ਕਵਿਤਾ/ਝੂਠ ਦੇ ਬੰਬ ‘ਤੇ ਟਰੰਪ/ਯਸ਼ ਪਾਲ
ਉਹ ਆਇਆ
ਮੁਸਕਰਾਉਂਦੇ ਹੋਏ
ਸੂਟ ਦੇ ਹੇਠਾਂ
ਫੌਜੀ ਬਜਟ
ਛੁਪਾਉਂਦੇ ਹੋਏ
ਹਥਿਆਰਾਂ ਦੇ
ਸੌਦਾਗਰ ਦੇ
ਬਣਾ-ਸੁਆਰ ਕੇ
ਕੱਟੇ ਹੋਏ ਸਿਰ ਦੇ ਵਾਲ
ਪਰ ਦਿਮਾਗ਼ ‘ਚ
ਭਰਿਆ ਹੈ ਬਾਰੂਦ
ਉਹ ਬੋਲਿਆ-
“ਅਮਨ ਚਾਹੀਦੈ”
ਤੇ ਭੇਜ ਦਿੱਤੇ
ਹਰ ਮੁਲਕ ‘ਚ ਟੈਂਕ
ਉਸ ਦੇ ‘ਟਵੀਟ’
ਚਲਦੇ ਨੇ
ਮਿਜ਼ਾਇਲਾਂ ਤੋਂ ਵੀ ਤੇਜ਼
ਤੇ ਹਰ ਝੂਠ
ਚਮਕਦਾ ਹੈ ਟੀਵੀ ‘ਤੇ
ਬਣਕੇ” “ਰਾਸ਼ਟਰ-ਹਿਤ”
ਉਸਨੇ
ਲੋਕਤੰਤਰ ਨੂੰ
ਤੇਲ ਦੇ ਖੂਹਾਂ ‘ਚ
ਡੁਬੋ ਦਿੱਤਾ
ਤੇ
ਹਰ ਬੰਬਾਰੀ ‘ਤੇ
“ਸੁਰੱਖਿਆ”
ਨਾਂ ਪਰੋ ਦਿੱਤਾ
ਉਸਦੇ ਹੱਥ ‘ਚ
ਨਹੀਂ ਹੈ ਬਟਨ
ਨਕਲੀ ਪ੍ਰਮਾਣੂ ਦਾ
ਅਸਲ ਸਾਇਆ ਹੈ
ਮੌਤ ਦਾ
ਉਹ
ਬੱਚਿਆਂ ਦੀਆਂ ਲਾਸ਼ਾਂ ‘ਤੇ
ਝੰਡਾ ਲਹਿਰਾਉਂਦਾ ਹੈ
ਪ੍ਰਗਟਾਵੇ ਦੀ ਆਜ਼ਾਦੀ ਦਾ
ਉਹ ਸਿੱਖ ਕੇ ਆਇਆ ਸੀ
ਬੁਸ਼ ਤੋਂ
ਤੇ ਸਮਝਦਾ ਸੀ
ਸਾਰੀ ਦੁਨੀਆਂ ਨੂੰ ਇਰਾਕ਼
ਹਰ ਵਿਰੋਧ ਨੂੰ
“ਆਤੰਕ” ਕਹਿੰਦਾ
ਹਰ ਜੰਗ ਨੂੰ
“ਜ਼ਰੂਰੀ” ਦਸਦਾ
ਰੂਸ-ਯੂਕਰੇਨ ਦੀ ਅੱਗ ‘ਚ
ਪਰਦੇ ਪਿੱਛਿਉਂ
ਪਾਉਂਦਾ ਰਿਹਾ ਤੇਲ
ਤੇ
ਭਾਰਤ-ਪਾਕਿਸਤਾਨ ਦੀ
ਸਰਹੱਦ ‘ਤੇ
“ਆਤੰਕਵਾਦ” ਦੇ ਨਾਂ ‘ਤੇ
ਕਰਦਾ ਰਿਹਾ ਸੌਦੇ
ਉਸ ਲਈ ਜੰਗ ਹੈ
ਸਿਰਫ਼ ਵਪਾਰ
ਇੱਕ ਅਜਿਹਾ ਸੌਦਾ
ਜਿਸ ‘ਚ
ਮਰੇ ਕੋਈ ਵੀ
ਪਰ ਜਿੱਤੇ
“ਵਾਲ ਸਟਰੀਟ” ਬਾਜ਼ਾਰ
ਉਸਨੇ
ਹਥਿਆਰ ਦਿੱਤੇ ਉਨ੍ਹਾਂ ਨੂੰ
ਜੋ ਮਾਰਦੇ ਨੇ ਗੋਲੀਆਂ
ਬੱਚਿਆਂ ਦੀ ਪਿੱਠ ‘ਤੇ
ਫਿਰ
ਕਰਾਉਂਦਾ ਹੈ
“ਸ਼ਾਂਤੀ ਵਾਰਤਾ”
ਖੜ੍ਹਾ ਹੋਕੇ
ਉਨ੍ਹਾਂ ਦੀਆਂ ਲਾਸ਼ਾਂ ਦੀ
ਹਿੱਕ ‘ਤੇ
ਉਸ ਦੀ ਮੁਸਕਰਾਹਟ ਹੈ
ਇੱਕ ‘ਵਪਾਰ-ਚਿੰਨ’
ਜਿਸਦੇ ਹੇਠ ਲਿਖਿਆ ਹੈ-
“ਮੁਨਾਫ਼ਾ ਪਹਿਲਾਂ”
ਜਾਂ ਕਹੀਏ-
“ਮੁਨਾਫ਼ਾ ਹੀ ਧਰਮ ਹੈ”
ਤੇ ਉਸ ਦੀਆਂ
ਅੱਖਾਂ ‘ਚ
ਲੋਕਤੰਤਰ ਨਹੀਂ
‘ਰਾਜਤੰਤਰ’ ਚਮਕਦਾ ਹੈ
ਟਰੰਪ-
ਸਿਰਫ਼ ਇੱਕ ਨਾਂ ਨਹੀਂ
ਪੂੰਜੀ ਦਾ
ਉਹ ਚਿਹਰਾ ਹੈ
ਜੋ
ਕੰਧਾਂ ਵਗਲਦਾ ਹੈ
ਹੱਦਾਂ ਖਿਚਦਾ ਹੈ
ਤੇ ਫਿਰ
ਕਹਿੰਦਾ ਹੈ-
“ਅਸੀਂ ਲੜ ਰਹੇ ਹਾੰ
ਮਾਨਵਤਾ ਲਈ”
ਪਰ
ਸੱਚ ਇਹ ਹੈ-
ਕਿ ਉਹ
ਝੂਠ ਦੇ ਬੰਬ ‘ਤੇ ਬੈਠਾ
ਇੱਕ ਮਸਖ਼ਰਾ ਹੈ
ਜਿਸ ਦੀ ਹਾਸੀ ‘ਚ
ਲਹੂ ਦੀ ਗੰਧ ਹੈ
ਤੇ
ਜਿਸਦੀਆਂ ਤਾੜੀਆਂ ‘ਚ
ਗੋਲੀਆਂ ਦੀ ਤਰੰਗ ਹੈ
ਟਰੰਪ ਵਰਗੇ ਮਸਖ਼ਰੇ
ਲਿਖੇ ਜਾਣਗੇ
ਇਤਿਹਾਸ ਦੇ ਹਾਸ਼ੀਏ ‘ਤੇ
ਜਿੱਥੇ
ਧੂੜ ਦੇ ਕਣ ਵੀ
ਵੱਧ ਵਜ਼ਨਦਾਰ ਹੋਣਗੇ
ਉਸ ਦੀ ਲਫ਼ਾਜ਼ੀ ਤੋਂ
ਪੂੰਜੀ ਦਾ ਮਸਖ਼ਰਾ
ਚਾਹੇ ਜਿੰਨਾਂ ਵੀ ਬੁੜ੍ਹਕੇ
ਹੁਣ ਡਗਮਗਾ ਚੁੱਕਿਆ ਹੈ
ਉਸਦਾ ਮੰਚ
ਉਹ ਜੋ
ਹਰ ਬੰਬ ਨੂੰ ਸਿੱਟਦਾ ਹੈ
ਉਸ ‘ਤੇ “ਰੱਖਿਆ”ਲਿਖਕੇ
ਹੁਣ ਪਹਿਚਾਨਿਆ ਜਾਵੇਗਾ
ਇਤਿਹਾਸ ਦੇ ਕਟਹਿਰੇ ‘ਚ
“ਹਤਿਆਰਾ ਕਰਕੇ”
#ਐਮ.ਕੇ. ਆਜ਼ਾਦ
ਹਿੰਦੀ ਤੋਂ ਪੰਜਾਬੀ:
ਯਸ਼ ਪਾਲ ਵਰਗ ਚੇਤਨਾ
(98145 35005)
Share this content:



Post Comment