Loading Now

ਕਵਿਤਾ/ਤੇਰੀ ਲੀਲਾ ਅਪਾਰ/ਜਸਵੀਰ ਸਿੰਗ ਸਹੋਤਾ

ਕਵਿਤਾ/ਤੇਰੀ ਲੀਲਾ ਅਪਾਰ/ਜਸਵੀਰ ਸਿੰਗ ਸਹੋਤਾ

ਮੇਰੇ ਸਤਿਗੁਰ ਲੱਖ ਪਤਾਲ ਆਕਾਸ਼ ਤੱਕੇ।

ਏਹ ਤੋਂ ਅੱਗੇ ਸੋਚ ਕਿਸੇ ਦੀ ਜਾਣੀ ਕੀ।

ਉਸ ਦੇ ਅੱਗੇ ਸੀਸ ਝੁਕੇ ਹਮੇਸ਼ ਮੇਰਾ।

ਮੈਂ ਹੋਰ ਕਿਧਰੇ ਨਜ਼ਰ ਟਿਕਾਣੀ ਕੀ।

ਕਰਨ ਕਾਰਨ ਸਮਰੱਥ ਸੁਆਮੀ ਹੈ ਮੇਰਾ।

 ‘ਇਕ’ ਤੇ  ਮੁਕੇ ਗੱਲ  ਜੇ ਹੋਰ ਮੁਕਾਣੀ ਕੀ ??

ਅੰਗ ਸੰਗ ਹੈ ਸਭ ਦੇ ਕਿਸੇ ਤੋਂ ਦੂਰ ਨਾ ਉਹ,

ਮੈਂ ਏਥੇ ਗੱਲ ਮੁਕਾਵਾਂ , ਹੋਰ ਵਧਾਣੀ ਕੀ।

 ਜੁਗਾਂ ਤੋਂ ਸੱਚਾ ਉਹ  ਲੀਕ ਇਹ ਪੱਥਰ ਤੇ।

ਉਹਦੇ ਬੋਲਾਂ ਸੱਚੇ ਬੋਲ ਕਥਾ ਸੁਣਾਣੀ ਕੀ।

 ਕੀਤੇ ਦਾ ਫਲ ਪਾਉਂਦਾ ਹਰ ਕੋਈ ਏਥੇ,

ਆਪੇ ਦੱਸੋ ਇਸ ਦੇ ਵਿੱਚ ਵੰਡ ਕਾਣੀ ਕੀ।

 

ਲੱਖਾਂ ਜੀਵ ਓਸੇ ਦੀ ਉਸਤੱਤ ਕਰਦੇ ਨੇ।

 ਚਾਰ ਸ਼ਬਦਾਂ ਚ ਮੈ ਤਾਂ ਮਹਿਮਾਂ ਗਾਣੀ ਕੀ ??

ਜਸਵੀਰ ਸਿੰਘ ਸਿਹੋਤਾ

+1 (403) 681-8281

Share this content:

Post Comment