ਐੱਨਟੀਏ ਨੇ ਅੰਗਰੇਜ਼ੀ, ਕਮਰਸ ਤੇ ਸਮਾਜ ਸ਼ਾਸਤਰ ਦੇ ਯੂਜੀਸੀ ਨੈੱਟ ਦੇ ਨਤੀਜੇ ਐਲਾਨੇ
ਨਵੀਂ ਦਿੱਲੀ, 19 ਸਤੰਬਰ – ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਅੰਗਰੇਜ਼ੀ, ਕਮਰਸ ਅਤੇ ਸਮਾਜ ਸ਼ਾਸਤਰ ਲਈ ਕਰਵਾਏ ਗਏ ਯੂਜੀਸੀ-ਨੈੱਟ ਜੂਨ 2026 ਦੇ ਨਤੀਜੇ ਐਲਾਨ ਦਿੱਤੇ ਹਨ। ਇਨ੍ਹਾਂ ਤਿੰਨ ਪੇਪਰਾਂ ਵਿਚ ਕਈ ਗ਼ਲਤੀਆਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਐੱਨਟੀਏ ਨੇ ਪਿਛਲੇ ਮਹੀਨੇ ਦੁਬਾਰਾ ਪ੍ਰੀਖਿਆ ਕਰਵਾਉਣ ਦਾ ਐਲਾਨ ਕੀਤਾ ਸੀ। ਇਸ ਤਹਿਤ ਅੰਗਰੇਜ਼ੀ ਅਤੇ ਕਮਰਸ ਦਾ ਪੇਪਰ 9 ਸਤੰਬਰ ਨੂੰ ਅਤੇ ਸਮਾਜ ਸ਼ਾਸਤਰ ਦਾ ਪੇਪਰ 10 ਸਤੰਬਰ ਨੂੰ ਕਰਵਾਇਆ ਗਿਆ ਸੀ। ਐੱਨਟੀਏ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਅੰਗਰੇਜ਼ੀ, ਕਮਰਸ ਅਤੇ ਸਮਾਜ ਸ਼ਾਸਤਰ ਦੇ ਯੂਜੀਸੀ-ਨੈੱਟ ਦੇ ਨਤੀਜੇ ਐਲਾਨ ਦਿੱਤੇ ਹਨ। ਉਮੀਦਵਾਰ ਆਪਣਾ ਸਕੋਰ ਕਾਰਡ ਅਧਿਕਾਰਤ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ।
Share this content:



Post Comment