ਐਪਸਟੀਨ ਫਾਈਲ ‘ਚ ਨਾਮ ਆਉਣ ‘ਤੇ ਹਯਾਤ ਹੋਟਲਜ਼ ਦੇ ਚੇਅਰਮੈਨ ਦਾ ਅਸਤੀਫ਼ਾ
ਨਵੀਂ ਦਿੱਲੀ, 19 ਫਰਵਰੀ – ਦੁਨੀਆ ਦੇ ਸਭ ਤੋਂ ਚਰਚਿਤ ਜਿਨਸੀ ਅਪਰਾਧੀ ਜੇਫਰੀ ਐਪਸਟੀਨ ਦੇ ਕਾਲੇ ਕਾਰਨਾਮਿਆਂ ਦੀ ਫਾਈਲ ਨੇ ਇੱਕ ਹੋਰ ਵੱਡੀ ਹਸਤੀ ਦੀ ਕੁਰਸੀ ਖੋਹ ਲਈ ਹੈ। ਹਯਾਤ ਹੋਟਲਜ਼ ਦੇ ਕਾਰਜਕਾਰੀ ਚੇਅਰਮੈਨ ਟੌਮ ਪ੍ਰਿਟਜ਼ਕਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਮਰੀਕੀ ਨਿਆਂ ਵਿਭਾਗ ਦੀਆਂ ਫਾਈਲਾਂ ਤੋਂ ਖੁਲਾਸਾ ਹੋਇਆ ਹੈ ਕਿ ਸਾਲ 2008 ਤੋਂ ਟੌਮ ਪ੍ਰਿਟਜ਼ਕਰ ਅਤੇ ਐਪਸਟੀਨ ਲਗਾਤਾਰ ਸੰਪਰਕ ਵਿੱਚ ਸਨ। ਪ੍ਰਿਟਜ਼ਕਰ ਵਪਾਰਕ ਸੌਦਿਆਂ ਅਤੇ ਨਿੱਜੀ ਯਾਤਰਾਵਾਂ ਲਈ ਐਪਸਟੀਨ ਦੀ ਮਦਦ ਲੈ ਰਹੇ ਸਨ। ਪ੍ਰਿਟਜ਼ਕਰ ਨੇ ਐਪਸਟੀਨ ਅਤੇ ਉਸਦੀ ਸਹਿਯੋਗੀ ਘਿਸਲੇਨ ਮੈਕਸਵੈੱਲ ਨਾਲ ਆਪਣੇ ਪੁਰਾਣੇ ਸਬੰਧਾਂ ‘ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਇੱਕ ਬਹੁਤ ਹੀ ਗ਼ਲਤ ਫੈਸਲਾ ਸੀ।
ਕੌਣ ਹਨ ਟੌਮ ਪ੍ਰਿਟਜ਼ਕਰ
ਉਹ ਮਸ਼ਹੂਰ ਪ੍ਰਿਟਜ਼ਕਰ ਪਰਿਵਾਰ ਦੇ ਮੈਂਬਰ ਹਨ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇੱਕ ਹਨ। ਉਹ 1999 ਤੋਂ 2006 ਤੱਕ ਕੰਪਨੀ ਦੇ CEO ਰਹੇ ਅਤੇ 2004 ਤੋਂ ਕਾਰਜਕਾਰੀ ਚੇਅਰਮੈਨ ਵਜੋਂ ਸੇਵਾ ਨਿਭਾ ਰਹੇ ਸਨ। ਫੋਰਬਸ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ ਲਗਪਗ 6.2 ਬਿਲੀਅਨ ਡਾਲਰ ਹੈ। ਉਨ੍ਹਾਂ ਨੇ 16 ਫਰਵਰੀ 2026 ਨੂੰ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ, ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।
ਹਯਾਤ ਹੋਟਲਜ਼ ‘ਤੇ ਪ੍ਰਭਾਵ
ਨਵੀਂ ਨਿਯੁਕਤੀ: ਪ੍ਰਿਟਜ਼ਕਰ ਦੇ ਜਾਣ ਤੋਂ ਬਾਅਦ ਹਯਾਤ ਦੇ ਮੌਜੂਦਾ CEO ਮਾਰਕ ਹੋਪਲਾਮਾਜ਼ੀਅਨ ਨੂੰ ਕੰਪਨੀ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
Share this content:



Post Comment