ਏਸ਼ੀਆ ਕੱਪ ਲਈ ਟੀਮ ਇੰਡੀਆ ‘ਚ ਓਪਨਰਾਂ ਨੂੰ ਲੈ ਕੇ ਮੁਕਾਬਲਾ
ਨਵੀਂ ਦਿੱਲੀ, 19 ਅਗਸਤ – ਏਸ਼ੀਆ ਕੱਪ 2025 ਲਈ ਟੀਮ ਇੰਡੀਆ ਦਾ ਐਲਾਨ ਮੰਗਲਵਾਰ (19 ਅਗਸਤ) ਨੂੰ ਕੀਤਾ ਜਾਣਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਦੁਪਹਿਰ 12 ਵਜੇ ਮੀਟਿੰਗ ਹੋਵੇਗੀ। ਇਸ ਤੋਂ ਬਾਅਦ ਟੀਮ ਦਾ ਐਲਾਨ ਦੁਪਹਿਰ ਲਗਭਗ 1.30 ਵਜੇ ਕੀਤਾ ਜਾਵੇਗਾ। ਇਸ ਦੌਰਾਨ ਟੀ-20 ਫਾਰਮੈਟ ਦੇ ਕਪਤਾਨ ਸੂਰਿਆਕੁਮਾਰ ਯਾਦਵ ਵੀ ਮੀਟਿੰਗ ਵਿੱਚ ਮੌਜੂਦ ਰਹਿਣਗੇ। ਭਾਰਤੀ ਟੀਮ ਦੇ ਐਲਾਨ ਤੋਂ ਪਹਿਲਾਂ, ਸਭ ਤੋਂ ਵੱਡਾ ਸਿਰ ਦਰਦ ਸਲਾਮੀ ਬੱਲੇਬਾਜ਼ਾਂ ਨੂੰ ਲੈ ਕੇ ਹੋਵੇਗਾ। ਕਿਉਂਕਿ ਇਸ ਅਹੁਦੇ ਲਈ ਬਹੁਤ ਸਾਰੇ ਦਾਅਵੇਦਾਰ ਹਨ
Share this content:



Post Comment