Loading Now

ਓਮ ਬਿਰਲਾ ਨੇ ਕਿਹਾ ਅਤਿਵਾਦ ਸਿਰਫ਼ ਸਰਹੱਦ ਤੱਕ ਸੀਮਤ ਨਹੀਂ

ਓਮ ਬਿਰਲਾ ਨੇ ਕਿਹਾ ਅਤਿਵਾਦ ਸਿਰਫ਼ ਸਰਹੱਦ ਤੱਕ ਸੀਮਤ ਨਹੀਂ

ਨਵੀਂ ਦਿੱਲੀ – 27  ਅਕਤੂਬਰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਕਿਹਾ ਕਿ ਸੰਸਦਾਂ ਮੁਲਕਾਂ ਦਰਮਿਆਨ ਭਰੋਸਾ ਪੈਦਾ ਕਰਨ ਅਤੇ ਤਣਾਅ ਘਟਾਉਣ ਵਿੱਚ ਮਦਦ ਕਰ ਸਕਦੀਆਂ ਹਨ। ਉਹ 12ਵੀਂ ਬਰਿਕਸ ਸੰਸਦੀ ਫੋਰਮ ਦੇ ਉਦਘਾਟਨ ਮਗਰੋਂ ਸੰਬੋਧਨ ਕਰ ਰਹੇ ਸਨ। ਸੰਵਿਧਾਨ ਸਦਨ ਦੇ ਇਤਿਹਾਸਕ ਸੈਂਟਰ ਹਾਲ ਵਿੱਚ ਆਪਣੇ ਉਦਘਾਟਨੀ ਭਾਸ਼ਣ ਵਿੱਚ ਬਿਰਲਾ ਨੇ ਡੈਲੀਗੇਟਾਂ ਨੂੰ ਕਿਹਾ ਕਿ ਖੇਤਰੀ ਟਕਰਾਅ, ਜੰਗਾਂ, ਆਰਥਿਕ ਅਸਥਿਰਤਾ, ਵਪਾਰਕ ਤਣਾਅ, ਅਤਿਵਾਦ ਅਤੇ ਜਲਵਾਯੂ ਤਬਦੀਲੀ ਕਿਸੇ ਦੀ ਸਰਹੱਦ ’ਤੇ ਨਹੀਂ ਰੁਕਦੇ। ਅਜਿਹੀਆਂ ਆਲਮੀ ਚੁਣੌਤੀਆਂ ਵਾਰਤਾ, ਕੂਟਨੀਤੀ ਅਤੇ ਸਹਿਯੋਗ ਨੂੰ ਹੋਰ ਵੀ ਅਹਿਮ ਬਣਾਉਂਦੀਆਂ ਹਨ।ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸੰਸਦ ਆਪਸੀ ਸਮਝ ਅਤੇ ਭਰੋਸੇ ਨੂੰ ਮਜ਼ਬੂਤ ਕਰਨ, ਕੌਮਾਂਤਰੀ ਤਣਾਅ ਘਟਾਉਣ ਅਤੇ ਆਲਮੀ ਚੁਣੌਤੀਆਂ ਦੇ ਸ਼ਾਂਤਮਈ ਹੱਲ ਕੱਢਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।’’ ਨਵੀਂ ਦਿੱਲੀ ਇਸ ਦੋ ਦਿਨਾ ਸਮਾਗਮ ਦੀ ਮੇਜ਼ਬਾਨੀ ਕਰ ਰਹੀ ਹੈ। ਸਪੀਕਰ ਨੇ ਫੋਰਮ ਦੀ 20ਵੀਂ ਵਰ੍ਹੇਗੰਢ ਮੌਕੇ ਸੰਵਿਧਾਨ ਸਦਨ ’ਚ ਬਰਿਕਸ ਦੇ ਸੰਸਦੀ ਡੈਲੀਗੇਟਾਂ ਦਾ ਸਵਾਗਤ ਕੀਤਾ। ਉਨ੍ਹਾਂ ਨੌਜਵਾਨ ਪੀੜ੍ਹੀ ਦੀਆਂ ਆਸਾਂ ਅਤੇ ਖ਼ਾਹਿਸ਼ਾਂ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਖ਼ਾਹਿਸ਼ਾਂ ਨੂੰ ਸਾਰਥਕ ਮੌਕਿਆਂ, ਮਾਣ-ਸਤਿਕਾਰ ਅਤੇ ਢੁੱਕਵੇਂ ਮਾਹੌਲ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਪ੍ਰਤਿਭਾ ਨਿਖਰ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸੰਸਦਾਂ ਦੀ ਇਹ ਅਹਿਮ ਜ਼ਿੰਮੇਵਾਰੀ ਹੈ ਕਿ ਉਹ ਨੌਜਵਾਨਾਂ ਦੀ ਆਵਾਜ਼ ਸੁਣਨ, ਉਨ੍ਹਾਂ ਦੀਆਂ ਉਮੀਦਾਂ ਤੇ ਫ਼ਿਕਰਾਂ ਨੂੰ ਸਮਝਣ ਅਤੇ ਅਜਿਹੇ ਰਾਹ ਤਿਆਰ ਕਰਨ ਜਿਨ੍ਹਾਂ ਰਾਹੀਂ ਉਨ੍ਹਾਂ ਦੀ ਊਰਜਾ, ਰਚਨਾਤਮਕਤਾ ਅਤੇ ਸਮਰੱਥਾ ਨੂੰ ਦੇਸ਼ ਨਿਰਮਾਣ ਵਿੱਚ ਲਾਇਆ ਜਾ ਸਕੇ।

ਪ੍ਰਧਾਨ ਮੰਤਰੀ ਵੱਲੋਂ ਡੈਲੀਗੇਟਾਂ ਨਾਲ ਮੁਲਾਕਾਤ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸ, ਚੀਨ, ਇਰਾਨ ਅਤੇ ਸੰਯੁਕਤ ਅਰਬ ਅਮੀਰਾਤ ਸਣੇ ਬਰਿਕਸ ਮੁਲਕਾਂ ਦੇ ਸੰਸਦੀ ਡੈਲੀਗੇਟਾਂ ਨਾਲ ਮੁਲਾਕਾਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ 12ਵੀਂ ਬਰਿਕਸ ਸੰਸਦੀ ਫੋਰਮ ਦੇ ਉਦਘਾਟਨੀ ਸੈਸ਼ਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਬਰਿਕਸ ਦੇ ਮੈਂਬਰ ਮੁਲਕਾਂ ਅਤੇ ਭਾਈਵਾਲ ਮੁਲਕਾਂ ਤੋਂ ਆਏ ਸੰਸਦੀ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਤੋਂ ਇਲਾਵਾ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਅਤੇ ਹੋਰ ਸੰਸਦ ਮੈਂਬਰਾਂ ਨੇ ਮਹਿਮਾਨਾਂ ਨਾਲ ਮੁਲਾਕਾਤ ਕੀਤੀ

Share this content:

Previous post

ਭਾਰਤ ਵਿੱਚ 1 ਨਵੰਬਰ ਤੋਂ LPG ਸਿਲੰਡਰ ਦੇ ਨਵੇਂ ਨਿਯਮ: ਕੀਮਤਾਂ ’ਚ ਬਦਲਾਅ ਤੇ ਬੁਕਿੰਗ ਨਿਯਮਾਂ ’ਚ ਅਪਡੇਟ

Next post

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ; ਅੰਮ੍ਰਿਤਸਰ ਸਰੋਵਰ ਤੇ ਨਗਰੀ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸਮੁੱਚੀ ਸਿੱਖ ਕੌਮ ਵੱਲੋਂ ਅਥਾਹ ਸ਼ਰਧਾ ਨਾਲ ਅੱਜ

Post Comment