Loading Now

ਕਵਿਤਾ/ਦਲਜੀਤ ਸਿੰਘ ਕਾਹਲੋਂ

ਕਵਿਤਾ/ਦਲਜੀਤ ਸਿੰਘ ਕਾਹਲੋਂ

ਵਤਨੋਂ ਪਾਰ ਚਾਚੇ ਚਿੱਠੀ ਆਈ ।

ਵਿੱਚ ਕਾਰਡ ਦੇ ਸੀ ਫੋਟੋ ਲਾਈ ॥

ਖੋਲ੍ਹਦੇ ਸਾਰ ਚਾਚੇ ਸੀਨੇ ਲਾਈ ।

ਨਾਲ ਹੀ ਚੱਕ ਲਈ ਬਾ-ਦੁਹਾਈ ॥

ਚਾਅ ਕਾਰਡ ਦਾ ਏਨਾ ਚੜ੍ਹਿਆ ।

ਅੰਦਰੋਂ ਨਿਕਲਿਆ ਤੇ ਵਿਹੜੇ ਵੜਿਆ ॥

ਉੱਚੀ ਜਿਹੀ ਚਾਚੇ ਹੇਕ ਐਸੀ ਲਾਈ ।

ਮਿੰਟਾਂ ਚਿ ਖਲਕਤ ਵਿਹੜੇ ਆਈ ॥

ਉੱਚੀ ਉੱਚੀ ਚਾਚਾ ਗਾਉਣ ਜਿਉਂ ਲੱਗਿਆ।

ਇਕੱਲਾ ਭੰਗੜੇ ਪਾਉਣ ਜਿਉਂ ਲੱਗਿਆ ॥

ਦੇਖੋ ਦੇਖੀ ਵਿੱਚ ਵੜ ਗਏ ਸਾਰੇ ।

ਚਾਚਾ ਪਿਆ ਬਈ ਚਾਂਗਰਾਂ ਮਾਰੇ ॥

ਐਸੇ ਅੰਦਰੋਂ ਨਿਕਲੇ ਬੋਲ ।

ਵਿੱਚ ਮਿੰਟਾਂ ਦੇ ਖੋਲ੍ਹ ਤੇ ਪੋਲ ॥

“ ਭਾਅ ਜੀ ਤੇਰੇ ਬਾਝੋਂ ਵੇ ਮੈਂ ਕੱਲਾ ਕੱਲਾ ।

ਆਹ ਗੋਰੇ ਮੈਨੂੰ ਆਖਦੇ ਨੇ ਝੱਲਾ ਝੱਲਾ ॥

” ਆਹ ਜੋ ਕੂਲ ਕੂਲ ਆਈ ਏ ਹਵਾ ।

ਭਰਾ ਜੀ ਵਲੋਂ ਆਈ ਹੋਵੇਗੀ ॥

ਮੇਰੇ ਪਿੰਡ ਦੀਆਂ ਗਲੀਆਂ ਚੋਂ ਲੰਘ ।

ਪਰਦੇਸਾਂ ਵੱਲ ਆਈ ਹੋਵੇਗੀ ॥

ਮਿੱਟੀ ਦੀ ਖੁਸ਼ਬੂ ਦੇ ਨਾਲ ।

ਸੁਨੇਹਾ ਵੀ ਲਿਆਈ ਹੋਵੇਗੀ ॥

“ ਦਿਲ ਮੇਰੇ ਨੂੰ ਇਹ ਛੂਹ ਛੂਹ ਕੇ ਲੰਘੇ ।

ਰਤਾ ਵੀ ਇਹ ਨਾ ਸੰਗੇ ।

ਬਈ ਚੇਤਾ ਆਵੇ ਬਚਪਨ ਦਾ ।

ਹੋ ਹੋ, ਬਈ ਚੇਤਾ ਆਵੇ ਬਚਪਨ ਦਾ “॥

ਓ , ਭਰਾ ਹੁੰਦਾ ਏ ਭਰਾ ।

ਐ ਦੁਨੀਆ ਵਾਲਿਓ ॥

ਕਿੰਨਾ ਹੁੰਦਾ ਏ ਚਾਅ ।

ਐ ਦੁਨੀਆ ਵਾਲਿਓ ॥

ਯਾਰਾਂ ਦਾ ਇਹ ਯਾਰ ।

ਐ ਦੁਨੀਆਂ ਵਾਲਿਓ ॥

ਸੱਚਾ ਹੁੰਦਾ ਇਹਦਾ ਪਿਆਰ ।

ਐ ਦੁਨੀਆਂ ਵਾਲਿਓ ॥

ਭਰਾ ਬਚਪਨ ਨੂੰ ਯਾਦ ਕਰਾਵੇ ।

ਰੋਂਦਿਆਂ ਤਾਂਈਂ ਬਈ ਹਸਾਵੇ ॥

ਭਰਾ ਹੁੰਦਾ ਏ ਭਰਾ ।

ਐ ਦੁਨੀਆ ਵਾਲਿਓ ॥

ਹੁੰਦਾ ਸੱਜੀ ਬਾਂਹ ।

ਐ ਦੁਨੀਆਂ ਵਾਲਿਓ ॥

ਔਖੇ ਸਮੇਂ ਖੜੇ ਇਹੋ ਨਾਲ ।

ਐ ਦੁਨੀਆਂ ਵਾਲਿਓ ॥

ਕਰ ਦੇਂਦਾ ਖੂਬ ਨਿਹਾਲ ।

ਐ ਦੁਨੀਆਂ ਵਾਲਿਓ ॥

ਜਦੋਂ ਕਦੇ ਸਿਰ ਭੀੜ ਜੇ ਪੈਂਦੀ ।

ਆ ਖੜ੍ਹਦਾ ਬਣ ਢਾਲ ।

ਐ ਦੁਨੀਆਂ ਵਾਲਿਓ ॥

ਭਾਵੇਂ ਵੰਡਿਆ ਜਾਏ ਘਰ ਬਾਰ ।

ਐ ਦੁਨੀਆਂ ਵਾਲਿਓ ॥

ਭਰਾ ਬਾਝ ਨਾ ਵੰਡੇ ਕੋਈ ਪਿਆਰ ।

ਐ ਦੁਨੀਆਂ ਵਾਲਿਓ ॥

ਬਚਪਨ ਦੀਆਂ ਬਈ ਖੇਡ ਲੜਾਈਆਂ ।

ਢਲਦੀ ਉਮਰੇ ਯਾਦ ਬਈ ਆਈਆਂ ।

ਰੱਬਾ “ਚਾਚਾ” ਕਰੇ ਅਰਜੋਈ ।

ਕਿਸੇ ਦਾ ਭਰਾ ਬਈ ਮਰੇ ਨਾ ਕੋਈ ॥

ਟੁੱਟ ਜਾਂਦੀ ਸੱਜੀ ਬਾਂਹ ।

ਐ ਦੁਨੀਆਂ ਵਾਲਿਓ ॥

ਭਰਾ ਹੁੰਦਾ ਏ ਭਰਾ ।

ਐ ਦੁਨੀਆਂ ਵਾਲਿਓ ॥

ਓ ਭਰਾ ਹੁੰਦਾ ਏ ਭਰਾ ।

ਐ – – – – – – – – ॥

Daljit-singh-khalon ਕਵਿਤਾ/ਦਲਜੀਤ ਸਿੰਘ ਕਾਹਲੋਂ

Share this content:

Post Comment