Loading Now

ਐਬਸਫੋਰਡ ਵਿੱਚ 4 ਜੁਲਾਈ ਨੂੰ ਸੱਭਿਆਚਾਰਕ ਰੰਗ ਬਿਖੇਰੇਗਾ ‘ਮੇਲਾ ਵਿਰਸੇ ਦਾ 2026’

ਐਬਸਫੋਰਡ ਵਿੱਚ 4 ਜੁਲਾਈ ਨੂੰ ਸੱਭਿਆਚਾਰਕ ਰੰਗ ਬਿਖੇਰੇਗਾ ‘ਮੇਲਾ ਵਿਰਸੇ ਦਾ 2026’

ਐਬਸਫੋਰਡ, 9 ਮਈ 2026-ਵਿਰਸਾ ਫਾਊਂਡੇਸ਼ਨ ਵੱਲੋਂ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨੂੰ ਸਮਰਪਿਤ ’10ਵਾਂ ਸਾਲਾਨਾ ਮੇਲਾ ਵਿਰਸੇ ਦਾ 2026′ ਆਉਂਦੀ 4 ਜੁਲਾਈ ਨੂੰ ਐਬਸਫੋਰਡ ਦੇ ਐਗ-ਰੈੱਕ ਸੈਂਟਰ (Ag-Rec Centre) ਵਿਖੇ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਦੇ ਪ੍ਰਬੰਧਕਾਂ ਅਨੁਸਾਰ ਇਸ ਮੇਲੇ ਵਿਚ ਮਨੋਰੰਜਨ ਦੇ ਨਾਲ ਨਾਲ ‘ਹੌਸਪਿਸ ਐਂਡ ਗ੍ਰੀਫ ਸੁਸਾਇਟੀ’ ਲਈ ਇੱਕ ਚੈਰਿਟੀ ਫੰਡ ਇੱਕਤਰ ਕੀਤਾ ਜਾਵੇਗਾ।

ਮੇਲੇ ਦੀ ਰੌਣਕ ਵਧਾਉਣ ਲਈ ਪੰਜਾਬੀ ਸੰਗੀਤ ਜਗਤ ਦੇ ਨਾਮਵਰ ਕਲਾਕਾਰ ਏਕਨੂਰ ਧਾਲੀਵਾਲ, ਅਨਮੋਲ ਰਤਨ ਗਰੁੱਪ, ਰਮਨ ਸੰਧੂ, ਅਮਨ ਰੋਜ਼ੀ, ਗੁਰਦੇਵ ਕੌਰ ਅਤੇ ਜਿੰਦਰ ਸੈਣੀ ਆਪਣੀ ਗਾਇਕੀ ਦਾ ਜਾਦੂ ਬਿਖੇਰਨਗੇ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਕੈਲਗਰੀ ਤੋਂ ਡਾ. ਬਲਵਿੰਦਰ ਕੌਰ ਬਰਾੜ ਅਤੇ ਯੂ.ਕੇ. ਤੋਂ ਦਿਵਦੀਪ ਕੌਰ ਬਰਾੜ ਸ਼ਿਰਕਤ ਕਰਨਗੇ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਮੇਲਾ ਵਿਸ਼ੇਸ਼ ਤੌਰ ‘ਤੇ ਸਿਰਫ਼ ਬੀਬੀਆਂ ਲਈ ਰੱਖਿਆ ਗਿਆ ਹੈ ਜਿੱਥੇ ਉਨ੍ਹਾਂ ਲਈ ਪ੍ਰਦਰਸ਼ਨੀਆਂ, ਮਨੋਰੰਜਕ ਪ੍ਰੋਗਰਾਮ ਅਤੇ ਖਾਣ-ਪੀਣ ਦੇ ਵਿਸ਼ੇਸ਼ ਸਟਾਲ ਲਾਏ ਜਾਣਗੇ। ਇਹ ਮੇਲਾ 4 ਜੁਲਾਈ 2026 ਨੂੰ ਦੁਪਹਿਰ 12:30 ਵਜੇ ਤੋਂ ਸ਼ਾਮ 6:30 ਵਜੇ ਤੱਕ 32470 Haida Dr, Abbotsford ਵਿਖੇ ਹੋਵੇਗਾ। ਮੇਲੇ ਸਬੰਧੀ ਵਧੇਰੇ ਜਾਣਕਾਰੀ ਲਈ ਵਿਰਸਾ ਟੀਮ ਨਾਲ 604-765-0151 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Share this content:

Post Comment