Loading Now

‘ਆਪ’ ਨੇ ਬਲਤੇਜ ਪੰਨੂ ਨੂੰ ਬਣਾਇਆ ਪੰਜਾਬ ਦਾ ਜਨਰਲ ਸਕੇਟਰੀ

‘ਆਪ’ ਨੇ ਬਲਤੇਜ ਪੰਨੂ ਨੂੰ ਬਣਾਇਆ ਪੰਜਾਬ ਦਾ ਜਨਰਲ ਸਕੇਟਰੀ

ਚੰਡੀਗੜ੍ਹ, 19 ਨਵੰਬਰ – ਆਮ ਆਦਮੀ ਪਾਰਟੀ ਪੰਜਾਬ ਨੇ  ਸੀਨੀਅਰ ਆਗੂ ਬਲਤੇਜ ਪੰਨੂ ਨੂੰ ਪਾਰਟੀ ਦਾ ਸੂਬਾਈ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ ਹੈ। ਇਸ ਸਬੰਧੀ ਪਾਰਰਟੀ ਵਲੋਂ ਅਧਿਕਾਰਤ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ। ਇਹ ਨਿਯੁਕਤੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਪਾਰਟੀ ਹਾਈਕਮਾਨ ਨਾਲ ਸਲਾਹ ਮਸ਼ਵਰੇ ਮਗਰੋਂ ਕੀਤੀ ਗਈ ਹੈ। ਉਨ੍ਹਾਂ ਬਲਤੇਜ ਪੰਨੂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਹਨ।

Share this content:

Post Comment