ਆਸਟ੍ਰੇਲੀਆ ਵਿੱਚ ਪੰਜਾਬੀ ਨੌਜਵਾਨ ਨੂੰ 25 ਸਾਲ ਦੀ ਸਜ਼ਾ
ਆਸਟ੍ਰੇਲੀਆ ਵਿੱਚ ਇੱਕ ਔਰਤ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਪੰਜਾਬੀ ਨੌਜਵਾਨ ਨੂੰ ਅਦਾਲਤ ਨੇ 25 ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੌਜਵਾਨ ਦੀ ਪਛਾਣ ਰਾਜਵਿੰਦਰ ਸਿੰਘ ਵਜੋਂ ਹੋਈ ਹੈ, ਜੋ ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਰਾਜਵਿੰਦਰ ਪੁਲਿਸ ਤੋਂ ਬਚਣ ਲਈ ਆਸਟ੍ਰੇਲੀਆ ਤੋਂ ਭੱਜ ਕੇ ਭਾਰਤ ਆ ਗਿਆ ਸੀ, ਪਰ ਕਾਨੂੰਨ ਦੇ ਲੰਬੇ ਹੱਥਾਂ ਨੇ ਉਸਨੂੰ ਇੱਥੇ ਵੀ ਦਬੋਚ ਲਿਆ। ਲੰਬੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਹੁਣ ਉਸਨੂੰ ਆਸਟ੍ਰੇਲੀਆ ਦੀ ਅਦਾਲਤ ਨੇ 25 ਸਾਲ ਦੀ ਕੈਦ ਦੀ ਸਜ਼ਾ ਮੁਕੱਰਰ ਕੀਤੀ ਹੈ।
ਜਾਣਕਾਰੀ ਮੁਤਾਬਕ, ਰਾਜਵਿੰਦਰ ਸਿੰਘ ਨੇ ਆਸਟ੍ਰੇਲੀਆ ਵਿੱਚ ਇੱਕ ਔਰਤ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਘਟਨਾ ਤੋਂ ਤੁਰੰਤ ਬਾਅਦ ਗ੍ਰਿਫ਼ਤਾਰੀ ਤੋਂ ਬਚਣ ਲਈ ਉਹ ਆਸਟ੍ਰੇਲੀਆ ਛੱਡ ਕੇ ਪੰਜਾਬ ਭੱਜ ਆਇਆ ਸੀ। ਆਸਟ੍ਰੇਲੀਆਈ ਪੁਲਿਸ ਨੇ ਉਸਦੀ ਭਾਲ ਲਈ ਭਾਰਤੀ ਏਜੰਸੀਆਂ ਨਾਲ ਸੰਪਰਕ ਸਾਧਿਆ ਸੀ, ਜਿਸ ਤੋਂ ਬਾਅਦ ਉਸਨੂੰ ਕਾਬੂ ਕਰਨ ਦੇ ਯਤਨ ਸ਼ੁਰੂ ਹੋਏ ਸਨ।
ਮੁਲਜ਼ਮ ਰਾਜਵਿੰਦਰ ਸਿੰਘ ਨੂੰ ਫੜਨ ਵਿੱਚ ਦਿੱਲੀ ਪੁਲਿਸ ਨੇ ਅਹਿਮ ਭੂਮਿਕਾ ਨਿਭਾਈ ਸੀ। ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਦਿੱਲੀ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਹਵਾਲਗੀ ਸੰਧੀ ਅਤੇ ਕਾਨੂੰਨੀ ਰਸਮਾਂ ਨੂੰ ਪੂਰਾ ਕਰਦੇ ਹੋਏ ਉਸਨੂੰ ਵਾਪਸ ਆਸਟ੍ਰੇਲੀਆਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ। ਹੁਣ ਉੱਥੋਂ ਦੀ ਅਦਾਲਤ ਨੇ ਮਾਮਲੇ ਦੀ ਸੁਣਵਾਈ ਪੂਰੀ ਕਰਦੇ ਹੋਏ ਉਸਨੂੰ ਦੋਸ਼ੀ ਕਰਾਰ ਦਿੱਤਾ ਅਤੇ ਇਹ ਸਜ਼ਾ ਸੁਣਾਈ।
Share this content:


Post Comment