ਆਬਕਾਰੀ ਅਤੇ ਕਰ ਵਿਭਾਗ ਦੇ ਡਰਾਈਵਰਾਂ ਵੱਲੋਂ ਧਰਨਾ
ਐਸ.ਏ.ਐਸ ਨਗਰ, 10 ਅਪ੍ਰੈਲ – ਅਕਰ ਅਤੇ ਆਬਕਾਰੀ ਵਿਭਾਗ ਦੀ ਡਰਾਈਵਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਮੁਹਾਲੀ ਦੇ ਸੈਕਟਰ 69 ਵਿੱਚ ਵਿਭਾਗ ਦੇ ਮੁੱਖ ਦਫ਼ਤਰ ਸਾਹਮਣੇ ਧਰਨਾ ਦਿੱਤਾ। ਕਮੇਟੀ ਵੱਲੋਂ 10 ਅਪਰੈਲ ਨੂੰ ਵੀ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਡਰਾਈਵਰਾਂ ਨੇ ਪੰਜਾਬ ਸਰਕਾਰ ਅਤੇ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਡਰਾਈਵਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸੁਧੀਰ ਕੁਮਾਰ ਨੇ ਕਿਹਾ ਕਿ ਵਿਭਾਗ ਵੱਲੋਂ 53 ਡਰਾਈਵਰਾਂ ਦੀ ਭਰਤੀ ਸਬੰਧੀ ਮਾਰਚ 2018 ਵਿੱਚ ਲਿਆ ਗਿਆ ਸੀ, ਜਿਸ ਦਾ ਨਤੀਜਾ ਆਉਣ ਉਪਰੰਤ 2020 ਵਿੱਚ ਕੌਂਸਲਿੰਗ ਕੀਤੀ ਗਈ ਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਇਸ ਮਗਰੋਂ ਜਨਵਰੀ 2021 ਵਿੱਚ ਚੁਣੇ ਗਏ ਡਰਾਈਵਰਾਂ ਦਾ ਗੱਡੀਆਂ ’ਤੇ ਟਰਾਇਲ ਲਿਆ ਗਿਆ ਪਰ ਉਸ ਤੋਂ ਬਾਅਦ ਮਹਿਕਮੇ ਵੱਲੋਂ ਭਰਤੀ ਦੀ ਅਗਲੇਰੀ ਕਾਰਵਾਈ ਨਹੀਂ ਕੀਤੀ ਗਈ।
ਹਾਈ ਕੋਰਟ ਨੇ 28 ਫਰਵਰੀ 2024 ਵਿੱਚ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਮਹਿਕਮੇ ਵੱਲੋਂ ਜਵਾਬ ਆਇਆ ਕਿ ਪੋਸਟਾਂ ਨੂੰ ਬਹਾਲ ਕਰਾਉਣ ਲਈ ਕੈਬਨਿਟ ਦੀ ਮਨਜ਼ੂਰੀ ਲੈਣੀ ਬਣਦੀ ਹੈ। ਉਨ੍ਹਾਂ ਕਿਹਾ ਕਿ 13 ਫਰਵਰੀ, 2025 ਨੂੰ ਪੰਜਾਬ ਮੰਤਰੀ ਮੰਡਲ ਨੇ 53 ਪੋਸਟਾਂ ਨੂੰ ਮਨਜ਼ੂਰੀ ਦੇ ਕੇ ਬਹਾਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਹਿਕਮੇ ਨੇ 18 ਮਈ, 2025 ਨੂੰ ਚੁਣੇ ਗਏ ਡਰਾਈਵਰਾਂ ਨੂੰ ਪੁਲੀਸ ਵੈਰੀਫਿਕੇਸ਼ਨ ਅਤੇ ਕਾਗਜਾਂ ਦੀ ਜਾਂਚ ਲਈ ਬੁਲਾਇਆ ਸੀ ਅਤੇ ਵਿਭਾਗ ਵੱਲੋਂ ਮੁੱਖ ਦਫ਼ਤਰ ਪਟਿਆਲਾ ਵਿੱਚ ਦਸਤਾਵੇਜ਼ ਜਮਾਂ ਕਰਾ ਦਿੱਤੇ ਗਏ। ਇੱਕ ਸਾਲ ਹੋਰ ਬੀਤਣ ਮਗਰੋਂ ਵੀ ਹਾਲੇ ਤੱਕ ਉਨ੍ਹਾਂ ਨੂੰ ਜੁਆਇਨ ਨਹੀਂ ਕਰਾਇਆ ਗਿਆ। ਉਨ੍ਹਾਂ ਮੰਗ ਕੀਤੀ ਕਿ ਬਿਨਾਂ ਦੇਰੀ ਤੋਂ ਚੁਣੇ ਹੋਏ ਡਰਾਈਵਰਾਂ ਨੂੰ ਨੌਕਰੀ ’ਤੇ ਜੁਆਇਨ ਕਰਾਇਆ ਜਾਵੇ।
Share this content:



Post Comment