ਏਅਰ ਇੰਡੀਆ ਨੇ ਵਧਾਈ ਚਿੰਤਾ, ਫਲਾਈਟਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ
ਨਵੀਂ ਦਿੱਲੀ,22 ਦਸੰਬਰ – ਏਅਰ ਇੰਡੀਆ ਨੇ ਬੈਂਗਲੁਰੂ ਅਤੇ ਮੁੰਬਈ ਤੋਂ ਸੈਨ ਫਰਾਂਸਿਸਕੋ ਜਾਣ ਵਾਲੀਆਂ ਫਲਾਈਟਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। 1 ਮਾਰਚ ਤੋਂ ਮੁੰਬਈ ਅਤੇ ਬੈਂਗਲੁਰੂ ਤੋਂ ਸੈਨ ਫਰਾਂਸਿਸਕੋ ਲਈ ਮਿਲਣ ਵਾਲੀ ਨਾਨ-ਸਟਾਪ ਸਰਵਿਸ (ਸਿੱਧੀ ਉਡਾਣ ਸੇਵਾ) ਨੂੰ ਬੰਦ ਕੀਤਾ ਜਾ ਰਿਹਾ ਹੈ।
ਏਅਰ ਇੰਡੀਆ ਦੇ ਇਸ ਫੈਸਲੇ ਨੇ ਉਨ੍ਹਾਂ ਮੁਸਾਫ਼ਰਾਂ ਦੀ ਚਿੰਤਾ ਵਧਾ ਦਿੱਤੀ ਹੈ, ਜਿਨ੍ਹਾਂ ਨੇ 28 ਫਰਵਰੀ ਤੋਂ ਬਾਅਦ ਸੈਨ ਫਰਾਂਸਿਸਕੋ ਲਈ ਫਲਾਈਟ ਟਿਕਟਾਂ ਬੁੱਕ ਕੀਤੀਆਂ ਹੋਈਆਂ ਸਨ।
ਏਅਰ ਇੰਡੀਆ ਨੇ ਇਹ ਵੱਡਾ ਫੈਸਲਾ ਕਿਉਂ ਲਿਆ? ਟਾਟਾ ਦੀ ਏਅਰਲਾਈਨਜ਼ ਏਅਰ ਇੰਡੀਆ ਵੱਲੋਂ ਇਹ ਫੈਸਲਾ ਦਿੱਲੀ ਤੋਂ ਸੈਨ ਫਰਾਂਸਿਸਕੋ ਅਤੇ ਟੋਰਾਂਟੋ ਲਈ ਜ਼ਿਆਦਾ ਫਲਾਈਟਾਂ ਚਲਾਉਣ ਦੇ ਮਕਸਦ ਨਾਲ ਲਿਆ ਗਿਆ ਹੈ। ਟਾਟਾ ਹੁਣ ਦਿੱਲੀ ਤੋਂ ਸੈਨ ਫਰਾਂਸਿਸਕੋ ਅਤੇ ਟੋਰਾਂਟੋ ਲਈ ਉਡਾਣਾਂ ਦੀ ਗਿਣਤੀ ਵਧਾ ਕੇ ਇੱਕ ਹਫ਼ਤੇ ਵਿੱਚ 10 ਫਲਾਈਟਾਂ ਕਰਨ ਦੀ ਤਿਆਰੀ ਵਿੱਚ ਹੈ।
ਸੈਨ ਫਰਾਂਸਿਸਕੋ ਲਈ ਦਿੱਲੀ ਤੋਂ ਜਾਣ ਵਾਲੀਆਂ ਫਲਾਈਟਾਂ ਦੀ ਗਿਣਤੀ ਵਧਾਉਣ ਨਾਲ, ਇਸ ਦਾ ਅਸਰ ਮੁੰਬਈ ਅਤੇ ਬੈਂਗਲੁਰੂ ਤੋਂ ਉੱਡਣ ਵਾਲੀਆਂ ਫਲਾਈਟਾਂ ਦੀ ਗਿਣਤੀ ‘ਤੇ ਪੈਣ ਦਾ ਖਦਸ਼ਾ ਹੈ। ਅਜਿਹਾ ਹੋਣ ਨਾਲ ਉਨ੍ਹਾਂ ਪ੍ਰੋਫੈਸ਼ਨਲ ਅਤੇ ਬਿਜ਼ਨੈੱਸ ਟ੍ਰੈਵਲਰਸ (ਕਾਰੋਬਾਰੀ ਮੁਸਾਫ਼ਰਾਂ) ਨੂੰ ਪਰੇਸ਼ਾਨੀ ਹੋ ਸਕਦੀ ਹੈ, ਜੋ ਇਸ ਨਾਨ-ਸਟਾਪ ਸੇਵਾ ‘ਤੇ ਨਿਰਭਰ ਰਹਿੰਦੇ ਹਨ।
ਏਅਰ ਇੰਡੀਆ ਨੇ ਬਦਲਿਆ ਟਾਈਮ-ਟੇਬਲ
ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਏਅਰਲਾਈਨ ਆਪਣੇ ਟਾਈਮ-ਟੇਬਲ ਵਿੱਚ ਕੁਝ ਬਦਲਾਅ ਕਰਨ ਜਾ ਰਹੀ ਹੈ, ਤਾਂ ਜੋ ਉੱਤਰੀ ਅਮਰੀਕਾ ਜਾਣ ਵਾਲੇ ਮੁਸਾਫ਼ਰਾਂ ਨੂੰ ਸਹੂਲਤ ਹੋ ਸਕੇ। ਇਸ ਦੇ ਨਾਲ ਹੀ ਏਅਰਸਪੇਸ (ਹਵਾਈ ਖੇਤਰ) ਦੀਆਂ ਪਾਬੰਦੀਆਂ ਕਾਰਨ ਵਧ ਰਹੀ ਲਾਗਤ ਨੂੰ ਵੀ ਮੈਨੇਜ ਕੀਤਾ ਜਾ ਰਿਹਾ ਹੈ।
Share this content:



Post Comment