Loading Now

ਕਵਿਤਾ/ਬਰਖ਼ਾਸਤ/ਯਸ਼ ਪਾਲ

ਕਵਿਤਾ/ਬਰਖ਼ਾਸਤ/ਯਸ਼ ਪਾਲ

*ਫੁੱਲ ਦੇ*
*ਖਿੜਣ ਦਾ ਡਰ ਹੈ*

*ਇਸ ਲਈ*
*ਪਹਿਲਾਂ*
*ਫੁੱਲ ਦਾ ਖਿੜਣਾ*
*ਬਰਖ਼ਾਸਤ*
*ਫਿਰ*
*ਫੁੱਲ ਬਰਖ਼ਾਸਤ*

*ਹਵਾ ਦੇ*
*ਚੱਲਣ ਦਾ ਡਰ ਹੈ*

*ਇਸ ਲਈ*
*ਹਵਾ ਦਾ ਚੱਲਣਾ*
*ਬਰਖ਼ਾਸਤ*
*ਫਿਰ*
*ਹਵਾ*
*ਬਰਖ਼ਾਸਤ*

*ਡਰ ਹੈ*
*ਪਾਣੀ ਦੇ ਵਗਣ ਦਾ*

*ਸਿੱਧੀ ਜਿਹੀ ਗੱਲ*
*ਪਾਣੀ ਦਾ ਵਗਣਾ*
*ਬਰਖ਼ਾਸਤ*
*ਨਾ ਕਾਬੂ ਆਏ*
*ਤਾਂ ਪਾਣੀ*
*ਬਰਖ਼ਾਸਤ*

*ਸੁਆਲ ਉੱਠਣ ਦਾ*
*ਸੁਆਲ ਹੀ ਨਹੀਂ*

*ਸੁਆਲ ਉੱਠਣਾ*
*ਬਰਖ਼ਾਸਤ*
*ਸੁਆਲ ਉਠਾਉਣ ਵਾਲਾ*
*ਬਰਖ਼ਾਸਤ*
*ਮਤਲਬ*
*ਸੁਆਲ ਬਰਖ਼ਾਸਤ*

*ਅਸਹਿਮਤੀ*
*ਜੇ ਹੈ ਕੋਈ*
*ਤਾਂ ਅਸਹਿਮਤੀ*
*ਬਰਖ਼ਾਸਤ*

*ਤੇ ਫਿਰ*
*ਸਭਾ*
*ਬਰਖ਼ਾਸਤ*
*ਜਨਤਾ ਦਾ ਡਰ*
*ਤਾਂ ਪੂਰੀ ਜਨਤਾ*
*ਬਰਖ਼ਾਸਤ*

*ਕਿਲੇ ‘ਚ ਬੰਦ*
*ਹਥਿਆਰਬੰਦ*
*ਖੌਫ਼ਜ਼ਦਾ*
*ਬੌਣਾ ਤਾਨਾਸ਼ਾਹ*
*ਚਿਲਾਉਂਦਾ ਹੈ*
*ਬਰਖ਼ਾਸਤ!ਬਰਖ਼ਾਸਤ!*

*ਰਾਤ ਭਰ*
*ਜਾਗਦਾ ਹੈ*
*ਚਿਲਾਉਂਦਾ ਹੈ*

*ਖੁਸ਼ਬੂ ਨੂੰ*
*ਗ੍ਰਿਫ਼ਤਾਰ ਕਰੋ!*
*ਉਡਦੇ ਪਰਿੰਦੇ ਨੂੰ*
*ਗੋਲੀ ਮਾਰੋ!*

*#ਮਨ ਮੋਹਨ*

ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)

Share this content:

Post Comment