ਆਪ ਦੀ ‘ਮਾਨ ਦੇ ਮੁਨਾਫ਼ੇ’ ਮੁਹਿੰਮ ਭਲਕ ਤੋਂ
ਚੰਡੀਗੜ੍ਹ, 19 ਸਤੰਬਰ – ਆਦਮੀ ਪਾਰਟੀ ਪਾਰਟੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ 20 ਸਤੰਬਰ ਤੋਂ ‘ਮਾਨ ਦੇ ਮੁਨਾਫ਼ੇ’ ਮੁਹਿੰਮ ਵਿੱਢੇਗੀ। ਇਸ ਮੁਹਿੰਮ ਤਹਿਤ ਹਰ ਘਰ ਨੂੰ ਜਾਣੂ ਕਰਾਇਆ ਜਾਵੇਗਾ ਕਿ ਕਿਵੇਂ ਉਨ੍ਹਾਂ ਦੇ ਪਰਵਾਰ ਨੂੰ ‘ਆਪ’ ਸਰਕਾਰ ਦੌਰਾਨ ਸਾਲਾਨਾ 1.82 ਲੱਖ ਰੁਪਏ ਦਾ ਵਿੱਤੀ ਫ਼ਾਇਦਾ ਹੋਇਆ ਹੈ। ਇਸ ਮੁਹਿੰਮ ਤਹਿਤ ‘ਆਪ’ ਦੇ ਵਲੰਟੀਅਰ ਹੁਣ ‘ਡੋਰ ਟੂ ਡੋਰ’ ਜਾਣਗੇ ਅਤੇ ਹਰ ਘਰ ਨੂੰ ‘ਆਪ’ ਸਰਕਾਰ ਦੀਆਂ ਸਾਢੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਾਉਣਗੇ। ਪਾਰਟੀ ਦੇ ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ, ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਤੇ ਵਰਕਿੰਗ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਐਤਵਾਰ ਨੂੰ ਇੱਥੇ ਨਵੀਂ ਮੁਹਿੰਮ ਤੋਂ ਜਾਣੂ ਕਰਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ‘ਚ 25,332 ਪੋਲਿੰਗ ਬੂਥ ਹਨ ਅਤੇ ਇਨ੍ਹਾਂ ਬੂਥਾਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਹਨ। ਕਰੀਬ 2.68 ਲੱਖ ਵਲੰਟੀਅਰ ਇਨ੍ਹਾਂ ਕਮੇਟੀਆਂ ਨਾਲ ਜੁੜੇ ਹੋਏ ਹਨ।
Share this content:



Post Comment