Loading Now

ਐਤਵਾਰ ਤੋਂ ਬਦਲੇਗਾ ਸਮਾਂ: ਸ਼ੁਰੂ ਹੋਵੇਗੀ ‘ਡੇਅ ਲਾਈਟ ਸੇਵਿੰਗ’

ਐਤਵਾਰ ਤੋਂ ਬਦਲੇਗਾ ਸਮਾਂ: ਸ਼ੁਰੂ ਹੋਵੇਗੀ ‘ਡੇਅ ਲਾਈਟ ਸੇਵਿੰਗ’

ਐਤਵਾਰ 27 ਸਤੰਬਰ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇਕ ਘੰਟਾ ਅੱਗੇ ਹੋ ਜਾਣਗੀਆਂ
-ਬਸੰਤ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਖਿੜ ਉਠੇਗੀ ਬਨਸਪਤੀ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 25 ਸਤੰਬਰ 2026:- ਨਿਊਜ਼ੀਲੈਂਡ ਦੇ ਵਿੱਚ ਡੇਅ ਲਾਈਟ ਸੇਵਿੰਗ ਤਹਿਤ ਘੜੀਆਂ ਦਾ ਸਮਾਂ ਆਉਂਦੇ ਐਤਵਾਰ 27 ਸਤੰਬਰ ਦਿਨ ਐਤਵਾਰ ਨੂੰ ਤੜਕੇ ਸਵੇਰੇ 2 ਵਜੇ ਇੱਕ ਘੰਟਾ ਅੱਗੇ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਛੇ ਕੁ ਮਹੀਨਿਆਂ ਤੋਂ ਚੱਲ ਰਹੀ ਆਮ ਰੁਟੀਨ ਬਦਲ ਜਾਵੇਗੀ ਅਤੇ ਡੇਅ ਲਾਈਟ ਸੇਵਿੰਗ ਸ਼ੁਰੂ ਹੋ ਜਾਵੇਗੀ। ਇਹ ਸਮਾਂ ਇਸੇ ਤਰ੍ਹਾਂ 04 ਅਪ੍ਰੈਲ 2027 ਤੱਕ ਜਾਰੀ ਰਹੇਗਾ ਅਤੇ ਫਿਰ ਘੜੀਆਂ ਇੱਕ ਘੰਟਾ ਪਿੱਛੇ ਕਰ ਦਿੱਤੀਆਂ ਜਾਣਗੀਆਂ ਤੇ ਡੇਅ ਲਾਈਟ ਸੇਵਿੰਗ ਖ਼ਤਮ ਹੋਵੇਗੀ।
ਆਮ ਤੌਰ ’ਤੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇੱਕ ਦਿਨ ਪਹਿਲਾਂ ਯਾਨੀ ਕਿ ਸ਼ਨੀਵਾਰ (26 ਸਤੰਬਰ) ਨੂੰ ਸੌਣ ਤੋਂ ਪਹਿਲਾਂ ਆਪਣੀਆਂ ਚਾਬੀ ਵਾਲੀਆਂ ਘੜੀਆਂ ਤੇ ਕੰਧ ਘੜੀਆਂ (ਟਾਈਮਪੀਸ) ਇੱਕ ਘੰਟਾ ਅੱਗੇ ਕਰ ਲੈਣ ਤਾਂ ਜੋ ਉਨ੍ਹਾਂ ਨੂੰ ਸਵੇਰੇ ਉੱਠਣ ਸਾਰ ਬਦਲਿਆ ਹੋਇਆ ਸਮਾਂ ਮਿਲ ਸਕੇ। ਸਮਾਰਟਫ਼ੋਨਾਂ ਉੱਤੇ ਇਹ ਸਮਾਂ ਅਕਸਰ ਆਪਣੇ ਆਪ ਬਦਲ ਜਾਂਦਾ ਹੈ। ਔਕਲੈਂਡ ਵਿਖੇ 27 ਸਤੰਬਰ ਨੂੰ ਸੂਰਜ ਸਵੇਰੇ 6.06 ਵਜੇ ਦੀ ਥਾਂ 7.03 ਵਜੇ ਚੜ੍ਹੇਗਾ ਅਤੇ ਸ਼ਾਮ 7.21 ਮਿੰਟ ਉੱਤੇ ਛਿਪੇਗਾ (ਡੁੱਬੇਗਾ)। 27 ਸਤੰਬਰ ਨੂੰ ਲੋਕਾਂ ਨੂੰ ਸੂਰਜ ਇੱਕ ਘੰਟਾ ਲੇਟ ਚੜ੍ਹਿਆ ਹੋਇਆ ਪ੍ਰਤੀਤ ਹੋਵੇਗਾ ਤੇ ਇੱਕ ਘੰਟਾ ਬਾਅਦ ਵਿੱਚ ਛਿਪਦਾ ਮਹਿਸੂਸ ਹੋਵੇਗਾ। ਦਿਨ ਦੀ ਲੰਬਾਈ 12 ਘੰਟੇ 17 ਮਿੰਟ ਅਤੇ 28 ਸੈਕਿੰਡ ਰਹੇਗੀ। ਬਦਲੇ ਹੋਏ ਸਮੇਂ ਅਨੁਸਾਰ ਜਦੋਂ ਭਾਰਤ ਵਿੱਚ ਦੁਪਹਿਰ ਦੇ 12 ਵੱਜਣਗੇ ਤਾਂ ਨਿਊਜ਼ੀਲੈਂਡ ਵਿੱਚ ਸ਼ਾਮ ਦੇ 7.30 ਹੋਇਆ ਕਰਨਗੇ ਜਾਂ ਕਹਿ ਲਈਏ ਜਦੋਂ ਨਿਊਜ਼ੀਲੈਂਡ ਵਿੱਚ ਦੁਪਹਿਰ ਦੇ 12 ਵੱਜਣਗੇ ਤਾਂ ਇੰਡੀਆ ਸਵੇਰ ਦੇ 4.30 ਹੋਇਆ ਕਰਨਗੇ।
ਵਰਨਣਯੋਗ ਹੈ ਕਿ ਨਿਊਜ਼ੀਲੈਂਡ ਵਿੱਚ ਸਤੰਬਰ, ਅਕਤੂਬਰ ਅਤੇ ਨਵੰਬਰ ਬਸੰਤ ਦੇ ਮਹੀਨੇ ਹਨ ਅਤੇ ਬਨਸਪਤੀ ਖੂਬ ਖਿੜ ਉੱਠਦੀ ਹੈ। ਉਸ ਤੋਂ ਬਾਅਦ ਦਸੰਬਰ, ਜਨਵਰੀ ਅਤੇ ਫਰਵਰੀ ਗਰਮੀਆਂ ਦੇ ਮਹੀਨੇ ਹੋਣਗੇ।
ਕੀ ਤੁਸੀਂ ਜਾਣਦੇ ਹੋ? ਨਿਊਜ਼ੀਲੈਂਡ ’ਚ ਵੀ ਚੱਲਦੇ ਹਨ ਦੋ ਵੱਖ-ਵੱਖ ਟਾਈਮ
ਨਿਊਜ਼ੀਲੈਂਡ ਦਾ ਇੱਕ ਟਾਪੂ ਹੈ ਚੈਥਮ ਆਈਲੈਂਡ (3hatham 9slands)। ਇੱਥੋਂ ਦਾ ਸਮਾਂ ਨਿਊਜ਼ੀਲੈਂਡ ਦੇ ਸਟੈਂਡਰਡ ਟਾਈਮ ਤੋਂ 45 ਮਿੰਟ ਅੱਗੇ ਚੱਲਦਾ ਹੈ। ਇੱਥੇ ਇੱਕ ਹੀ ਸੰਸਦੀ ਸੀਟ (Rongotai 5lectoral 4istrict) ਹੈ। ਔਕਲੈਂਡ ਤੋਂ ਸਵਾ ਕੁ ਦੋ ਘੰਟੇ ਅਤੇ ਕ੍ਰਾਈਸਟਚਰਚ ਤੋਂ ਦੋ ਕੁ ਘੰਟੇ ਹਵਾਈ ਜਹਾਜ਼ ਵਿੱਚ ਇੱਥੇ ਪਹੁੰਚਣ ਲਈ ਲੱਗਦੇ ਹਨ।
ਆਸਟਰੇਲੀਆ: ਆਸਟਰੇਲੀਆ (ਸਿਡਨੀ) ਵਿੱਚ ਵੀ 04 ਅਕਤੂਬਰ ਨੂੰ ਘੜੀਆਂ ਰਾਤ 2 ਵਜੇ ਇੱਕ ਘੰਟਾ ਅੱਗੇ ਹੋ ਜਾਣਗੀਆਂ ਅਤੇ ਇਹ ਬਦਲਿਆ ਸਮਾਂ 04 ਅਪ੍ਰੈਲ 2027 ਤੱਕ ਚੱਲੇਗਾ। ਪਰ ਆਸਟ?ਰੇਲੀਆ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਸਮਾਂ ਨਹੀਂ ਬਦਲਦਾ ਜਿਵੇਂ ਕਿ ਕੁਈਨਜ਼ਲੈਂਡ, ਨਾਰਦਰਨ ਟੈਰੀਟਰੀ ਅਤੇ ਵੈਸਟਰਨ ਆਸਟਰੇਲੀਆ। ਬਦਲੇ ਹੋਏ ਸਮੇਂ ਅਨੁਸਾਰ ਜਦੋਂ ਭਾਰਤ ਵਿੱਚ ਦੁਪਹਿਰ ਦੇ 12 ਵੱਜਣਗੇ ਤਾਂ ਸਿਡਨੀ ਤੇ ਮੈਲਬੌਰਨ ਵਿੱਚ ਸ਼ਾਮ ਦੇ 05.30 ਵਜੇ ਹੋਇਆ ਕਰਨਗੇ।

Share this content:

Post Comment