Loading Now

ਇਤਿਹਾਸਕ ਤੇ ਯਾਦਗਾਰੀ ਤਸਵੀਰ: ਬਟਾਲਾ ਵਾਲੇ ਜਗਤ ਪ੍ਰਸਿੱਧ ਫੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ

ਇਤਿਹਾਸਕ ਤੇ ਯਾਦਗਾਰੀ ਤਸਵੀਰ: ਬਟਾਲਾ ਵਾਲੇ ਜਗਤ ਪ੍ਰਸਿੱਧ ਫੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ

WhatsApp-Image-2026-08-22-at-8.51.58-AM-492x1024 ਇਤਿਹਾਸਕ ਤੇ ਯਾਦਗਾਰੀ ਤਸਵੀਰ:  ਬਟਾਲਾ ਵਾਲੇ ਜਗਤ ਪ੍ਰਸਿੱਧ ਫੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ

25 ਦਸੰਬਰ 1978 ਵਾਲੇ ਦਿਨ ਬਟਾਲਾ ਵਾਲੇ ਜਗਤ ਪ੍ਰਸਿੱਧ ਫੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ (ਹੁਣ ਕਾਹਨੂੰਵਾਨ ਰੋਡ ਬਟਾਲਾ ਵਾਸੀ)ਮੇਰੇ ਬਾਰਾਤੀ ਸਨ। ਸਾਡੇ ਪਰਿਵਾਰ ਤੋਂ ਇਲਾਵਾ ਜੰਝ ਵਿੱਚ ਨਾਵਲਕਾਰ ਸ. ਜਸਵੰਤ ਸਿੰਘ ਕੰਵਲ, ਵਿਅੰਗ ਲੇਖਕ ਸ. ਸੂਬਾ ਸਿੰਘ, ਲੋਕ ਗਾਇਕ ਅਮਰਜੀਤ ਗੁਰਦਾਸਪੁਰੀ, ਪ੍ਰੋ. ਜਗਮੋਹਨ ਸਿੰਘ, ਪ੍ਰਿੰਸੀਪਲ ਮਨੋਹਰ ਸਿੰਘ ਪਰਮਾਰ,ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ, ਡਾ. ਹਰਭਜਨ ਸਿੰਘ ਦਿਓਲ, ਹਰਨੇਕ ਸਿੰਘ ਸਰਾਭਾ, ਪਰਮਜੀਤ ਸਿੰਘ ਗਾਂਧਰੀ, ਬਲਬੀਰ ਸਿੰਘ ਸੰਧੂ ਰੁੜਕਾ ਕਲਾਂ, ਸ਼ਮਸ਼ੇਰ ਸਿੰਘ ਸੰਧੂ ਤੇ ਸੰਤੋਖ ਸਿੰਘ ਔਜਲਾ ਸਮੇਤ ਕਿਲ੍ਹਾ ਰਾਏਪੁਰ ਗਏ।
ਬਾਜਵਾ ਦੀ ਇਹ ਤਸਵੀਰ ਉਸ ਦਿਨ ਦੀ ਹੈ ਜਦ ਉਹ ਮੇਰੇ ਭਾ ਜੀ ਪ੍ਹੋ. ਮਲਵਿੰਦਰਜੀਤ ਸਿੰਘ ਵੜੈਚ ਨਾਲ ਗੱਲੀਂ ਪਏ ਹੋਏ ਸਨ। ਇਹ ਤਸਵੀਰ ਪਿਆਰੇ ਫੋਟੋ ਕਲਾਕਾਰ ਡਾ. ਏ ਪੀ ਸਿੰਘ ਨੇ ਖਿੱਚੀ।
-ਗੁਰਭਜਨ ਗਿੱਲ

Share this content:

Post Comment