Loading Now

ਇਸ਼ਾਨ ਕਿਸ਼ਨ ਦੇ ਸ਼ਾਨਦਾਰ ਦੋਹਰੇ ਸੈਂਕੜੇ ਸਦਕਾ ਇਸਟ ਜ਼ੋਨ ਨੇ 708 ਦੌੜਾਂ ਬਣਾਈਆਂ

ਇਸ਼ਾਨ ਕਿਸ਼ਨ ਦੇ ਸ਼ਾਨਦਾਰ ਦੋਹਰੇ ਸੈਂਕੜੇ ਸਦਕਾ ਇਸਟ ਜ਼ੋਨ ਨੇ 708 ਦੌੜਾਂ ਬਣਾਈਆਂ

ਚੇਨਈ, 8 ਸਤੰਬਰ – ਇੱਥੇ ਖੇਡੇ ਜਾ ਰਹੇ ਦਲੀਪ ਟਰਾਫੀ ਕ੍ਰਿਕਟ ਦੇ ਫਾਈਨਲ ਮੁਕਾਬਲੇ ਦੇ ਅੱਜ ਦੂਜੇ ਦਿਨ ਕਪਤਾਨ ਈਸ਼ਾਨ ਕਿਸ਼ਨ ਦੀਆਂ 270 ਦੌੜਾਂ ਦੀ ਪਾਰੀ ਸਦਕਾ ਈਸਟ ਜ਼ੋਨ ਨੇ ਸਾਊਥ ਜ਼ੋਨ ਖ਼ਿਲਾਫ਼ ਪਹਿਲੀ ਪਾਰੀ ਵਿੱਚ 708 ਦੌੜਾਂ ਦਾ ਵੱਡਾ ਸਕੋਰ ਬਣਾਇਆ। ਤਿੰਨ ਕੌਮੀ ਚੋਣਕਾਰਾਂ ਦੀ ਮੌਜੂਦਗੀ ਵਿੱਚ ਖੇਡੀ ਇਸ ਪਾਰੀ ਨਾਲ ਈਸ਼ਾਨ ਨੇ ਲਾਲ ਗੇਂਦ ਵਾਲੀ ਕ੍ਰਿਕਟ ’ਚ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਹੈ। ਇਸ ਦੌਰਾਨ ਕੁਮਾਰ ਕੁਸ਼ਾਗਰ ਨੇ ਵੀ ਬਿਹਤਰੀਨ ਬੱਲੇਬਾਜ਼ੀ ਕਰਦਿਆਂ 132 ਗੇਂਦਾਂ ਵਿੱਚ 101 ਦੌੜਾਂ ਬਣਾਈਆਂ, ਜੋ ਉਸ ਦਾ ਪਹਿਲਾ ਦਰਜਾ ਕ੍ਰਿਕਟ ਵਿੱਚ ਛੇਵਾਂ ਸੈਂਕੜਾ ਹੈ। ਦੋਵਾਂ ਬੱਲੇਬਾਜ਼ਾਂ ਨੇ ਮਿਲ ਕੇ ਪੰਜਵੀਂ ਵਿਕਟ ਲਈ 230 ਦੌੜਾਂ ਦੀ ਅਹਿਮ ਭਾਈਵਾਲੀ ਕੀਤੀ। ਇਸ ਤੋਂ ਇਲਾਵਾ ਈਸ਼ਾਨ ਨੇ ਅਨੁਕੂਲ ਰਾਏ (40) ਨਾਲ ਮਿਲ ਕੇ ਛੇਵੀਂ ਵਿਕਟ ਲਈ 140 ਦੌੜਾਂ ਵੀ ਜੋੜੀਆਂ। ਥਕਾਵਟ ਕਾਰਨ 250 ਦੌੜਾਂ ’ਤੇ ਮੈਦਾਨ ਤੋਂ ਬਾਹਰ ਜਾਣ ਮਗਰੋਂ ਉਹ ਮੁਹੰਮਦ ਸ਼ਮੀ ਦੇ ਆਊਟ ਹੋਣ ਮਗਰੋਂ ਮੁੜ ਮੈਦਾਨ ’ਤੇ ਆਇਆ। ਆਖ਼ਰਕਾਰ 270 ਦੇ ਸਕੋਰ ’ਤੇ ਉਹ ਤ੍ਰਿਪੁਰਾਨਾ ਵਿਜੈ ਦੀ ਗੇਂਦ ’ਤੇ ਕੈਚ ਦੇ ਬੈਠਾ। ਸਾਊਥ ਜ਼ੋਨ ਦੇ ਗੇਂਦਬਾਜ਼ਾਂ ਲਈ ਇਹ ਦਿਨ ਨਿਰਾਸ਼ਾਜਨਕ ਰਿਹਾ। ਪ੍ਰਮੁੱਖ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਸਣੇ ਟੀਮ ਦਾ ਕੋਈ ਵੀ ਗੇਂਦਬਾਜ਼ ਖ਼ਾਸ ਪ੍ਰਭਾਵ ਨਹੀਂ ਛੱਡ ਸਕਿਆ।

Share this content:

Post Comment