Loading Now

ਇੱਕ ਰੁੱਖ ਸੌ ਸੁੱਖ, ਵਾਤਾਵਰਣ ਬਚਾਓ ਮੁਹਿੰਮ/ਦਲਜੀਤ ਸਿੰਘ ਕਾਹਲੋਂ

ਇੱਕ ਰੁੱਖ ਸੌ ਸੁੱਖ, ਵਾਤਾਵਰਣ ਬਚਾਓ ਮੁਹਿੰਮ/ਦਲਜੀਤ ਸਿੰਘ ਕਾਹਲੋਂ

ਆਪਣੀਆਂ ਮਜਬੂਰੀਆਂ ਵੱਸ , ਸੁਨਿਹਰੇ ਭਵਿੱਖ ਦੀ ਤਲਾਸ਼ ਵਿੱਚ ਵਤਨੋਂ ਦੂਰ ਗਏ ਹਰ ਪੰਜਾਬੀ – ਵਿਦੇਸ਼ੀ ਦੀ ਇਹੀ ਆਖ਼ਰੀ ਇੱਛਾ ਹੁੰਦੀ ਹੈ ਕਿ ; ਇਸ ਫ਼ਾਨੀ ਸੰਸਾਰ ਨੂੰ ਆਖ਼ਰੀ ਸਮੇਂ ਅਲਵਿਦਾ ਕਰਨ ਉਪਰੰਤ ਉਹ ਆਪਣੀ ਮਿੱਟੀ ਵਿੱਚ ਹੀ ਜਾ ਕੇ ਸਮਾਏ । ਇਸੇ ਹੀ ਇੱਛਾ ਦੀ ਪੂਰਤੀ ਕਰਦਿਆਂ ਸਨਮਾਨਯੋਗ ਮਾਤਾ ਜੀ , ਸਵਰਗਵਾਸੀ ਸ੍ਰੀਮਤੀ ਮੁਖਤਿਆਰ ਕੌਰ ਜੀ ਗਿੱਲ (ਜੋ ਕਿ 13 ਫ਼ਰਵਰੀ 2026 ਨੂੰ ਅਕਾਲ ਚਲਾਣਾ ਕਰ ਗਏ ਸਨ) ਜੀ ਦੇ ਫਰਮਾਬਰਦਾਰ ਪੁੱਤਰਾਂ ਨੇ ਆਪਣੇ ਮਾਤਾ ਜੀ ਦੇ ਆਖਰੀ ਕਿਰਿਆ ਕਰਮ ਤੇ ਨਿੱਘੀ ਵਿਦਾਇਗੀ ਉਨਾਂ ਦੇ ਜੱਦੀ ਪਿੰਡ ਸੱਦਾ ਸਿੰਘ ਵਾਲਾ , ਜ਼ਿਲ੍ਹਾ ਮੋਗਾ- ਪੰਜਾਬ ਵਿਖੇ ਦਿੱਤੀ । ਸੰਸਕਾਰਾਂ ਉਪਰੰਤ ਸਮੂਹ ਗਿੱਲ ਪਰਿਵਾਰ ਅਤੇ ਖ਼ਾਸਕਰ ਉੱਨਾਂ ਦੇ ਸਪੁੱਤਰ ਸ. ਗੁਰਤੇਜ ਸਿੰਘ ਗਿੱਲ, ਨਿਵਾਸੀ ਵਸ਼ਿੰਗਟਨ (ਯੂ.ਐਸ.ਏ ) ਵਲੋਂ ਮਾਤਾ ਜੀ ਦੀ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸਾਹਿਬ ਵਿਖੇ ਆਖੰਡਪਾਠ ਸਾਹਿਬ ਦੇ ਭੋਗ ਪਵਾਏ ਗਏ ।ਉੱਨਾਂ ਵਲੋਂ ਮਾਤਾ ਜੀ ਦੀਆਂ ਅਸਥੀਆਂ ਨੂੰ ਉਨਾਂ ਦੇ ਪੁਰਖਿਆਂ ਤੋਂ ਚਲੀ ਆ ਰਹੀ ਰੀਤ ਅਨੁਸਾਰ ਕੀਰਤਪੁਰ ਸਾਹਿਬ ਵਿਖੇ ਜਲਪਰਵਾਹ ਨਹੀਂ ਕੀਤਾ ਗਿਆ । ਸਗੋਂ ਸਾਰੇ ਪਰਿਵਾਰ ਵਲੋਂ ਇਕੱਤਰ ਹੋ ਕੇ ਮਾਤਾ ਜੀ ਦੀ ਇੱਛਾ ਅਨੁਸਾਰ, ਉੱਨਾਂ ਦੀ ਜੱਦੀ ਜਾਇਦਾਦ ਦੀ ਹਦੂਦ ਅੰਦਰ ਖੇਤਾਂ ਵਿੱਚ ; ਹਰੀਆਂ ਭਰੀਆਂ ਲਹਿਲਹਾ ਰਹੀਆਂ ਫ਼ਸਲਾਂ ਦੀ ਗੋਦ ਵਿੱਚ “ ਸੰਪੁਰਦੇ ਖਾਕ “ਕੀਤਾ ਗਿਆ । ਇਸ ਵਾਤਾਵਰਣ ਪ੍ਰੇਮੀ ਪਰਿਵਾਰ ਵਲੋਂ ਉਸ ਜਗ੍ਹਾ ਉੱਪਰ ਇੱਕ ਅੰਬ ਦਾ ਬੂਟਾ ਵੀ ਲਗਾਇਆ ਗਿਆ।

ਜੋ ਕਿ ਵੱਧ ਫੁੱਲ ਕੇ ਸਮੂਹ ਪਰਿਵਾਰ ਨੂੰ ਤੇ ਆਉਣ ਵਾਲੀਆਂ ਪੀੜੀਆਂ ਨੂੰ ਸਦਾਬਹਾਰ ਮਿੱਠੇ ਅੰਬਾਂ ਦੇ ਮੇਵੇ ਦੇਵੇ ਅਤੇ ਗਿੱਲ ਪਰਿਵਾਰ ਦੇ ਦਿਲਾਂ ਵਿੱਚ ਮਾਤਾ ਜੀ ਦੀ ਯਾਦ ਨੂੰ ਵੀ ਹਮੇਸ਼ਾ ਲਈ ਤਾਜ਼ਾ ਰੱਖੇ । ਯੂ. ਐਸ.ਏ ਤੇਂ ਸਾਡੇ “ਅੱਜ ਦਾ ਪੰਜਾਬ . ਕਾਮ “ ਦੇ ਵਲੰਟੀਅਰ ਲੇਖਕ , ਦਲਜੀਤ ਸਿੰਘ ਕਾਹਲੋਂ ਵਲੋਂ ਇਸ ਨਿਵੇਕਲੇ ਤੇ ਸਲੁਹਣਯੋਗ ਉਪਰਾਲੇ ਦੀ ਖ਼ੁਸ਼ਖ਼ਬਰੀ ਸਮੂਹ ਪੰਜਾਬੀ ਭਾਈਚਾਰੇ ਨਾਲ ਸਾਂਝੀ ਕੀਤੀ ਜਾ ਰਹੀ ਹੈ, ਤਾਂਕਿ ਇਹ ਸਨੇਹਾ ਘਰ ਘਰ ਪਹੁੰਚ ਸਕੇ । ਉੱਨਾਂ ਦਾ ਕਹਿਣਾ ਹੈ ਕਿ ਪਰਿਵਾਰ ਵਿੱਚ ਜਿੰਨੇ ਧੀਆਂ-ਪੁੱਤਰ ਹੋਣ ਹਰ-ਇੱਕ ਵਲੋਂ ਇੱਕ ਇੱਕ ਰੁੱਖ ਜਰੂਰ ਲਗਾਇਆ ਜਾਏ ਅਤੇ ਉਨਾਂ ਰੁੱਖਾਂ ਨੂੰ ਧੀਆਂ-ਪੁੱਤਰਾਂ ਵਾਂਗ ਹੀ ਪਾਲ ਕੇ ਵੱਡਿਆਂ ਕੀਤਾ ਜਾਏ। ਇਸ ਸ਼ੁੱਭ ਕੰਮ ਨੂੰ ਸਫ਼ਲਤਾ ਪੂਰਬਕ ਨੇਪਰੇ ਚਾੜ੍ਹਨ ਲਈ ਪੰਜਾਬ ਦਾ ਜੰਗਲਾਤ ਮਹਿਕਮਾ ਆਪਣਾ ਬਣਦਾ ਯੋਗਦਾਨ ਪਾਉਂਦਿਆਂ ਵਧੀਆ ਕਿਸਮ ਦੇ ਰੁੱਖ ਫ੍ਰੀ ਸਪਲਾਈ ਕਰੇ। ਵਾਤਾਵਰਣ ਪ੍ਰੇਮੀਆਂ ਵਲੋਂ ਵੀ ਉਪਰੇਕਤ ਪਰਿਵਾਰ ਵਲੋਂ ਨਵੀਂ ਪਾਈ ਪਿਰਤ ਨੂੰ ਅੱਗੇ ਜਾਰੀ ਰੱਖਣਾ ਲਈ ਅਪੀਲ ਕੀਤੀ ਜਾ ਸਕਦੀ ਹੈ । ਇਹ ਵੀ ਮੰਨਣਾ ਹੈ ਕਿ ਪੰਜਾਬ ਵਿੱਚ ਵਾਤਾਵਰਣ ਨਾਲ ਸਬੰਧਤ ਐਨ ਜੀਓਜ਼ ਜਾਂ ਪੰਜਾਬ ਸਰਕਾਰ ਵਲੋਂ ਵੀ ਇਹੋ ਜਿਹੇ ਪਰਿਵਾਰਾਂ ਨੂੰ ਫੰਕਸ਼ਨਾਂ ਵਿੱਚ ਸੱਦਕੇ ਸਨਮਾਨਿਤ ਕੀਤਾ ਜਾ ਸਕਦਾ , ਤਾਂ ਕਿ ਇਸੇ ਬਹਾਨੇ ਇਸ ਨਵੀਂ ਪਾਈ ਪਿਰਤ ਨੂੰ ਅਗਾਂਹ ਤੋਰਦਿਆਂ ਇੱਕ ਕਾਫ਼ਲੇ ਦਾ ਰੂਪ ਦਿੱਤਾ ਜਾ ਸਕੇ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਪੰਜਾਬ ਨੂੰ ਮੁੜ ਹਰਿਆਲੀ ਭਰਿਆ ਕੀਤਾ ਜਾ ਸਕੇ। ਇਸ ਪ੍ਰਕਿਰਿਆ ਨੂੰ ਪ੍ਰਮੋਟ ਕਰਨ ਨਾਲ ਪੰਜਾਬ ਦਾ ਵਾਤਾਵਰਣ ਸਵੱਛ ਤੇ ਪ੍ਰਦੂਸ਼ਣ ਮੁਕਤ ਹੋ ਸਕੇਗਾ । ਜੋ ਕਿ ਇੱਥੋਂ ਦੇ ਵਸਿੰਦਿਆਂ ਦੀ ਸਿਹਤ ਤੇ ਸਮੂਹ ਵਾਤਾਵਰਣ ਲਈ ਲਾਹੇਵੰਦ ਹੋਏਗਾ। ਇੱਕ ਨਿਰਾਲਾ ਤੇ ਇੱਕ ਵਧੀਆ ਉਪਰਾਲਾ ਸਾਬਤ ਹੋ ਸਕਦਾ ।

diljit-singh-kahlon-190x300 ਇੱਕ ਰੁੱਖ ਸੌ ਸੁੱਖ, ਵਾਤਾਵਰਣ ਬਚਾਓ ਮੁਹਿੰਮ/ਦਲਜੀਤ ਸਿੰਘ ਕਾਹਲੋਂ

Share this content:

Post Comment