ਕਵਿਤਾ/ਗ੍ਰਹਿਣ/ਯਸ਼ ਪਾਲ
*ਪੰਡਿਤਾਂ ਨੇ ਕਿਹਾ-*
*ਅੱਜ ਗ੍ਰਹਿਣ ਹੈ*
*ਇਹ ਨਹੀਂ ਕਿਹਾ*
*ਕਿ ਗ੍ਰਹਿਣ*
*ਚੰਦ ਨੂੰ ਨਹੀਂ*
*ਪ੍ਰਿਥਵੀ ਨੂੰ ਹੈ*
*ਪ੍ਰਿਥਵੀ ‘ਤੇ*
*ਜੋ ਵੀ ਸ਼ੁਭ ਹੈ*
*ਉਹ ਸਭ ਨਿਗਲਣਗੇ*
*ਰਾਹੂ ਤੇ ਕੇਤੂ*
*ਇਸ ਵਾਰ*
*ਨਹੀਂ ਆਉਣਗੇ*
*ਵਿਸ਼ਨੂੰ*
*ਪ੍ਰਿਥਵੀ ਨੂੰ ਬਚਾਉਣ*
*ਉਹ ਸਵਰਗ ਬਚਾਉਣ ‘ਚ*
*ਵਿਅਸਤ ਨੇ*
*ਸਾਰੀਆਂ*
*ਅਸ਼ੁਭ ਸ਼ਕਤੀਆਂ*
*ਮਸਤ ਨੇ*
*ਹੋਲੀ ਦੀ ਜਗ੍ਹਾ*
*ਸੜ ਰਹੇ ਨੇ*
*ਮਾਸੂਮ ਬੱਚੇ*
*ਬੇਕਸੂਰ ਲੋਕ*
*ਦੇਵਤਾ ਉਤਾਵਲੇ ਨੇ*
*ਗ੍ਰਹਿਣ ਹਟਣ ਦੀ*
*ਤੇ ਅੰਮ੍ਰਿਤ ਵੰਡਣ ਦੀ*
*ਉਡੀਕ ‘ਚ*
*ਪਏ ਰਹੋ*
*ਆਪਣੀਆਂ*
*ਖੁਸ਼ੀਆਂ ਦੇ ਖੋਲ ‘ਚ*
*ਸਿਮਟ ਕੇ*
ਮੂਲ ਰਚਨਾ:
*#ਹੂਬਨਾਥ*
ਹਿੰਦੀ ਤੋਂ ਪੰਜਾਬੀ ਅਨੁ:
*ਯਸ਼ ਪਾਲ ਵਰਗ ਚੇਤਨਾ*
(98145 35005)
Share this content:



Post Comment