ਉਮਰ ‘ਚ ਹੇਰਫੇਰ ਕਾਰਨ ਬੀਸੀਸੀਆਈ ਨੇ ਰੋਹਿਤ ਯਾਦਵ ‘ਤੇ 2 ਸਾਲ ਦੀ ਪਾਬੰਦੀ
ਨਵੀਂ ਦਿੱਲੀ, 9 ਸਤੰਬਰ – ਸੌਰਾਸ਼ਟਰ ਦੇ ਆਰਿਅਨ ਸਾਵਸਾਨੀ ਤੇ ਹਰਿਆਣਾ ਦੇ ਤਨਮਯ ਬਲੋਦਾ ਨੂੰ ਇਸ ਮਹੀਨੇ ਆਸਟ੍ਰੇਲੀਆ ਦੇ ਵਿਰੁੱਧ ਹੋਣ ਵਾਲੀ ਮਲਟੀ-ਫਾਰਮੈਟ ਸੀਰੀਜ਼ ਲਈ ਭਾਰਤ ਦੀ ਅੰਡਰ-19 ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਰੋਹਿਤ ਯਾਦਵ ਨੂੰ ਵਨਡੇ ਤੇ ਬਹੁਦਿਨਾ ਸੀਰੀਜ਼ ਲਈ ਟੀਮ ’ਚ ਚੁਣਿਆ ਗਿਆ ਪਰ ਬੀਸੀਸੀਆਈ ਨੇ ਉਮਰ ਸਬੰਧੀ ਹੇਰਫੇਰ ਕਰਨ ਨੂੰ ਲੈ ਕੇ ਦੋ ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਸੀ। ਬੀਸੀਸੀਆਈ ਨੇ ਮੰਗਲਵਾਰ ਨੂੰ ਕਿਹਾ ਕਿ ਸਾਵਸਾਨੀ ਨੂੰ ਵਨਡੇ ਸੀਰੀਜ਼ ਤੇ ਤਨਮਯ ਨੂੰ ਬਹੁਦਿਨਾ ਸੀਰੀਜ਼ ਲਈ ਭਾਰਤੀ ਟੀਮ ’ਚ ਚੁਣਿਆ ਗਿਆ ਹੈ। ਅੰਡਰ-19 ਟੀਮ ਤਿੰਨ ਵਨਡੇ ਮੈਚ ਤੇ ਦੋ ਬਹੁਦਿਨਾ ਮੈਚ ਖੇਡੇਗੀ। ਤਿੰਨ ਵਨਡੇ 18, 21 ਤੇ 23 ਸਤੰਬਰ ਨੂੰ ਰਾਜਕੋਟ ’ਚ ਖੇਡੇ ਜਾਣਗੇ, ਜਦਕਿ ਇਕ ਬਹੁਦਿਨਾ ਮੈਚ 27 ਤੋਂ 30 ਸਤੰਬਰ ਤੱਕ ਰਾਜਕੋਟ ਤੇ ਦੂਜਾ ਬਹੁਦਿਨਾ ਮੈਚ ਪੰਜ ਤੋਂ ਅੱਠ ਅਕਤੂਬਰ ਅਹਿਮਦਾਬਾਦ ਦੇ ਬੀ ਗਰਾਊਂਡ ’ਚ ਖੇਡਿਆ ਜਾਵੇਗਾ।
Share this content:



Post Comment