Loading Now

ਆਪ ਆਗੂ ਨੇ ਮਾਰਕੀਟ ਕਮੇਟੀ ਚੇਅਰਮੈਨ ਵਜੋਂ ਦਿੱਤਾ ਅਸਤੀਫ਼ਾ

ਆਪ ਆਗੂ ਨੇ ਮਾਰਕੀਟ ਕਮੇਟੀ ਚੇਅਰਮੈਨ ਵਜੋਂ ਦਿੱਤਾ ਅਸਤੀਫ਼ਾ

28, ਫਰਵਰੀ – ਬੁਢਲਾਡਾ ਹਲਕੇ ਦੇ ਕਸਬਾ ਬਰੇਟਾ ਵਿੱਚ ਉਸ ਸਮੇਂ ਸਿਆਸੀ ਮਾਹੌਲ ਗਰਮਾ ਗਿਆ ਜਦੋਂ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਬਰੇਟਾ ਮਾਰਕੀਟ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਚਮਕੌਰ ਸਿੰਘ ਵੱਲੋਂ ਕੀਤੇ ਇਸ ਐਲਾਨ ਤੋਂ ਬਾਅਦ ਇਲਾਕੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਅਟਕਲਾਂ ਲੱਗਣ ਲੱਗ ਪਈਆਂ ਹਨ। ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਅਸਤੀਫੇ ਦੇ ਪਿੱਛੇ ਦੇ ਸਪਸ਼ਟ ਕਾਰਨ ਜਨਤਕ ਨਹੀਂ ਕੀਤੇ।

Share this content:

Post Comment