ਕਵਿਤਾ/ਨਵੀਂ ਦੇਸ਼ਭਗਤੀ/ਯਸ਼ ਪਾਲ
ਪਹਿਲਾਂ ਉਹ ਕਹਿਣਗੇ
ਤੁਸੀਂ ਸੋਚਣਾ ਬੰਦ ਕਰ ਦਿਉ
ਤੁਹਾਡਾ ਨਾ ਸੋਚਣਾ ਹੀ
ਦੇਸ਼ ਹਿਤ ‘ਚ ਹੈ
ਫਿਰ ਗੱਲ
ਸੋਨਾ ਪੈਟ੍ਰੋਲ
ਡੀਜਲ ਆਦਿ ਦੀ
ਯਾਤਰਾ ਕਰਦੇ ਹੋਏ
ਆਏਗੀ
ਤੁਹਾਡੇ ਖਾਣੇ ਤੱਕ
ਨਾ ਖਾ ਕੇ
ਦੇਸ਼ਭਗਤੀ
ਸਾਬਤ ਕਰਨ ਦਾ ਸਿਧਾਂਤ
ਰਹਿ ਜਾਏਗਾ
ਅਣਸੁਲਝਿਆ ਹੀ
ਪ੍ਰਗਟ ਹੋਣਗੀਆਂ
ਬੁੱਧੀ ਦੇ ਸਨਮੁੱਖ
ਨਵੀਆਂ ਚੁਣੌਤੀਆਂ
ਪਰ ਤੁਸੀਂ ਤਾਂ
ਪਹਿਲਾਂ ਹੀ
ਦੇਸ਼-ਹਿਤ ‘ਚ ਸੋਚਣਾ
ਬੰਦ ਕੀਤਾ ਹੋਇਆ ਹੈ
ਹੋਵੇ ਨਾ ਹੋਵੇ
ਉਹ ਦਿਨ ਦੂਰ ਨਹੀਂ
ਜਦ ਤੁਹਾਡੀ ਦੇਸ਼ਭਗਤੀ ਨੂੰ
ਇਸ ਤਰ੍ਹਾਂ
ਲਲਕਾਰਿਆ ਜਾਏ
ਕਿ ਹੁਣ
ਦੇਸ਼ ਲਈ ਮਰ ਕੇ
ਦਿਖਾਇਆ ਜਾਏ
ਹੁਣ
ਇਹੋ ਇੱਕ ਤਰੀਕਾ
ਬਚ ਜਾਂਦਾ ਹੈ
ਜਿਸ ਨਾਲ
ਸਾਬਤ ਕਰ ਸਕਦੇ ਨੇ
ਨਾਗਰਿਕ
ਆਪਣੀ ਸੱਚੀ ਦੇਸ਼ਭਗਤੀ
ਹਿੰਦੀ ‘ਚ ਮੂਲ:
*#ਵਿਹਾਨ ਵੈਭਵ*
ਪੰਜਾਬੀ ਅਨੁਵਾਦ:
*ਯਸ਼ ਪਾਲ ਵਰਗ ਚੇਤਨਾ*
(98145 35005)
Share this content:



Post Comment