Loading Now

ਇੱਟਾਂ ਬਣਾਉਣ ਲਈ ਹੁਣ ਪਰਾਲੀ ਦੀ 30 ਫ਼ੀ ਸਦੀ ਵਰਤੋਂ ਹੋਈ ਲਾਜ਼ਮੀ

ਇੱਟਾਂ ਬਣਾਉਣ ਲਈ ਹੁਣ ਪਰਾਲੀ ਦੀ 30 ਫ਼ੀ ਸਦੀ ਵਰਤੋਂ ਹੋਈ ਲਾਜ਼ਮੀ

ਚੰਡੀਗੜ੍ਹ, 26 ਅਕਤੂਬਰ – ਹੁਣ ਇੱਟ ਭੱਠੇ ਵਾਲਿਆਂ ਲਈ ਪਰਾਲੀ ਦੀ ਇੱਟਾਂ ਪਕਾਉਣ ਲਈ ਪੇਲੇਟਸ ਵਜੋਂ 30 ਫ਼ੀ ਸਦੀ ਵਰਤੋਂ ਲਾਜ਼ਮੀ ਹੋਵੇਗੀ। ਇਹ ਕਦਮ ਕੇਂਦਰੀ ਕਮਿਸ਼ਨ ਫ਼ਾਰ ਏਅਰ ਕੁਆਲਟੀ ਮੈਨੇਜਮੈਂਟ ਵਲੋਂ ਪਰਾਲੀ ਨੂੰ ਜਲਾਏ ਜਾਣ ਤੋਂ ਰੋਕ ਕੇ ਪ੍ਰਦੂਸ਼ਣ ਦੀ ਰੋਕਥਾਮ ਲਈ ਚੁਕਿਆ ਗਿਆ ਹੈ। ਇਸ ਨਾਲ ਕਿਸਾਨਾਂ ਨੂੰ ਵੀ ਪਰਾਲੀ ਦੀ ਭੱਠਿਆਂ ਨੂੰ ਵਿਕਰੀ ਕਰਨ ਵਿਚ ਮਦਦ ਮਿਲੇਗੀ। ਇਸ ਸਬੰਧ ਵਿਚ ਇੱਟ ਭੱਠਿਆਂ ਨਾਲ ਸਬੰਧਤ ਪੇਲੇਟਸ ਬਣਾਉਣ ਵਾਲੀਆਂ ਫ਼ੈਕਟਰੀਆਂ ਨੂੰ ਪਰਾਲੀ ਦੀ ਸਪਲਾਈ ਯਕੀਨੀ ਬਣਾਉਣ ਲਈ ਕਮਿਸ਼ਨ ਵਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਸਬੰਧ ਵਿਚ ਨਿਰਦੇਸ਼ਾਂ ਉਪਰ ਅਮਲ ਲਈ ਜ਼ਿਲ੍ਹਾ ਅਧਿਕਾਰੀਆਂ ਨੇ ਭੱਠਾ ਮਾਲਕਾਂ ਨਾਲ ਰਾਬਤਾ ਕਰ ਕੇ ਗੱਲਬਾਤ ਸ਼ੁਰੂ ਕਰ ਦਿਤੀ ਹੈ।

Share this content:

Post Comment