਏ*
*”ਮੈਂ ਕਿਹਾ ਹੈ ਨਾ*
*ਮਲੀਆਮੇਟ ਕਰ ਦਿਉ!”*
*ਫ਼ੌਜ਼ੀ ਥੋੜ੍ਹਾ ਹੋਰ ਅੱਗੇ ਵਧੇ*
*”ਸੁਣਿਆ ਨਹੀਂ?*
*ਮਲੀਆਮੇਟ ਕਰ ਦਿਉ”!*
*ਫ਼ੌਜ਼ੀ ਥੋੜ੍ਹਾ ਹੋਰ ਅੱਗੇ ਵਧੇ*
*ਫਿਰ ਰੁਕ ਗਏ*
*ਉੱਧਰ*
*ਮੋਰਚੇ ‘ਤੇ ਬੈਠੇ*
*ਵਿਦਿਆਰਥੀ ਉੱਠੇ*
*ਤੇ ਆ ਕੇ*
*ਖੜ੍ਹੇ ਹੋ ਗਏ*
*ਫ਼ੌਜ਼ੀਆਂ ਦੇ ਨਾਲ*
*ਫ਼ੌਜੀ*
*ਮੁਸਕਰਾ ਰਹੇ ਸਨ*
*ਵਿਦਿਆਰਥੀ ਵੀ*
*ਮੁਸਕਰਾ ਰਹੇ ਸਨ*
*ਰਾਜਾ*
*ਚਿਲਾਈ ਜਾ ਰਿਹਾ ਸੀ*
*ਗੁੱਸੇ ਤੇ ਘਬਰਾਹਟ ‘ਚ*
*”ਮਲੀਆਮੇਟ ਕਰ ਦਿਉ*
*ਸਭ ਕੁਸ਼*
*ਮਲੀਆਮੇਟ ਕਰ ਦਿਉ!”*
*#ਹਰਭਗਵਾਨ ਚਾਵਲਾ*
ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)
Share this content:



Post Comment