Loading Now

ਐਸ.ਜੀ.ਪੀ.ਸੀ ਨੇ ਆਨੰਦਪੁਰ ਸਾਹਿਬ ‘ਚ ਕੀਰਤਨ ਦਰਬਾਰ ਲਈ ਪੰਜਾਬ ਸਰਕਾਰ ਦੇ ਪ੍ਰਸਤਾਵ ਨੂੰ ਕੀਤਾ ਰੱਦ

ਐਸ.ਜੀ.ਪੀ.ਸੀ ਨੇ ਆਨੰਦਪੁਰ ਸਾਹਿਬ ‘ਚ ਕੀਰਤਨ ਦਰਬਾਰ ਲਈ ਪੰਜਾਬ ਸਰਕਾਰ ਦੇ ਪ੍ਰਸਤਾਵ ਨੂੰ ਕੀਤਾ ਰੱਦ

ਆਨੰਦਪੁਰ ਸਾਹਿਬ, 9 ਨਵੰਬਰ – ਐਸ.ਜੀ.ਪੀ.ਸੀ ਨੇ ਆਨੰਦਪੁਰ ਸਾਹਿਬ ਵਿਚ ਕੀਰਤਨ ਦਰਬਾਰ ਕਰਵਾਉਣ ਦੇ ਪੰਜਾਬ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਆਨੰਦਪੁਰ ਸਾਹਿਬ ਵਿਚ ਕੀਰਤਨ ਦਰਬਾਰ ਲਈ ਪੰਜਾਬ ਸਰਕਾਰ ਨੂੰ ਇਜਾਜ਼ਤ ਨਹੀਂ ਦਿੱਤੀ ਹੈ। ਐਸ.ਜੀ.ਪੀ.ਸੀ ਵੱਲੋਂ ਆਨੰਦਪੁਰ ਸਾਹਿਬ ਦੇ ਸੀਸਜੰਗਜ ਗੁਰਦੁਆਰੇ ਵਿਚ ਕੀਰਤਨ ਦਰਬਾਰ ਕਰਵਾਉਣ ਲਈ ਪੰਜਾਬ ਸਰਕਾਰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੰਸਥਾ ਨੇ ਦਲੀਲ ਦਿੱਤੀ ਕਿ ਸਮਾਗਮ ਕਰਵਾਉਣ ਦੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਸਿੱਖ ਧਾਰਮਿਕ ਸੰਸਥਾਵਾਂ ਨੂੰ ਸੌਂਪੀ ਜਾਣੀ ਚਾਹੀਦੀ ਹੈ ਤੇ ਸਰਕਾਰ ਨੂੰ ਸਿਰਫ ਲੋੜੀਂਦੇ ਤੇ ਬੁਨਿਆਦੀ ਢਾਂਚੇ ਸਹੂਲਤਾਂ ਪ੍ਰਦਾਨ ਕਰਨ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ। ਦੱਸ ਦੇੀਏ ਕਿ ਕੀਰਤਨ ਦਰਬਾਰ ਲਈ ਸਰਕਾਰ ਨੇ 2 ਨਵੰਬਰ ਨੂੰ ਅਰਜ਼ੀ ਦਿੱਤੀ ਸੀ ਜਿਸ ਨੂੰ ਕਿ ਨਾ-ਮਨਜ਼ੂਰ ਕਰ ਦਿੱਤਾ ਗਿਆ ਹੈ।

 

Share this content:

Post Comment