ਆਈਟੀਆਈ ਨਵਾਸ਼ਹਿਰ ਤੋਂ ਰਜਿੰਦਰ ਕੁਮਾਰ ਬਣੇ ਟਰੇਨਿੰਗ ਅਫ਼ਸਰ
ਨਵਾਂਸ਼ਹਿਰ, 25 ਮਾਰਚ – ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਇੰਡਸਟਰੀਅਲ ਵਿੰਗ ਚੰਡੀਗੜ ਪੰਜਾਬ ਅਧੀਨ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਪੰਜਾਬ ਦੇ ਸਮੂਹ ਆਈ ਟੀ ਆਈਆਂ ਵਿੱਚ 55 ਟਰੇਨਿੰਗ ਅਫਸਰ ਬਣਾਏ ਗਏ ਜਿਹਨਾਂ ਵਿੱਚ ਰਜਿੰਦਰ ਕੁਮਾਰ ਆਈਟੀਆਈ ਨਵਾਂਸ਼ਹਿਰ ਇਲੈਕਟਰੀਸ਼ਨ ਇੰਸਟਰਕਟਰ ਨੂੰ ਵਿਭਾਗ ਵੱਲੋਂ ਪ੍ਰਮੋਸ਼ਨ ਦੇਕੇ ਟਰੇਨਿੰਗ ਅਫਸਰ ਦੀ ਉਪਾਧੀ ਦਿੱਤੀ ਗਈ ਅਤੇ ਉਹਨਾਂ ਦੀ ਮੁੱਖ ਦਫਤਰ ਚੰਡੀਗੜ੍ਹ ਵਿਖੇ ਡਿਊਟੀ ਲਗਾਈ ਗਈ। ਰਜਿੰਦਰ ਕੁਮਾਰ ਜੋ ਪਿਛਲੇ 19 ਸਾਲ ਤੋਂ ਨਵਾਂਸ਼ਹਿਰ ਆਈਟੀਆਈ ਵਿਖੇ ਸੇਵਾ ਨਿਭਾ ਰਹੇ ਸਨ ਜਿਹਨਾਂ ਨੂੰ ਡਿਪਾਰਟਮੈਂਟ ਨੇ ਇੰਸਟਰਕਟਰ ਤੋਂ ਟਰੇਨਿੰਗ ਅਫਸਰ ਦਾ ਅਹੁਦਾ ਦਿੱਤਾ।
Share this content:



Post Comment