ਆਪ੍ਰੇਸ਼ਨ ਸਿੰਦੂਰ ਦੌਰਾਨ 3 ਚੀਨੀ ਸੈਟੇਲਾਈਟਾਂ ਦੀ ਸੀ ਭਾਰਤ ’ਤੇ ਨਜ਼ਰ
ਨਵੀਂ ਦਿੱਲੀ , 25 ਨਵੰਬਰ- ਆਪ੍ਰੇਸ਼ਨ ਸਿੰਦੂਰ ਦੌਰਾਨ 3 ਚੀਨੀ ਸੈਟੇਲਾਈਟ ਭਾਰਤ ਦੇ ਪੱਛਮੀ ਤੱਟ ’ਤੇ ਲਗਾਤਾਰ ਨਜ਼ਰ ਰੱਖ ਰਹੇ ਸਨ। ਇਨ੍ਹਾਂ ਸੈਟੇਲਾਈਟਾਂ ਨੇ 4 ਦਿਨਾਂ ਤੱਕ ਭੁੱਜ, ਨਲੀਆ, ਜਾਮਨਗਰ ਅਤੇ ਰਿਲਾਇੰਸ ਰਿਫਾਇਨਰੀ ਦੀਆਂ ਗਤੀਵਿਧੀਆਂ ’ਤੇ ਨਿਗਰਾਨੀ ਕੀਤੀ।
ਇਹ ਦਾਅਵਾ ਵੱਖ-ਵੱਖ ਮੀਡੀਆ ਰਿਪੋਰਟਾਂ ਵਿੱਚ ਭਾਰਤੀ ਸਪੇਸ ਸਰਵੇਲੈਂਸ ਅਤੇ ਇੰਟੈਲੀਜੈਂਸ ਕੰਪਨੀ ਦਿਗੰਤਾਰਾ ਦੇ ਹਵਾਲੇ ਨਾਲ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਇਨ੍ਹਾਂ ਸੈਟੇਲਾਈਟਾਂ ਨੇ ਜਲ ਸੈਨਾ ਅਤੇ ਹਵਾਈ ਫੌਜ ਦੇ ਟਿਕਾਣਿਆਂ ’ਤੇ ਨਜ਼ਰ ਰੱਖੀ। ਇਸ ਤੋਂ ਇਲਾਵਾ ਬੰਦਰਗਾਹਾਂ ਅਤੇ ਮਹੱਤਵਪੂਰਨ ਉਦਯੋਗਿਕ ਖੇਤਰਾਂ ਦੀ ਵੀ ਨਿਗਰਾਨੀ ਕੀਤੀ ਗਈ। ਆਪ੍ਰੇਸ਼ਨ ਸਿੰਦੂਰ 7 ਮਈ 2025 ਨੂੰ ਸ਼ੁਰੂ ਹੋਇਆ ਸੀ ਅਤੇ ਚਾਰ ਦਿਨ ਤੱਕ ਚੱਲਿਆ ਸੀ। ਇਸੇ ਦਿਨ ਇਨ੍ਹਾਂ ਸੈਟੇਲਾਈਟਾਂ ਨੇ ਆਪਣੀ ਪੰਧ (ਔਰਬਿਟ) ਵੀ ਬਦਲੀ ਸੀ।
Share this content:



Post Comment