Loading Now

ਇੰਗਲੈਂਡ ‘ਚ ਸੜਕ ਹਾਦਸੇ ਵਿਚ ਪੰਜਾਬੀ ਨੌਵਾਨ ਦੀ ਹੋਈ ਮੌਤ

ਇੰਗਲੈਂਡ ‘ਚ ਸੜਕ ਹਾਦਸੇ ਵਿਚ ਪੰਜਾਬੀ ਨੌਵਾਨ ਦੀ ਹੋਈ ਮੌਤ

 

ਵਿਦੇਸ਼ ਗਏ ਪੰਜਾਬੀਆਂ ਨਾਲ ਹਰ ਰੋਜ਼ ਮੰਦਭਾਗੇ ਹਾਦਸੇ ਵਾਪਰ ਰਹੇ ਹਨ। ਨੌਜਵਾਨ ਹਾਦਸੇ ਵਿਚ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ। ਅਜਿਹੀ ਹੀ ਦੁਖਦਾਈ ਖ਼ਬਰ ਇੰਗਲੈਂਡ ਤੋਂ ਸਾਹਮਣੇ ਆਈ ਹੈ, ਇਥੇ ਪੰਜਾਬੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 39 ਸਾਲਾ ਕੁਲਜੀਤ ਸਿੰਘ ਉੱਪਲ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸ਼ਰੌਪਸ਼ਾਇਰ ’ਚ ਵਾਪਰੇ ਹਾਦਸੇ ਵਿਚ ਕੁਲਜੀਤ ਸਿੰਘ ਦੀ ਮੌਤ ਹੋ ਗਈ। ਉਹ ਟੈਲਫੋਰਡ ਦਾ ਰਹਿਣ ਵਾਲਾ ਸੀ।

ਵੈਸਟ ਮਰਸੀਆ ਪੁਲਿਸ ਮੁਤਾਬਕ ਹਾਦਸਾ ਬੀਤੀ ਰਾਤ ਕਰੀਬ 10:55 ਵਜੇ, ਨਿਊਪੋਰਟ ਨੇੜੇ ਏ41 ਜਰਨੈਲੀ ਸੜਕ ’ਤੇ ਵਾਪਰਿਆ। ਕੁਲਜੀਤ ਸਿੰਘ ਉੱਪਲ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਹਾਦਸੇ ਤੋਂ ਬਾਅਦ 30 ਸਾਲਾ ਵਿਅਕਤੀ ਨੂੰ ਖ਼ਤਰਨਾਕ ਡਰਾਈਵਿੰਗ ਨਾਲ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਨੂੰ ਬਾਅਦ ਵਿੱਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਦੀ ਜਾਂਚ ਜਾਰੀ ਹੈ।

ਕੁਲਜੀਤ ਸਿੰਘ ਉੱਪਲ ਸਕੂਲ ਆਫ ਕੋਡਿੰਗ ਐਂਡ ਏ ਆਈ ਵਿਚ ਚੀਫ ਆਪਰੇਟਿੰਗ ਅਫ਼ਸਰ ਗਵਰਨਰ ਸੀ। ਉਹ ਆਪਣੇ ਪਿੱਛੇ ਪਤਨੀ ਤੇ 5 ਤੇ 2 ਸਾਲ ਦੇ 2 ਛੋਟੇ ਬੱਚੇ ਛੱਡ ਗਿਆ ਹੈ।

Share this content:

Post Comment