Loading Now

ਇੰਜੀ: ਬਲਬੀਰ ਸਿੰਘ ਨੂੰ ਵਾਤਾਵਰਨ ਸਾਂਭ ਸੰਭਾਲ ਅਤੇ ਵੈਲਫੇਅਰ ਸਭਾ ਦੇ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ

ਇੰਜੀ: ਬਲਬੀਰ ਸਿੰਘ ਨੂੰ ਵਾਤਾਵਰਨ ਸਾਂਭ ਸੰਭਾਲ ਅਤੇ ਵੈਲਫੇਅਰ ਸਭਾ ਦੇ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ

photo-29-july ਇੰਜੀ: ਬਲਬੀਰ ਸਿੰਘ ਨੂੰ ਵਾਤਾਵਰਨ ਸਾਂਭ ਸੰਭਾਲ ਅਤੇ ਵੈਲਫੇਅਰ ਸਭਾ ਦੇ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ
  ਨਵੇਂ ਚੁਣੇ ਅਹੁਦੇਦਾਰ- ਪ੍ਰਿੰਸੀ: ਪਿਆਰਾ ਸਿੰਘ, ਮਾਸਟਰ ਗੁਰਨਾਮ ਸਿੰਘ, ਇੰਜੀ: ਰੇਸ਼ਮ ਲਾਲ, ਇੰਜੀ: ਬਲਬੀਰ ਸਿੰਘ, ਮਾਸਟਰ ਲਸ਼ਕਰ ਸਿੰਘ, ਇੰਜੀ: ਗੁਰਦੇਵ ਸਿੰਘ, ਸ਼੍ਰੀ ਮਨਜੀਤ ਸਿੰਘ ਤੋਖੀ, ਇੰਜੀ ਬਲਵਿੰਦਰ ਸਿੰਘ ਫੋਰਮੈਨ, ਇੰਜੀ: ਸੀਤਲ ਦਾਸ।

-ਮੀਟਿੰਗ ਵਿੱਚ ਸਰਬ ਸੰਮਤੀ ਨਾਲ ਨਵੇਂ ਅਹੁਦੇਦਾਰਾਂ ਦੀ ਹੋਈ ਚੋਣ।

ਫਗਵਾੜਾ, 29 ਜੁਲਾਈ (  ਏ.ਡੀ.ਪੀ. ਨਿਊਜ਼ )  ਵਾਤਾਵਰਨ ਸਾਂਭ ਸੰਭਾਲ ਅਤੇ ਵੈਲਫੇਅਰ ਸਭਾ ਦੀ ਮੀਟਿੰਗ ਅੱਜ ਅਰਮਾਨ ਇੰਟਰਪ੍ਰਾਈਜ ਬੰਗਾ ਰੋਡ ਫਗਵਾੜਾ  ਦੇ ਦਫ਼ਤਰ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਨਵੀਂ ਕਮੇਟੀ/ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇੰਜੀ. ਰੇਸ਼ਮ ਲਾਲ ਮੁੱਖ ਸਰਪ੍ਰਸਤ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਨਵੇਂ ਚੁਣੇ ਅਹੁਦੇਦਾਰਾਂ, ਜਿਸ ਵਿੱਚ ਇੰਜੀ: ਬਲਬੀਰ ਸਿੰਘ (ਰਿਟਾ. ਐੱਸ.ਡੀ.ਓ.) ਨੂੰ ਪ੍ਰਧਾਨ, ਇੰਜੀ: ਬਲਵਿੰਦਰ ਸਿੰਘ( ਰਿਟਾ. ਫੋਰਮੈਨ) ਨੂੰ ਚੇਅਰਮੈਨ,  ਇੰਜੀ: ਸੀਤਲ ਦਾਸ (ਰਿਟਾ. ਐੱਸ.ਡੀ.ਓ.) ਨੂੰ ਜਨਰਲ ਸਕੱਤਰ,  ਪ੍ਰਿੰਸੀ: ਪਿਆਰਾ ਸਿੰਘ  ਨੂੰ ਕੈਸ਼ੀਅਰ, ਮਾਸਟਰ ਲਸ਼ਕਰ ਸਿੰਘ ਅਤੇ ਇੰਜੀ: ਸੁਰਿੰਦਰ ਪਾਲ ਮੇਹਲੀ ਨੂੰ ਸਟੇਜ ਸਕੱਤਰ,  ਸ਼੍ਰੀ ਮਨਜੀਤ ਸਿੰਘ ਤੋਖੀ ਨੂੰ ਪ੍ਰੈੱਸ ਸਕੱਤਰ, ਮਾਸਟਰ ਗੁਰਨਾਮ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਇੰਜੀ ਗੁਰਦੇਵ ਸਿੰਘ ਨੂੰ ਵਾਇਸ ਚੇਅਰਮੈਨ, ਇੰਜੀ: ਅਮਰੀਕ ਸਿੰਘ ਨੂੰ ਮੀਤ ਪ੍ਰਧਾਨ ਅਤੇ ਇੰਜੀ: ਸੰਦੀਪ ਹਾਂਡਾ ਨੂੰ ਜੁਆਇੰਟ ਸਕੱਤਰ , ਚੁਣਿਆ ਗਿਆ।

ਨਵੀਂ ਚੁਣੀ ਹੋਈ ਕਮੇਟੀ ਨੇ ਇਸ ਬਰਸਾਤ ਦੇ ਮੌਸਮ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਪ੍ਰਣ ਕੀਤਾ।  ਇੰਜੀ: ਰੇਸ਼ਮ ਲਾਲ ਮੁੱਖ ਸਰੱਪ੍ਰਸਤ ਵੱਲੋਂ ਮੀਟਿੰਗ ਵਿੱਚ ਪਹੁੰਚਣ ਤੇ ਸਾਰਿਆਂ ਦਾ ਧੰਨਵਾਦ ਕੀਤਾ ।

 

Share this content:

Post Comment