Loading Now

ਐਚ ਆਈ ਵੀ (HIV) ਬਾਰੇ ਜਾਗਰੂਕਤਾ ਬਹੁਤ ਜ਼ਰੂਰੀ – ਸਿਵਲ ਸਰਜਨ

ਐਚ ਆਈ ਵੀ (HIV) ਬਾਰੇ ਜਾਗਰੂਕਤਾ ਬਹੁਤ ਜ਼ਰੂਰੀ – ਸਿਵਲ ਸਰਜਨ

ਮੋਗਾ, 13 ਸਤੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਜੀ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਏਡਜ ਕੰਟਰੋਲ ਸੋਸਾਇਟੀ ਦੀ ਗਾਈਡਲਾਈਨ ਅਨੁਸਾਰ ਅਨੁਸਾਰ ਇਹ ਸਕੀਮਾਂ ਅਤੇ ਹੋਰ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਸਿਵਿਲ ਹਸਪਤਾਲ ਮੋਗਾ ਵਿਖੇ ਐਚ ਆਈ ਵੀ ਬਾਰੇ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਸਿਵਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਸਿਵਿਲ ਹਸਪਤਾਲ ਤੋਂ ਹੁੰਦੇ ਹੋਏ ਮੁੱਖ ਬਾਜ਼ਾਰ ਵਿਚ ਦੀ ਲੋਕਾ ਨੂੰ ਜਾਗਰੂਕ ਕਰਦੀ ਹੋਈ ਗੁਜਰੀ।ਇਸ ਮੌਕੇ ਸਿਵਿਲ ਸਰਜਨ ਨੇ ਕਿਹਾ ਕਿ ਐਚਆਈਵੀ ਬਾਰੇ ਜਾਗਰੂਕ ਹੋਣਾ ਬਹੁਤ ਜਰੂਰੀ ਹੈ ਪਰ ਘਬਰਾਉਣ ਦੀ ਲੋੜ ਨਹੀਂ ਇਸ ਬਾਰੇ ਜਾਗਰੂਕ ਹੋਣਾ ਇਸ ਲਈ ਜਰੂਰੀ ਹੈ ਕਿਉਂਕਿ ਇਹ ਇੱਕ ਐਸੀ ਬਿਮਾਰੀ ਹੈ ਜੋ ਸਰੀਰ ਦੇ ਰੋਗ-ਰੋਕੂ ਪ੍ਰਣਾਲੀ (ਇਮਿਊਨ ਸਿਸਟਮ) ਨੂੰ ਕਮਜ਼ੋਰ ਕਰ ਦਿੰਦੀ ਹੈ।

ਇਸ ਮੌਕੇ ਸੁਮੀ ਗੁਪਤਾ ਇਨਚਾਰਜ ਏ ਆਰ ਟੀ ਕੇਂਦਰ ਸਿਵਿਲ ਹਸਪਤਾਲ ਮੋਗਾ ਨੇ ਦਸਿਆ ਕਿ ਐਚ ਆਈ ਵੀ ਕੀ ਹੈ? ਇਹ ਵਾਇਰਸ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਘਟਾ ਦਿੰਦਾ ਹੈ। ਜੇ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਏਡਜ ਵਿੱਚ ਬਦਲ ਸਕਦਾ ਹੈ। ਇਸ ਦੇ ਫੈਲਣ ਬਾਰੇ ਜਾਗਰੂਕ ਕਰਦੇ ਕਿਹਾ ਇਹ ਕਿਵੇਂ ਫੈਲਦਾ ਹੈ ਸੰਕਰਮਿਤ ਖੂਨ ਨਾਲ ਸੰਪਰਕ (ਜਿਵੇਂ ਕਿ ਬਿਨਾਂ ਜਾਂਚਿਆ ਖੂਨ ਚੜ੍ਹਾਉਣ ਨਾਲ)। ਬਿਨਾਂ ਸੁਰੱਖਿਆ ਵਾਲੇ ਸੰਭੋਗ ਨਾਲ।  ਸੰਕਰਮਿਤ ਸੂਈਆਂ ਜਾਂ ਇੰਜੈਕਸ਼ਨ ਵਰਤਣ ਨਾਲ। ਗਰਭਵਤੀ ਮਾਂ ਤੋਂ ਬੱਚੇ ਨੂੰ (ਜਨਮ ਸਮੇਂ ਜਾਂ ਦੁੱਧ ਪਿਲਾਉਣ ਨਾਲ)। ਇਹ ਕਿਵੇਂ ਨਹੀਂ ਫੈਲਦਾ? ਹੱਥ ਮਿਲਾਉਣ, ਗਲੇ ਮਿਲਣ, ਇਕੱਠੇ ਖਾਣ-ਪੀਣ ਨਾਲ। ਮੱਛਰ ਦੇ ਕਟਣ ਨਾਲ। ਇਕੱਠੇ ਬੈਠਣ ਜਾਂ ਇੱਕੋ ਟਾਇਲਟ ਵਰਤਣ ਨਾਲ। ਰੋਕਥਾਮ ਦੇ ਤਰੀਕੇ ਬਾਰੇ ਦੱਸਿਆ ਕਿਹਾ ਕਿ ਹਮੇਸ਼ਾਂ ਸੁਰੱਖਿਅਤ ਸੰਭੋਗ ਕਰੋ (ਕੰਡੋਮ ਵਰਤੋ)।

ਸਿਰਫ਼ ਨਵੀਆਂ ਸੂਈਆਂ/ਇੰਜੈਕਸ਼ਨ ਹੀ ਵਰਤੋ। ਖੂਨ ਚੜ੍ਹਾਉਣ ਤੋਂ ਪਹਿਲਾਂ ਟੈਸਟ ਕਰਵਾਓ। ਸੰਕਰਮਿਤ ਮਾਵਾਂ ਨੂੰ ਬੱਚਿਆਂ ਲਈ ਦਵਾਈਆਂ ਦੀ ਸਹੀ ਸਲਾਹ ਮਿਲਣੀ ਚਾਹੀਦੀ ਹੈ। ਡਾਕਟਰ ਸੁਮੀ ਨੇ ਇਸ ਦੇ ਇਲਾਜ ਬਾਰੇ ਦੱਸਦਾ ਕਿਹਾ ਕਿ ਇਸਦਾ ਪੂਰਾ ਇਲਾਜ ਨਹੀਂ ਹੈ, ਪਰ ART (Antiretroviral Therapy) ਨਾਲ ਮਰੀਜ਼ ਲੰਬੀ ਤੇ ਸਿਹਤਮੰਦ ਜ਼ਿੰਦਗੀ ਜੀ ਸਕਦਾ ਹੈ। ਸਮੇਂ-ਸਿਰ ਟੈਸਟ ਅਤੇ ਦਵਾਈਆਂ ਨਾਲ ਵਾਇਰਸ ਦਾ ਅਸਰ ਘਟਾਇਆ ਜਾ ਸਕਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਾਗਰੂਕਤਾ ਕਰਨ ਨਾਲ, ਸਮੇਂ-ਸਿਰ ਟੈਸਟ, ਅਤੇ ਭੇਦਭਾਵ ਖਤਮ ਕਰਨਾ ਹੀ ਐਚ ਆਈ ਵੀ ਦੇ ਖਿਲਾਫ ਸਭ ਤੋਂ ਵੱਡਾ ਹਥਿਆਰ ਹੈ।ਇਸ ਮੌਕੇ ਵੱਖ ਵੱਖ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਇਸ ਮੌਕੇ ਡਾਕਟਰ ਗੌਰਵਪ੍ਰੀਤ ਸੋਡੀ ਡੀਟੀਓ ਮੋਗਾ, ਸੀਨੀਅਰ ਮੈਡੀਕਲ ਅਫਸਰ ਡਾ. ਗਗਨਦੀਪ ਸਿੰਘ ਸਿੱਧੂ, ਓਐਸਟੀ ਮੈਡੀਕਲ ਅਫਸਰ ਡਾ. ਨਵਨੀਤ ਕੁਮਾਰ, ਆਈਸੀਟੀਸੀ ਕਾਊਂਸਲਰ ਨਵਰੀਤ ਕੌਰ, ਆਈਸੀਟੀਸੀ ਕਾਊਂਸਲਰ ਇੰਦਰਜੀਤ ਕੌਰ, ਐਮ ਐਲਟੀ ਏਕਤਾਦੀਪ ਕੌਰ, ਟੀ ਬੀ ਵਿਭਾਗ ਤੋਂ ਜਸਵੀਰ ਸਿੰਘ, ਮੈਨੇਜਰ ਬਲਜੀਤ ਕੌਰ ਅਤੇ ਦੋ ਆਉਟਰੀਚ ਵਰਕਰ ਹਰਮਨ ਅਤੇ ਨਵਜੋਤ, ਓਐਸਟੀ ਸਟਾਫ ਤੇ ਕਾਊਂਸਲਰ ਬਬੀਤਾ, ਡਾਟਾ ਮੈਨੇਜਰ ਰੁਪਿੰਦਰ ਕੌਰ ਅਤੇ ਸਟਾਫ ਨਰਸ ਵੀ ਸ਼ਾਮਲ ਸਨ। ਏਆਰਟੀ ਡਾਟਾ ਮੈਨੇਜਰ ਅਰਵਿੰਦਰ ਅਤੇ ਸਟਾਫ ਨਰਸ ਸੁਖਰਾਜ ਕੌਰ ਵੀ ਹਾਜ਼ਿਰ ਸਨ ।

ਇਸ ਦੌਰਾਨ ਐਨਜੀਓ ਸੈਂਟਰਲ ਕਲੱਬ ਦੇ ਪ੍ਰੋਜੈਕਟ ਡਾਇਰੈਕਟਰ ਦੀਪਕ, ਡਾਨਬੋਸਕੋ ਦੇ ਪ੍ਰੋਜੈਕਟ ਡਾਇਰੈਕਟਰ ਸੰਜੇ, ਸੈਂਟਰਲ ਕਲੱਬ ਐਨਜੀਓ ਕਾਊਂਸਲਰ ਸ਼ੰਮੀ ਅਤੇ ਡਾਨਬੋਸਕੋ ਐਨਜੀਓ ਕਾਊਂਸਲਰ ਗੁਰਪ੍ਰੀਤ ਕੌਰ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਲੋਕਾਂ ਨੂੰ ਐਚ ਆਈ ਵੀ ਬਾਰੇ ਜਾਗਰੂਕ ਕਰਨ ਅਤੇ ਟੈਸਟਿੰਗ ਸੇਵਾਵਾਂ ਪ੍ਰਦਾਨ ਕਰਨ ਬਾਰੇ ਵੀ ਦਸਿਆ ਗਿਆ। ਇਸ ਮੌਕੇ ਵਿਕਾਸ ਕੁਮਾਰ ਦਫਤਰ ਸਿਵਲ ਸਰਜਨ, ਮਾਸ ਮੀਡੀਆ ਵਿੰਗ ਤੋਂ ਅੰਮ੍ਰਿਤ ਸ਼ਰਮਾ ਹਰਦੀਪ ਸਿੰਘ ਜੱਸਲ ਅਤੇ ਪੰਕਜ ਦੂਬੇ ਸਿਵਲ ਹਸਪਤਾਲ ਵੀ ਹਾਜ਼ਰ ਸਨ।

Share this content:

Post Comment