ਉੜੀਸਾ ਝੜਪ: ਵਿਅਕਤੀ ਦੀ ਮੌਤ ਤੋਂ ਬਾਅਦ ਭਦਰਕ ਵਿੱਚ ਇੰਟਰਨੈਟ ਮੁਅੱਤਲੀ ਵਧਾਈ
ਭੁਵਨੇਸ਼ਵਰ/ਭਦਰਕ, 13 ਜੂਨ– ਉੜੀਸਾ ਸਰਕਾਰ ਨੇ ਭਦਰਕ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਇੰਟਰਨੈਟ ਸੇਵਾਵਾਂ ਦੀ ਮੁਅੱਤਲੀ 12 ਘੰਟੇ ਹੋਰ ਵਧਾ ਕੇ ਸ਼ੁੱਕਰਵਾਰ ਸ਼ਾਮ 6 ਵਜੇ ਤੱਕ ਕਰ ਦਿੱਤੀ ਹੈ। ਇਹ ਪਾਬੰਦੀ 12 ਜੂਨ ਤੋਂ ਪਸ਼ੂ ਤਸਕਰੀ ਨੂੰ ਲੈ ਕੇ ਹੋਏ ਟਕਰਾਅ ਦੌਰਾਨ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਲਗਾਈ ਗਈ ਸੀ। ਜ਼ਿਲ੍ਹਾ ਮੈਜਿਸਟ੍ਰੇਟ-ਕਮ-ਕਲੈਕਟਰ ਦਿਲੀਪ ਰਾਉਤਰੇਈ ਨੇ ਪੀਟੀਆਈ ਨੂੰ ਦੱਸਿਆ ਕਿ ਭਦਰਕ, ਤਿਹੜੀ ਅਤੇ ਧਮਨਗਰ ਬਲਾਕਾਂ ਦੇ ਨਾਲ-ਨਾਲ ਭਦਰਕ ਨਗਰ ਪਾਲਿਕਾ ਅਤੇ ਧਮਨਗਰ ਨੋਟੀਫਾਈਡ ਏਰੀਆ ਕੌਂਸਲ (ਐਨਏਸੀ) ਦੇ ਖੇਤਰਾਂ ਵਿੱਚ ਸ਼ਾਮ 6 ਵਜੇ ਤੱਕ ਇੰਟਰਨੈਟ ਸੇਵਾਵਾਂ ਮੁਅੱਤਲ ਰਹਿਣਗੀਆਂ।
ਜ਼ਿਲ੍ਹਾ ਕਲੈਕਟਰ ਨੇ ਕਿਹਾ ਕਿ ਸਥਿਤੀ ਕਿ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਹੁਣ ਤੱਕ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹੈ। ਉਨ੍ਹਾਂ ਕਿਹਾ, ‘‘ਅਸੀਂ ਚੌਕਸ ਹਾਂ ਅਤੇ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ।’’ ਪੂਰਬੀ ਰੇਂਜ ਦੇ ਡਾਇਰੈਕਟਰ ਜਨਰਲ ਆਫ ਪੁਲੀਸ ਸਤਿਆਜੀਤ ਨਾਇਕ ਨੇ ਕਿਹਾ ਕਿ ਪ੍ਰਸ਼ਾਸਨ ਨੇ ਗਲਤ ਜਾਣਕਾਰੀ ਫੈਲਣ ਤੋਂ ਰੋਕਣ ਅਤੇ ਸ਼ਾਂਤੀ ਬਣਾਈ ਰੱਖਣ ਲਈ ਪੰਜ ਸਥਾਨਾਂ ‘ਤੇ ਇੰਟਰਨੈਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਸਨ।
Share this content:



Post Comment