ਐੱਨ ਸੀ ਈ ਆਰ ਟੀ ਨੇ 9ਵੀਂ ਦਾ ਸਿਲੇਬਸ ਬਦਲਿਆ
ਨਵੀਂ ਦਿੱਲੀ, 18 ਮਾਰਚ – ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਨ ਸੀ ਈ ਆਰ ਟੀ) ਨੇ ਸਕੂਲੀ ਸਿੱਖਿਆ ਢਾਂਚੇ ਵਿੱਚ ਸੁਧਾਰ ਲਈ ਸੈਸ਼ਨ 2026-27 ਤੋਂ ਨੌਵੀਂ ਜਮਾਤ ਦਾ ਪਾਠਕ੍ਰਮ ਬਦਲ ਦਿੱਤਾ ਹੈ। ਇਸ ਤਹਿਤ ਕਈ ਵਿਸ਼ਿਆਂ ਦਾ ਸਿਲੇਬਸ ਘਟਾਇਆ ਜਾਵੇਗਾ ਅਤੇ ਪੁਰਾਤਨ ਕਾਲ ਨਾਲ ਸਬੰਧਤ ਵਿਸ਼ੇ ਨਵੇਂ ਸਿਰੇ ਤੋਂ ਜੁੜਨਗੇ। ਐੱਨ ਸੀ ਈ ਆਰ ਟੀ ਦੇ ਸਕੱਤਰ ਹਿਮਾਂਸ਼ੂ ਗੁਪਤਾ ਮੁਤਾਬਕ ਨਵੀਂ ਸਿੱਖਿਆ ਨੀਤੀ 2020 ਤਹਿਤ ਤਿਆਰ ਨਵੀਆਂ ਕਿਤਾਬਾਂ ਜਲਦੀ ਵਿਦਿਆਰਥੀਆਂ ਕੋਲ ਹੋਣਗੀਆਂ। ਅਪਰੈਲ 2027 ਤੋਂ ਦਸਵੀਂ ਤੇ ਗਿਆਰ੍ਹਵੀਂ ਜਮਾਤ ਦਾ ਸਿਲੇਬਸ ਵੀ ਬਦਲ ਜਾਵੇਗਾ।
ਇਸ ਤੋਂ ਪਹਿਲਾਂ ਤੀਜੀ ਤੋਂ ਅੱਠਵੀਂ ਜਮਾਤ ਦੀਆਂ ਕਿਤਾਬਾਂ ਬਦਲੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚ ਗਤੀਵਿਧੀ ਆਧਾਰਿਤ ਪਾਠਕ੍ਰਮ ਸ਼ਾਮਲ ਹੈ। ਚੰਡੀਗੜ੍ਹ ਦੇ ਸਰਕਾਰੀ ਸਕੂਲ ਅਧਿਆਪਕ ਅਰਵਿੰਦ ਰਾਣਾ ਨੇ ਕਿਹਾ ਕਿ ਸਿਲੇਬਸ ਬਦਲਣ ਵੇਲੇ ਸਿਰਫ ਵਾਧੂ ਸਮੱਗਰੀ ਹਟਾਈ ਜਾਵੇ ਤੇ ਅਹਿਮ ਹਿੱਸੇ ਬਰਕਰਾਰ ਰਹਿਣ। ਨਵੀਆਂ ਕਿਤਾਬਾਂ ਵਿੱਚ ਕਿਊ ਆਰ ਕੋਡ ਤੇ ਡਿਜੀਟਲ ਲਿੰਕ ਵੀ ਦਿੱਤੇ ਜਾਣਗੇ।
ਅੰਗਰੇਜ਼ੀ ਦੇ ਪਾਠ 30 ਤੋਂ 17 ਕਰਨ ਦੀ ਤਿਆਰੀ
ਨੌਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ’ਚ ਵੱਡੀ ਤਬਦੀਲੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਪਹਿਲਾਂ ਵਾਲੇ 30 ਪਾਠਾਂ ਦੀ ਥਾਂ ਹੁਣ ਸਿਰਫ਼ 17 ਸਬਕ ਪੜ੍ਹਾਏ ਜਾਣਗੇ। ਇਸ ਜਮਾਤ ਲਈ ਦੋ ਦੀ ਥਾਂ ਇੱਕ ਕਿਤਾਬ ਵੀ ਲੱਗ ਸਕਦੀ ਹੈ। ਮਾਹਿਰਾਂ ਅਨੁਸਾਰ ਗੁੰਝਲਦਾਰ ਵਿਆਕਰਨ ਦੀ ਥਾਂ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਅੰਗਰੇਜ਼ੀ ਸਿਖਾਉਣ ’ਤੇ ਜ਼ੋਰ ਦਿੱਤਾ ਜਾਵੇਗਾ।
Share this content:



Post Comment