Loading Now

ਕਵਿਤਾ/*ਗਾਜ਼ਾ ਦੀ ਖ਼ਬਰ/ਯਸ਼ਪਾਲ

ਕਵਿਤਾ/*ਗਾਜ਼ਾ ਦੀ ਖ਼ਬਰ/ਯਸ਼ਪਾਲ

*ਰੋਟੀ ਲੈਣ ਗਈ*
*ਮਾਂ ਨੂੰ*
*ਗੋਲੀ ਲੱਗੀ*
*ਢੇਰ ਹੋ ਗਈ*

*ਬਹੁਤ ਦਿਨਾਂ ਦਾ*
*ਭੁੱਖਾ ਬੱਚਾ*
*ਉਦਾਸ ਅੱਖਾਂ ਨਾਲ*
*ਦੇਖ ਰਿਹਾ ਹੈ*
*ਦੇਰ ਹੋ ਗਈ*

*2.ਕਿਵੇਂ ਰੁਕੇਗਾ ਯੁੱਧ*
……………….

*ਕਿਵੇਂ ਰੁਕੇਗਾ*
*ਯੁੱਧ*
*ਕਿਵੇਂ ਹੋਵੇਗਾ*
*ਅਮਨ ਕਾਇਮ*

*ਪੂਰੀ ਦੁਨੀਆਂ*
*ਆਦਮੀਆਂ ਦੀ ਹੈ*

*3.ਚੁੱਪ ਕਿਉਂ ਹੈ ਜਹਾਨ?*
………………….

*ਕਦ ਤੋਂ*
*ਫ਼ਲਸਤੀਨ ਨੂੰ*
*ਖਾ ਰਿਹਾ ਹੈ*
*ਇੱਕ ਆਦਮਖੋਰ*
*ਹੁਕਮਰਾਨ*

*ਭੁੱਖੇ ਬੱਚਿਆਂ ਨੂੰ*
*ਚਿਪਕਾ ਕੇ*
*ਛਾਤੀ ਨਾਲ*

*ਕਦ ਤੋਂ*
*ਇੱਧਰ-ਉੱਧਰ*
*ਭਟਕ ਰਹੀਆਂ ਨੇ*
*ਥੱਕ-ਟੁੱਟੀਆਂ ਮਾਵਾਂ*

*ਫਿਰ ਵੀ*
*ਚੁੱਪ ਕਿਉਂ ਹੈ*
*ਜਹਾਨ?*

*#ਰਾਮਸਵਰੂਪ ਕਿਸਾਨ*
(ਰਾਜਸਥਾਨੀ)

ਹਿੰਦੀ ਤੋਂ ਪੰਜਾਬੀ:
*ਯਸ਼ ਪਾਲ ਵਰਗ ਚੇਤਨਾ*

Share this content:

Post Comment