Loading Now

ਕਵਿਤਾ/ਦਲਜੀਤ ਸਿੰਘ ਕਾਹਲੋਂ

ਕਵਿਤਾ/ਦਲਜੀਤ ਸਿੰਘ ਕਾਹਲੋਂ

ਮੇਰੀਆਂ ਲਿਖਤਾਂ ਮੇਰੇ ਬੋਲ ਅਜ਼ਾਦ ਮੀਡੀਆ ਯੂ.ਐਸ.ਏ ਦੀ ਹਾਸਰਸ ਪੇਸ਼ਕਸ਼ :

!”ਚਾਚਾ ਚੰਡੀਗੜੀਆ -ਵਿੱਚ ਅਮਰੀਕਾ “! ਚਾ+ਚਾ ਕਰਦਿਆਂ ,ਚਾਅ ਐਸਾ ਚੜ੍ਹਿਆ । ਵਿੱਚ ਪੋਰਟ ਜਾ ਚਾਚਾ ਵੜਿਆ॥

ਚੱਕੀ ਜਾਵੇ ਤੇ ਲਾਹੀ ਜਾਵੇ।ਕੰਮ ਦੇ ਮੋਛੇ ਪਾਈ ਜਾਵੇ॥

ਬਾਰਾਂ ਘਿੰਟੇ ਦੀ ਸ਼ਿਫਟ ਸੀ ਲਾਉਂਦਾ । ਖਾਵੇ ਉਹ ਜੋ ਮੰਨ ਨੂੰ ਭਾਉਂਦਾ ॥

ਲੰਙੇ ਡੰਗ ਕੰਮ ਕਰਦਾ ਰਹਿੰਦਾ । ਹਰ ਤੀਜੇ ਦਿਨ ਘਰ ਹੀ ਬਹਿੰਦਾ ॥

ਟੀ ਕਲੱਬ ਵਿੱਚ ਪਾ ਲਿਆ ਹਿੱਸਾ । ਉਹਦਾ ਮੈਂ ਸੁਣਾਵਾਂ ਕਿੱਸਾ । ਦਿਨ ਵਿੱਚ ਇੱਕ ਵੇਰ ਚਾਹ ਬਣਾਵੇ । ਆਪ ਛਕੇ+ਸਿੰਘਾਂ ਤਾਈਂ ਛਕਾਵੇ । ਪੀਵੇ ਚਾਹਾਂ ਤੇ ਪਿੰਗ ਪੌਂਗ ਖੇਲੇ । ਜਾਪੇ ਇਵੇਂ ਜਿਵੇਂ ਆਇਆ ਮੇਲੇ ॥

ਹੱਸਦਿਆਂ ਖੇਡਦਿਆਂ ਲੰਘਿਆ ਦਹਾਕਾ । ਇੱਕ ਦਿਨ ਐਸਾ ਪਿਆ ਪਟਾਕਾ ॥ ਭਾਈਚਾਰੇ ਚਿ ਕਿਸੇ ਪਾਇਆ ਪੁਆੜਾ । ਸੱਭ ਕਾਸੇ ਦਾ ਕੀਤਾ ਕੁਆੜਾ

॥ ਪੰਗੇ ਕਿਸੇ ਨੇ ਐਸੇ ਪਾਤੇ । ਸਾਂਝੀ ਕਿਚਨ ਨੂੰ ਜਿੰਦੇ ਲਾਤੇ ॥

ਦੋ ਹਿੱਸਿਆਂ ਵਿੱਚ ਕਿਚਨ ਗਈ ਵੰਡੀ । ਚਾਚਾ ਗੁੰਮ ਸੁੰਮ ਇਵੇਂ ਬਹਿ ਗਿਆ । ਜਿਵੇਂ ਕੋਈ ਵਿਧਵਾ/ਰੰਡੀ ॥

ਮੁੜ ਮੁੜ ਝੋਰਾ ਖਾਈ ਜਾਵੇ । ਮੰਨ ਤੇ ਬੋਝ ਜਿਹਾ ਪਾਈ ਜਾਵੇ ॥ਸੋਚ ਪਤਾ ਨਹੀਂ ਕਿਸਦੀ ਛਾ ਗਈ । ਵੱਡੇ ਵੱਡੇ ਇੱਥੇ ਢੰਗੀ ॥

ਦੋਫਾੜ ਕਿਸੇ ਨੇ ਐਸੇ ਕੀਤੇ । ਰੰਗ ਦੀ ਪਾ ਕੇ ਵੰਡੀ ॥

ਹਰੇ ਵਗਾਹ ਕੇ ਪਾਸੇ ਮਾਰੇ । ਆ ਗਈ (ਭਾਰਤ ਮਾਤਾ ਦੇ )ਲਾਲਾਂ ਦੇ ਹੱਥ ਝੰਡੀ ॥

ਸਾਂਝੀ ਕਿਚਨ ਤੇ ਜਬਰੀ ਕਬਜ਼ਾ । ਕਰ ਗਏ ਵਾਂਗ ਫਰੰਗੀ ॥

ਸੱਭ ਕੁੱਝ ਸਮੇਟ ਕੇ ਤਾਲੇ ਲਾਤੇ । ਹਰੇ ਕੱਢ ਦਿੱਤੇ ਵਾਂਗ ਫਰੰਗੀ ॥

WhatsApp-Image-2025-09-10-at-8.36.44-AM-222x300 ਕਵਿਤਾ/ਦਲਜੀਤ ਸਿੰਘ ਕਾਹਲੋਂ

ਚੁਸਕੀਆਂ ਲੈ ਲੈ ਚਾਹਾਂ ਪੀਵਣ । ਦੁਨੀਆਂ ਲੱਗੇ ਰੰਗ ਬਰੰਗੀ ॥

ਅੰਦਰੋ ਅੰਦਰੀ ਲੱਡੂ ਫੁੱਟਣ । ਖੜੇ ਬਾਹਰ ਵੇਖ ਹਰੇ ਭੁਚੰਗੀ॥

ਹਰਿਆਂ ਡਾਢਾ ਜਿਗਰਾ ਕੀਤਾ । ਚੂੰ ਚਾਂ ਨਾ ਕੀਤੀ ॥

ਡੇੜ ਮਹੀਨਾ ਇਵੇਂ ਲੰਘਾ ਤਾ । ਪਿਓ ਦਿਆਂ ਪੁੱਤਾਂ ਚਾਹ ਨਾ ਪੀਤੀ ॥

ਦੂਜੀ ਧਿਰ ਨੂੰ ਚਾਓ ਸੀ ਚੱੜਿਆ । ਕਬਜ਼ਾ ਕਰਕੇ ਕਿੱਚਨ ਸਥਾਨ ॥

ਪੌਣਾ ਗੱਜ ਸਾਰੀ ਹਿੱਸੇ ਆਈ । ਅੱਧੀ ਲੈ ਗਏ ਹਰੇ ਜਵਾਨ ॥ ਹਰਿਆਂ ਦਾ ਵੀ ਇੱਕ ਦਿਨ ਕਹਿੰਦੇ । ਹੋ ਗਿਆ ਪਾਰਾ ਹਾਈ ॥

ਉੱਨਾਂ ਵੀ ਆਖਿਰ ਉਡੀਕ ਉਡੀਕ ਕੇ । ਕੈਬਨਿਟ ਜਿੰਦਰੀ ਲਾਈ ॥

ਦੂਜੇ ਦਿਨ ਕਿਸੇ ਚੱਕੇ ਚਕਾਏ । ਉੱਪਰੋਂ ਲਾਤੇ ਜਿੰਦੇ ॥

ਹਰੇ ਚਾਹ ਬਣਾਵਣ ਆਏ । ਹੋਏ ਬੜੇ ਸ਼ਰਮਿੰਦੇ ॥

ਲਾਟ ਦੇ ਵੱਲ ਨੂੰ ਗਾਉਂਦੇ ਤੁਰ ਪਏ । ਬੋਲ ਏਨੇ ਹੀ ਕਹਿ ਗਏ ॥

”ਦਿਲ ਕੇ ਅਰਮਾਨ ਆਂਸੂਓਂ ਮੇਂ ਵਹਿ ਗਏ ! ਦਿਲ ਕੇ ਅਰਮਾਨ ਆਂਸੂਓਂ ਮੇਂ ਵਹਿ ਗੲੈ”! ਹਰੇ ਸਿਆਣਪ ਕਰ ਗਏ ਸਾਰੇ । ਕਿਸੇ ਨਾ ਝਗੜਾ ਕੀਤਾ ॥

ਪੀਤਾ ਪੀਤਾ ਪੀਤਾ ਪੀਤਾ । ਸਬਰ ਪਿਆਲਾ ਪੀਤਾ ॥

ਚੁੱਪ ਚੁਪੀਤੇ ਵੇਖ ਇਨਾਂ ਨੂੰ । ਕਿਸੇ ਸਕੀਮਾਂ ਕੱਢੀਆਂ ॥ ਕਟਰ-ਪਲਾਸ ਚੱਕ ਕੇ ਲੈ ਗਏ । ਝੱਟ ਤਾਰਾਂ ਸੀ ਵੱਢੀਆਂ ॥

ਤਾਰਾਂ ਵੱਢੀਆਂ ਵੇਖ ਲਾਲਾਂ ਨੇ । ਹੋ ਗਏ ਹੋਰ ਵੀ ਲਾਲ ॥

ਕਹਿਣ ਦਿਨ ਦਿਹਾੜੇ ਹਨੇਰ ਛਾ ਗਿਆ । ਹੋ ਗਈ ਵਾਹ ਕਮਾਲ ॥

ਵਿੱਚੋਂ ਈ ਆਖਣ ਸਟੋਵ+ਫਰਿੱਜ ਤੇ । ਕਹਿਰ ਕਿਸੇ ਨੇ ਢਾਇਆ ॥

ਸ਼ੋਰ ਸ਼ਰਾਬਾ ਸੁਣ ਕੇ ਸਾਰਾ । ਚਾਚਾ ਦੌੜਾ ਆਇਆ ॥

ਉਹੀ ਪਲਾਸ ਤੇ ਕਟਰ ਲਿਆਕੇ । ਕੀਤਾ ਬੁੱਤਾ ਹੀਲਾ ॥

ਸਟੋਵ+ਫ਼ਰਿੱਜ ਉਹੀ ਚਾਲੂ ਕਰਤੇ । ਮੁੜ ਹੱਸੇ ਲਾਲ ਕਬੀਲਾ ॥

ਚਾਚਾ ਮੁੜ ਮੁੜ ਸੋਚੀ ਜਾਵੇ । ਜੱਗ ਵਿੱਚ ਹੋ ਗਈ ਭੰਡੀ ॥

ਕੁੱਝ ਇੱਕ ਆਖਣ ਮਾੜਾ ਹੋਇਆ । ਇਕੱਠੇ ਸੱਭ ਪਖੰਡੀ ॥

ਜੇ ਲਾਲਾਂ ਨਾਲ ਲਾਲ ਹੋ ਜਾਂਦੇ । ਕਾਹਨੂੰ ਫਿਰਦੇ ਵਾਂਗੂੰ ਭੰਗੀ ॥

ਵਿੱਚੋਂ ਕੁੱਝ ਇੱਕ ਆਖੀ ਜਾਵਣ ।ਗੱਲ ਨਹੀਂ ਹੋਈ ਚੰਗੀ । ਹੱਲ ਮਸਲੇ ਦਾ ਕਿਸੇ ਨਾ ਲੱਭਿਆ । ਆਖਣ ਗੱਲ ਹੋਈ ਮੰਦੀ ॥

ਮਸਲੇ ਦਾ ਰੁੱਖ ਮੋੜ ਕੇ ਰੱਖਤਾ । ਦੁਨੀਆਂ ਰੰਗ ਬਰੰਗੀ ॥

ਹਰੇ ਲਾਲ ਨੂੰ ਚੱਟਦੇ ਰਹਿ ਜਿਓ । ਜਦ ਪੋਰਟ ਵਿਖਾਈ ਬਾਹਰ ਦੀ ਡੰਡੀ ॥

ਪੋਰਟ ਵਿਖਾਈ ਬਾਹਰ ਦੀ ਡੰਡੀ॥

ਫਿਰ ਪਛਤਾਇਓ ਤੇ ਗਾਉਂਦੇ ਜਾਇਓ :- “ ਕਿ ਰੂੜਾ ਮੰਡੀ ਜਾਵੇ । ਡੰਡੀਓ ਡੰਡੀ ਜਾਵੇ ॥

ਚਾਰ ਚੁਫੇਰੇ ਵੇਖੇ । ਹੁਣ ਬਈ ਚੜ੍ਹ ਗਏ ਸੇਕੇ ॥

ਕੰਟਰੈਕਟ ਸਾਂਭਣੇ ਦਾ ਚੱਜ ਕਿਥੋਂ ਆਵੇ । ਵਿਹੜੇ ਨੂੰ ਨਾ ਆਵੇ ॥

ਨੀ ਅੜੀਓ ਝੂਠੀਆਂ ਤੋਹਮਤਾਂ ਨਾ ਲਾਇਓ । ਕਾਹਲੋਂ ਤੇ ਨਾ ਲਾਇਓ । ਕਾਹਲੋਂ ਤੇ ਨਾ ਲਾਇਓ ॥

ਕਿ ਰੂੜਾ ਮੰਡੀ ਜਾਵੇ । ਡੰਡੀਓ ਡੰਡੀ ਜਾਵੇ॥

Daljit-singh-kahlon-225x300 ਕਵਿਤਾ/ਦਲਜੀਤ ਸਿੰਘ ਕਾਹਲੋਂ

-ਦਲਜੀਤ ਸਿੰਘ ਕਾਹਲੋਂ

-ਸੁਪਰਡੈਂਟ

Share this content:

Post Comment