ਇੰਡੋਨੇਸ਼ੀਆ ’ਚ ਵੱਡਾ ਰੇਲ ਹਾਦਸਾ, 14 ਲੋਕਾਂ ਦੀ ਮੌਤ
ਜਕਾਰਤਾ, 28 ਅਪ੍ਰੈਲ – ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਨੇੜੇ ਬੇਕਾਸੀ ਰੇਲਵੇ ਸਟੇਸ਼ਨ ‘ਤੇ ਸੋਮਵਾਰ ਦੇਰ ਰਾਤ ਦੋ ਰੇਲਗੱਡੀਆਂ ਵਿਚਕਾਰ ਹੋਈ ਭਿਆਨਕ ਟੱਕਰ ਵਿਚ 14 ਲੋਕਾਂ ਦੀ ਮੌਤ ਹੋ ਗਈ ਅਤੇ 84 ਜ਼ਖਮੀ ਹੋ ਗਏ। ਬਹੁਤ ਸਾਰੇ ਯਾਤਰੀ ਰੇਲਗੱਡੀਆਂ ਵਿੱਚ ਫਸੇ ਰਹੇ ਅਤੇ ਮੰਗਲਵਾਰ ਸਵੇਰ ਤੱਕ ਬਚਾਅ ਕਾਰਜ ਜਾਰੀ ਹਨ। ਸਰਕਾਰੀ ਰੇਲਵੇ ਕੰਪਨੀ ਕੇ.ਏ.ਆਈ ਨੇ ਦੱਸਿਆ ਕਿ ਮੰਗਲਵਾਰ ਸਵੇਰੇ 8:45 ਵਜੇ ਤੱਕ 14 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ। ਸ਼ੁਰੂਆਤੀ ਰਿਪੋਰਟਾਂ ਵਿਚ ਪੰਜ ਮੌਤਾਂ ਦਾ ਸੰਕੇਤ ਮਿਲਿਆ, ਪਰ ਬਾਅਦ ਵਿਚ ਗਿਣਤੀ ਵਧ ਗਈ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਦੂਜੀ ਰੇਲਗੱਡੀ ਦੇ ਸਾਰੇ 240 ਯਾਤਰੀ ਸੁਰੱਖਿਅਤ ਹਨ।
ਇਹ ਹਾਦਸਾ ਬੇਕਾਸੀ ਸਟੇਸ਼ਨ ‘ਤੇ ਇਕ ਕਮਿਊਟਰ ਲਾਈਨ ਟ੍ਰੇਨ ਅਤੇ ਲੰਬੀ ਦੂਰੀ ਦੀ ਆਰਗੋ ਬ੍ਰੋਮੋ ਅੰਗਰੇਕ ਟ੍ਰੇਨ, ਜੋ ਕਿ ਜਕਾਰਤਾ ਅਤੇ ਸੁਰਾਬਾਇਆ ਵਿਚਕਾਰ ਇਕ ਪ੍ਰਮੁੱਖ ਰੇਲ ਸੇਵਾ ਹੈ, ਦੇ ਵਿਚਕਾਰ ਉਦੋਂ ਵਾਪਰਿਆ ਜਦੋਂ ਲੰਬੀ ਦੂਰੀ ਦੀ ਰੇਲਗੱਡੀ ਸਟੇਸ਼ਨ ‘ਤੇ ਖੜੀ ਕਮਿਊਟਰ ਟ੍ਰੇਨ ਦੇ ਪਿਛਲੇ ਡੱਬੇ ਵਿਚ ਟਕਰਾ ਗਈ। ਰਾਸ਼ਟਰੀ ਖੋਜ ਅਤੇ ਬਚਾਅ ਏਜੰਸੀ ਦੇ ਅਨੁਸਾਰ ਬਹੁਤ ਸਾਰੇ ਯਾਤਰੀ ਨੁਕਸਾਨੇ ਗਏ ਡੱਬਿਆਂ ਵਿਚ ਫਸ ਗਏ ਸਨ।
Share this content:



Post Comment