Loading Now

ਉਰਦੂ ਆਮੋਜ਼ ਲਈ ਦਾਖਲਾ ਸ਼ੁਰੂ

ਉਰਦੂ ਆਮੋਜ਼ ਲਈ ਦਾਖਲਾ ਸ਼ੁਰੂ

ਅੰਮ੍ਰਿਤਸਰ, 17 ਦਸੰਬਰ 2025 – ਡਾ. ਇੰਦਰਜੀਤ ਸਿੰਘ, ਖੋਜ ਅਫ਼ਸਰ, ਜ਼ਿਲ੍ਹਾ ਭਾਸ਼ਾ ਦਫਤਰ ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਸ਼ਾ ਵਿਭਾਗ, ਪੰਜਾਬ ਵੱਲੋਂ ਉਰਦੂ ਭਾਸ਼ਾ ਦੇ ਪ੍ਰਸਾਰ ਲਈ ਜ਼ਿਲ੍ਹਾ ਪੱਧਰ ‘ਤੇ ਛੇ ਮਹੀਨੇ ਦਾ ਕੋਰਸ ਉਰਦੂ ਆਮੋਜ਼ ਚਲਾਇਆ ਜਾਂਦਾ ਹੈ। ਇਸ ਸਬੰਧੀ ਜਨਵਰੀ ਤੋਂ ਜੂਨ ਅਤੇ ਜੁਲਾਈ ਤੋਂ ਦਸੰਬਰ ਸਾਲ ਵਿੱਚ ਦੋ ਸੈਸ਼ਨ ਚਲਦੇ ਹਨ। ਉਨਾਂ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ,ਅੰਮ੍ਰਿਤਸਰ ਵੱਲੋਂ ਜਨਵਰੀ 2026 ਤੋਂ ਜੂਨ 2026 ਦੇ ਸੈਸ਼ਨ ਲਈ ਦਾਖਲੇ ਹਿੱਤ ਆਖਰੀ ਮਿਤੀ 31 ਦਸੰਬਰ 2025 ਨਿਰਧਾਰਤ ਕੀਤੀ ਗਈ ਹੈ। ਇਸ ਕੋਰਸ ਵਿੱਚ ਕਿਸੇ ਵੀ ਉਮਰ ਦਾ ਵਿਅਕਤੀ, ਸਰਕਾਰੀ ਕਰਮਚਾਰੀ/ਅਧਿਕਾਰੀ, ਅਰਧ– ਸਰਕਾਰੀ ਕਰਮਚਾਰੀ, ਵਿਦਿਆਰਥੀ/ ਕਾਰੋਬਾਰੀ ਦਾਖਲਾ ਲੈ ਸਕਦਾ ਹੈ।

ਇਸ ਸਮੁੱਚੇ ਕੋਰਸ ਦੀ ਫੀਸ ਵਿਭਾਗ ਵੱਲੋਂ 500 ਰੁਪਏ ਨਿਰਧਾਰਿਤ ਕੀਤੀ ਗਈ ਹੈ। ਇਸ ਕੋਰਸ ਦੀ ਜਮਾਤ ਦਾ ਸਮਾਂ ਸ਼ਾਮ 5 ਤੋਂ 6 ਵਜੇ ਤੱਕ ਇੱਕ ਘੰਟੇ ਦਾ ਹੁੰਦਾ ਹੈ। ਕੋਰਸ ਨੂੰ ਕਰਨ ਉਪਰੰਤ ਵਿਭਾਗ ਨਿਰਧਾਰਿਤ ਪਾਠਕ੍ਰਮ ਵਿੱਚੋਂ ਪ੍ਰੀਖਿਆ ਲੈਂਦਾ ਹੈ ਅਤੇ ਪਾਸ ਹੋਣ ਵਾਲੇ ਵਿਅਕਤੀ ਨੂੰ ਸਰਟੀਫਿਕੇਟ ਜਾਰੀ ਕਰਦਾ ਹੈ। ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਉਰਦੂ ਜਮਾਤਾਂ ਦੇ ਚਾਹਵਾਨ ਉਮੀਦਵਾਰ ਫਾਰਮ, ਫੋਟੋ, ਆਧਾਰ ਕਾਰਡ ਤੇ ਮੁਕੰਮਲ ਵਿਦਿਅਕ ਯੋਗਤਾ ਦੇ ਦਸਤਾਵੇਜਾਂ ਦੀ ਕਾਪੀ ਸਮੇਤ ਜ਼ਿਲ੍ਹਾ ਭਾਸ਼ਾ ਦਫ਼ਤਰ,ਅੰਮ੍ਰਿਤਸਰ (ਕਮਰਾ ਨੰਬਰ 301

Share this content:

Previous post

ਵਿਧਾਇਕ ਡਾ. ਅਜੇ ਗੁਪਤਾ ਨੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ: ਸ਼ਹਿਰ ਦੇ ਪ੍ਰੋਜੈਕਟਾਂ ‘ਤੇ ਚਰਚਾ

Next post

ਵਿਧਾਇਕ  ਕੁਲਵੰਤ ਸਿੰਘ ਨੇ 17. 71 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਚੌਂਕਾਂ ਅਤੇ ਟੀ-ਜੰਕਸ਼ਨਾਂ ਦੇ ਕੰਮ ਦੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਕੀਤੀ ਸ਼ੁਰੂਆਤ 

Post Comment