Loading Now

ਆਰ.ਟੀ.ਆਈ. ਕਮਿਸ਼ਨ ਵਲੋਂ ਪੀ.ਸੀ.ਐਸ.ਅਧਿਕਾਰੀ ਦੇ ਵਰਤਾਉ ਸਬੰਧੀ ਨਰਾਜ਼ਗੀ ਦਾ ਪ੍ਰਗਟਾਵਾ

ਆਰ.ਟੀ.ਆਈ. ਕਮਿਸ਼ਨ ਵਲੋਂ ਪੀ.ਸੀ.ਐਸ.ਅਧਿਕਾਰੀ ਦੇ ਵਰਤਾਉ ਸਬੰਧੀ ਨਰਾਜ਼ਗੀ ਦਾ ਪ੍ਰਗਟਾਵਾ

ਚੰਡੀਗੜ੍ਹ, 10 ਦਸੰਬਰ – ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਸੂਬੇ ਦੇ ਇਕ ਪੀ.ਸੀ.ਐਸ. ਅਧਿਕਾਰੀ ਦੇ ਵਰਤਾਉ ਸਬੰਧੀ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਸੂਚਨਾ ਕਮਿਸ਼ਨਰ ਸ੍ਰੀਮਤੀ ਪੂਜਾ ਗੁਪਤਾ ਦੀ ਕੋਰਟ ਵਿੱਚ ਸੁਣਵਾਈ ਲਈ ਲੱਗੇ ਕੇਸ ਨੰਬਰ 5555/2023 ਵਿਚ ਰੀਜਨਲ ਟਰਾਂਸਪੋਰਟ ਅਧਿਕਾਰੀ ਅੰਮ੍ਰਿਤਸਰ ਨੂੰ ਬਾਰ ਬਾਰ ਤਲਬ ਕੀਤਾ ਗਿਆ ਸੀ ਪ੍ਰੰਤੂ ਉਹ ਇਕ ਵਾਰ ਵੀ ਕਮਿਸ਼ਨ ਅੱਗੇ ਪੇਸ਼ ਨਹੀਂ ਹੋਇਆ।

ਬੁਲਾਰੇ ਨੇ ਦੱਸਿਆ ਇਸ ਅਧਿਕਾਰੀ ਖਿਲਾਫ਼ ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ ਪ੍ਰੰਤੂ ਇਹ ਅਧਿਕਾਰੀ ਫਿਰ ਵੀ ਕਮਿਸ਼ਨ ਅੱਗੇ ਪੇਸ਼ ਨਹੀਂ ਹੋਇਆ। ਬੁਲਾਰੇ ਨੇ ਦੱਸਿਆ ਕਿ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਨਾ ਕਰਨ ‘ਤੇ ਰਾਜ ਸੂਚਨਾ ਕਮਿਸ਼ਨਰ ਸ੍ਰੀਮਤੀ ਪੂਜਾ ਗੁਪਤਾ ਨੇ ਤਤਕਾਲੀਨ ਅਧਿਕਾਰੀ ਜਿਸ ਦੇ ਕਾਰਜਕਾਲ ਦੌਰਾਨ ਇਹ ਆਰ ਟੀ ਆਈ ਦਾਖਲ ਹੋਈ ਸੀ ਨੂੰ ਪਹਿਲਾਂ ਲਗਾਏ ਗਏ ਜੁਰਮਾਨੇ ਨੂੰ 10 ਹਜ਼ਾਰ ਰੁਪਏ ਤੋਂ ਵਧਾ ਕੇ 25 ਹਜ਼ਾਰ ਰੁਪਏ ਕਰਨ ਦੇ ਹੁਕਮ ਦਿੱਤੇ ਹਨ ।

Share this content:

Post Comment