ਇਸ ਵਾਰ ਆਪ ਨੂੰ ਪੰਜਾਬ ਤੋਂ ਮਿਲਿਆ ਵੱਧ ਸਿਾਆਸੀ ਚੰਦਾ
ਆਮ ਆਦਮੀ ਪਾਰਟੀ ਨੂੰ ਪੰਜਾਬ ’ਚੋਂ ਮਿਲੇ ਸਿਆਸੀ ਚੰਦੇ ’ਚ ਐਤਕੀਂ ਉਛਾਲ ਆਇਆ ਹੈ। ‘ਆਪ’ ਨੂੰ ਸਿਆਸੀ ਚੰਦੇ ਦਾ ਸਭ ਤੋਂ ਵੱਡਾ ਦਾਨ ਸੰਸਦ ਮੈਂਬਰ ਰਾਜਿੰਦਰ ਗੁਪਤਾ ਤੋਂ ਮਿਲਿਆ, ਜੋ ਹੁਣ ਭਾਜਪਾਈ ਹਨ। ਰਾਜਿੰਦਰ ਗੁਪਤਾ ਨੇ 9 ਜਨਵਰੀ 2026 ਨੂੰ ਆਮ ਆਦਮੀ ਪਾਰਟੀ ਨੂੰ 5 ਕਰੋੜ ਰੁਪਏ ਦਾ ਸਿਆਸੀ ਚੰਦਾ ਚੈੱਕ ਨੰਬਰ 001845 ਤਹਿਤ ਦਿੱਤਾ। ਕਰੀਬ ਤਿੰਨ ਮਹੀਨੇ ਮਗਰੋਂ ਹੀ ਰਾਜਿੰਦਰ ਗੁਪਤਾ ਭਾਜਪਾ ’ਚ ਸ਼ਾਮਲ ਹੋ ਗਏ ਸਨ। ਆਮ ਆਦਮੀ ਪਾਰਟੀ ਨੂੰ ਰਾਜਿੰਦਰ ਗੁਪਤਾ ਦੇ ਭਾਜਪਾ ’ਚ ਚਲੇ ਜਾਣ ਨਾਲ ਵਿੱਤੀ ਸੱਟ ਵੀ ਵੱਜੀ ਹੈ।
ਭਾਰਤੀ ਚੋਣ ਕਮਿਸ਼ਨ ਕੋਲ 17 ਸਤੰਬਰ 2026 ਨੂੰ ਦਿੱਤੇ ਵੇਰਵਿਆਂ ਅਨੁਸਾਰ ਆਮ ਆਦਮੀ ਪਾਰਟੀ ਨੂੰ ਸਾਲ 2025-26 ਦੌਰਾਨ ਪਿਛਲੇ ਵਰ੍ਹਿਆਂ ਨਾਲੋਂ ਸਭ ਤੋਂ ਵੱਧ ਚੰਦਾ ਪੰਜਾਬ ’ਚੋਂ ਮਿਲਿਆ। ਪੰਜਾਬ ’ਚੋਂ ਇਸ ਵਰ੍ਹੇ ਦੌਰਾਨ ‘ਆਪ’ ਨੂੰ 5.08 ਕਰੋੜ ਰੁਪਏ ਦਾ ਚੰਦਾ ਪ੍ਰਾਪਤ ਹੋਇਆ, ਜਦੋਂ ਕਿ ਸਾਲ 2024-25 ’ਚ ਇਹ ਚੰਦਾ 71.00 ਲੱਖ ਰੁਪਏ ਸੀ। ਇਸੇ ਤਰ੍ਹਾਂ ‘ਆਪ’ ਨੂੰ ਪੰਜਾਬ ’ਚੋਂ ਸਾਲ 2023-24 ’ਚ 11.50 ਲੱਖ ਰੁਪਏ ਅਤੇ ਸਾਲ 2022-23 ’ਚ 44.60 ਲੱਖ ਰੁਪਏ ਦਾ ਚੰਦਾ ਪ੍ਰਾਪਤ ਹੋਇਆ ਸੀ। ‘ਆਪ’ ਸਰਕਾਰ ਬਣਨ ਮਗਰੋਂ ਆਮ ਆਦਮੀ ਪਾਰਟੀ ਨੂੰ ਚਾਰ ਵਰ੍ਹਿਆਂ ਦੌਰਾਨ ਪੰਜਾਬ ’ਚੋਂ ਕੁੱਲ 6.35 ਕਰੋੜ ਰੁਪਏ ਦਾ ਸਿਆਸੀ ਚੰਦਾ ਮਿਲਿਆ ਹੈ।

‘ਆਪ’ ਨੂੰ ਸਾਲ 2025-26 ਦੌਰਾਨ ਪੰਜ ਵਿਧਾਇਕਾਂ ਅਤੇ ਤਿੰਨ ਵਜ਼ੀਰਾਂ ਤੋਂ ਇਲਾਵਾ ਇੱਕ ਸੰਸਦ ਮੈਂਬਰ ਨੇ ਚੰਦਾ ਦਿੱਤਾ ਹੈ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਹਰ ਮਹੀਨੇ ਚੰਦਾ ਦਿੱਤਾ ਅਤੇ ਇੱਕ ਵਰ੍ਹੇ ਦੌਰਾਨ 1.20 ਲੱਖ ਰੁਪਏ ਪਾਰਟੀ ਨੂੰ ਚੰਦੇ ਵਜੋਂ ਦਿੱਤੇ। ਵਜ਼ੀਰਾਂ ’ਚੋਂ ਡਾ. ਬਲਵੀਰ ਸਿੰਘ ਨੇ 25,200 ਰੁਪਏ, ਪਾਰਟੀ ਪ੍ਰਧਾਨ ਅਮਨ ਅਰੋੜਾ ਨੇ 1.20 ਲੱਖ ਰੁਪਏ ਅਤੇ ਡਾ. ਰਵਿਜੋਤ ਨੇ 25,200 ਰੁਪਏ ਦਿੱਤੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 1.20 ਲੱਖ ਅਤੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨੇ 96 ਹਜ਼ਾਰ ਰੁਪਏ ਦਾ ਚੰਦਾ ਦਿੱਤਾ।
ਇਸੇ ਤਰ੍ਹਾਂ ਹੀ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੇ 96 ਹਜ਼ਾਰ, ਕੁਲਵੰਤ ਸਿੰਘ ਪੰਡੋਰੀ ਨੇ 85,200 ਰੁਪਏ, ਕੁਲਦੀਪ ਸਿੰਘ ਧਾਲੀਵਾਲ ਨੇ 25,200 ਰੁਪਏ, ਪ੍ਰਿੰਸੀਪਲ ਬੁੱਧ ਰਾਮ ਨੇ 1.20 ਲੱਖ ਰੁਪਏ ਅਤੇ ਚੇਤਨ ਸਿੰਘ ਜੌੜਾਮਾਜਰਾ ਨੇ 25,200 ਰੁਪਏ ਦਾ ਚੰਦਾ ਪਾਰਟੀ ਨੂੰ ਦਿੱਤਾ। ਪਟਿਆਲਾ ਦੇ ਪਿੰਡ ਫ਼ਤਿਹਗੜ੍ਹ ਰਾਜਪੂਤਾਂ ਦੇ ਗੁਰਦੇਵ ਸਿੰਘ ਨੇ ਵੀ ਪਾਰਟੀ ਨੂੰ 25,200 ਰੁਪਏ ਅਤੇ ਪਟਿਆਲਾ ਦੇ ਜਗਦੀਪ ਸਿੰਘ ਨੇ 36 ਹਜ਼ਾਰ ਰੁਪਏ ਦਾ ਚੰਦਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸਾਲ 2024-25 ਦੌਰਾਨ ਪੰਜਾਬ ‘ਚੋਂ ‘ਆਪ’ ਨਾਲੋਂ ਵੱਧ ਚੰਦਾ ਮਿਲਿਆ, ਜੋ ਕਿ 1.81 ਕਰੋੜ ਰੁਪਏ ਹੈ।
Share this content:

Post Comment