Loading Now

ਇਰਾਨ ਵੱਲੋ ਜੰਗਬੰਦੀ ਦੀ ਉਲੰਘਣਾ ਦਾ ‘ਮੂੰਹ ਤੋੜ’ ਜਵਾਬ ਦੇਵਾਂਗੇ : ਕਾਟਜ਼

ਇਰਾਨ ਵੱਲੋ ਜੰਗਬੰਦੀ ਦੀ ਉਲੰਘਣਾ ਦਾ ‘ਮੂੰਹ ਤੋੜ’ ਜਵਾਬ ਦੇਵਾਂਗੇ : ਕਾਟਜ਼

ਬੀਰਸ਼ੇਬਾ(ਇਜ਼ਰਾਈਲ), 24 ਜੂਨ – ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਇਲ ਕਾਟਜ਼ ਨੇ ਇਰਾਨ ’ਤੇ ਜੰਗਬੰਦੀ ਦੀ ਉਲੰਘਣਾ ਦਾ ਦੋਸ਼ ਲਾਇਆ ਹੈ। ਕਾਟਜ਼ ਨੇ ਕਿਹਾ ਕਿ ਇਰਾਨ ਵੱਲੋਂ ਕੀਤੇ ਮਿਜ਼ਾਈਲ ਹਮਲੇ ਦਾ ‘ਮੂੰਹ ਤੋੜ’ ਜਵਾਬ ਦਿੱਤਾ ਜਾਵੇਗਾ। ਕਾਟਜ਼ ਨੇ ਕਿਹਾ ਜੰਗਬੰਦੀ ਲਾਗੂ ਹੋਣ ਮਗਰੋਂ ਇਰਾਨ ਨੇ ਇਜ਼ਰਾਇਲੀ ਸ਼ਹਿਰ ’ਤੇ ਮਿਜ਼ਾਈਲਾਂ ਦਾਗ਼ ਕੇ ਗੋਲੀਬੰਦੀ ਦੀ ‘ਮੁਕੰਮਲ ਉਲੰਘਣਾ’ ਕੀਤੀ ਹੈ। ਰੱਖਿਆ ਮੰਤਰੀ ਨੇ ਇਜ਼ਰਾਇਲੀ ਫੌਜ ਨੂੰ ਇਰਾਨ ਦੇ ਨੀਮ ਫੌਜੀ ਤੇ ਸਰਕਾਰੀ ਟਿਕਾਣਿਆਂ ’ਤੇ ਮੁੜ ਤੋਂ ਹਮਲੇ ਸ਼ੁਰੂ ਕਰਨ ਦੀ ਹਦਾਇਤ ਕੀਤੀ ਹੈ।

Share this content:

Post Comment