Loading Now

ਕਵਿਤਾ/ਤਕਦੀਰਾਂ ਦੇ ਹਰਫ਼/ਅਮਰਜੀਤ ਦਸੂਹਾ

ਕਵਿਤਾ/ਤਕਦੀਰਾਂ ਦੇ ਹਰਫ਼/ਅਮਰਜੀਤ ਦਸੂਹਾ

ਸਾਡੇ ਸੀਨੇ ਜ਼ਾਲਮਾਂ ਦੇ ਦਿੱਤੇ ਜ਼ਖ਼ਮ ਗਹਿਰੇ,

ਇਤਿਹਾਸ ਦੀਆਂ ਪੈੜ੍ਹਾਂ ਨੇ, ਨਿਸ਼ਾਨ ਨਹੀਂ।

ਵਕਤ ਦੇ ਪੰਨਿਆਂ ਤੇ ਲਿਖੇ ਖੂਨੀ ਹਰਫ਼,

ਤੱਤੇ ਲਹੂ ਦੇ ਐਲਾਨ ਨੇ, ਬਿਆਨ ਨਹੀਂ।

ਸਿਵਿਆਂ ਵਿੱਚ ਮੱਚੀਆਂ ਜਿੰਦਾਂ ਮਸ਼ਾਲਾਂ,

ਸੰਗਰਾਮੀ ਅਮਾਨਤ ਨੇ, ਮਸਾਣਾਂ ਨਹੀਂ।

ਝੁਰੜੀਆਂ ਤਿਉੜੀਆਂ ਵਿੱਚ ਪਲਦੇ ਨੇ ਸੁਪਨੇ,

ਖੁਸ਼ੀਆਂ ਉਮੰਗਾਂ ਵਿੱਚ ਨੇ, ਕੁਰਲਾਉਣ ਨਹੀਂ।

ਸਿਰਾਂ ਤੇ ਮੁੜਕਿਆਂ ਨਾਲ ਪਾਲੇ ਇਹ ਸ਼ਬਦ,

ਸਿਰੜਾਂ ਦੇ ਸਿਰ ਤਾਜ ਨੇ, ਲਗਾਮ ਨਹੀਂ

ਗੱਲੀਂ ਜਜ਼ਬਾਤਾਂ ਦੇ ਉਧੜੇ ਪਏ ਜ਼ਖ਼ਮ,

ਹਨੇਰੀਆਂ ਵਜ੍ਹਾਂ ਨੇ, ਇਹ ਪੌਣ ਨਹੀਂ।

ਸੁੰਨੀਆਂ ਅੱਖੀਂ ਵਗਦਾ ਦਰਦਾਂ ਦਾ ਨੀਰ,

ਸਿੰਜਦਾ ਖੁਸ਼ਕ ਪੈੜ੍ਹਾਂ ਨੇ, ਸ਼ਮਸ਼ਾਨ ਨਹੀਂ।

ਅਮਰਸੁੱਕਾ ਕਾਨਾ ਬਣ ਤਿੱਖੀ ਕਲਮ,

ਲਿਖਣੀਆਂ ਤਕਦੀਰਾਂ ਨੇ, ਅਹਿਸਾਨ ਨਹੀਂ।

Amarjit-Dasuya-171x300 ਕਵਿਤਾ/ਤਕਦੀਰਾਂ ਦੇ ਹਰਫ਼/ਅਮਰਜੀਤ ਦਸੂਹਾ

ਅਮਰਜੀਤ ਦਸੂਹਾ

(8968933711)

Share this content:

Post Comment