Loading Now

ਆਈਕਿਊਏਸੀ, CGC ਲਾਂਡਰਾਂ ਵੱਲੋਂ ਏਆਈ ਪਾਵਰਡ ਟੀਚਿੰਗ ’ਤੇ ਵਰਕਸ਼ਾਪ ਦਾ ਆਯੋਜਨ

ਆਈਕਿਊਏਸੀ, CGC ਲਾਂਡਰਾਂ ਵੱਲੋਂ ਏਆਈ ਪਾਵਰਡ ਟੀਚਿੰਗ ’ਤੇ ਵਰਕਸ਼ਾਪ ਦਾ ਆਯੋਜਨ

ਮੋਹਾਲੀ , 8 ਅਕਤੂਬਰ – ਸੀਜੀਸੀ ਲਾਂਡਰਾਂ ਦੇ ਇੰਟਰਨਲ ਕਵਾਲਟੀ ਐਸ਼ੋਰੈਂਸ ਸੈੱਲ (ਆਈਕਿਊਏਸੀ) ਵੱਲੋਂ ‘‘ਏਆਈ ਪਾਵਰਡ ਟੀਚਿੰਗ: ‘ਅ ਹੈਂਡਸ ਆੱਨ ਐਪਰੋਚ ਟੂ ਟੂਲਜ਼ ਐਂਡ ਟੈਕਨੀਕਸ ਇਨ ਹਾਇਅਰ ਐਜੂਕੇਸ਼ਨ’’ ਵਿਸ਼ੇ ਸੰਬੰਧੀ ਇੱਕ ਰੋਜ਼ਾ ਵਿਹਾਰਕ ਆੱਨਲਾਈਨ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ 60 ਤੋਂ ਵੱਧ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ। ਇਸ ਵਰਕਸ਼ਾਪ ਦਾ ਉਦੇਸ਼ ਸਿੱਖਿਅਕਾਂ ਨੂੰ ਉੱਚ ਸਿੱਖਿਆ ਦੇ ਅਧਿਆਪਨ ਅਤੇ ਸਿਖਲਾਈ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਟੂਲਸ ਅਤੇ ਤਕਨੀਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਏਕੀਕ੍ਰਿਤ ਕਰਨ ਲਈ ਲੋੜੀਂਦੇ ਗਿਆਨ ਅਤੇ ਵਿਹਾਰਕ ਹੁਨਰਾਂ ਨਾਲ ਲੈਸ ਕਰਨਾ ਸੀ। ਵਰਕਸ਼ਾਪ ਦੌਰਾਨ ਐਨ.ਆਈ.ਟੀ. ਜਲੰਧਰ ਦੀ ਸਹਾਇਕ ਪ੍ਰੋਫੈਸਰ (ਡਾ.) ਨਿਤਿਕਾ ਨਿਗਮ ਨੇ ਰਿਸੋਰਸ ਪਰਸਨ ਵਜੋਂ ਭਾਗ ਲੈਂਦਿਆਂ ਭਾਗੀਦਾਰਾਂ ਨੂੰ ਵਿਸ਼ੇ ਨਾਲ ਸਬੰਧਤ ਮਾਹਿਰ ਮਾਰਗਦਰਸ਼ਨ ਪ੍ਰਦਾਨ ਕੀਤਾ।

ਵਰਕਸ਼ਾਪ ਦੌਰਾਨ ਭਾਗੀਦਾਰਾਂ ਦੀ ਏਆਈ ਅਤੇ ਜਨਰੇਟਿਵ ਏਆਈ ਸੰਬੰਧੀ ਸਮਝ ਨੂੰ ਵਧਾਉਣ ਦੇ ਨਾਲ-ਨਾਲ ਪਾਠਯੋਜਨਾ, ਸਮੱਗਰੀ ਸਿਰਜਣਾ, ਵਿਦਿਆਰਥੀ ਸ਼ਮੂਲੀਅਤ, ਮੁਲਾਂਕਣ ਅਤੇ ਵਿਅਕਤੀਗਤ ਸਿਖਲਾਈ ਵਿੱਚ ਉਨ੍ਹਾਂ ਦੀ ਵਰਤੋਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।ਲਾਈਵ ਪ੍ਰਦਰਸ਼ਨਾਂ, ਵਿਹਾਰਕ ਅਭਿਆਸਾਂ, ਇੰਟਰਐਕਟਿਵ ਚਰਚਾਵਾਂ ਅਤੇ ਹੱਥੀਂ ਗਤੀਵਿਧੀਆਂ ਰਾਹੀਂ, ਭਾਗੀਦਾਰਾਂ ਨੇ ਪ੍ਰਭਾਵਸ਼ਾਲੀ ਅਤੇ ਵਿਦਿਆਰਥੀ ਕੇਂਦਰਿਤ ਅਧਿਆਪਨ ਪ੍ਰਕਿਰਿਆਵਾਂ ਨੂੰ ਸਮੱਰਥਨ ਦੇਣ ਲਈ ਏਆਈ ਆਧਾਰਿਤ ਇਨਸਟ੍ਰੱਕਚੁਅਲ ਰਿਸੋਸਸਿਜ਼ ਦੀ ਨਵੀਨਤਮ ਢੰਗ ਨਾਲ ਵਰਤੋਂ ਬਾਰੇ ਜਾਣਕਾਰੀ ਹਾਸਲ ਕੀਤੀ। ਇੱਕ ਵਿਸ਼ੇਸ਼ ਵਿਹਾਰਕ ਸੈਸ਼ਨ ਦੌਰਾਨ ਭਾਗੀਦਾਰਾਂ ਨੂੰ ਏਆਈ ਆਧਾਰਿਤ ਐਜੂਕੇਸ਼ਨਲ ਟੂਲਸ, ਖਾਸ ਤੌਰ ’ਤੇ ਬਰ੍ਰਿਸਕ ਏਆਈ ਅਤੇ ਸਕੂਲ ਏਆਈ ਨਾਲ ਜਾਣੂ ਕਰਵਾਇਆ ਗਿਆ। ਇਸ ਰਾਹੀਂ ਉਨ੍ਹਾਂ ਨੇ ਟੀਚਿੰਗ ਲਰਨਿੰਗ ਰਿਸੋਰਸਿਜ਼, ਇਨਟ੍ਰੈਕਟਿਵ ਐਕਟੀਵੀਟੀਜ਼, ਅਸੈਸਮੈਂਟਸ, ਪ੍ਰੈਜ਼ਨਟੇਸ਼ਨਸ ਅਤੇ ਹੋਰ ਇਨਸਟ੍ਰੱਕਸ਼ਨਲ ਮਟੀਰੀਅਲ ਤਿਆਰ  ਕਰਨ ਦੇ ਤਰੀਕੇ ਸਿੱਖੇ।

ਸੈਸ਼ਨ ਵਿੱਚ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਗਿਆ ਕਿ ਏਆਈ ਰਾਹੀਂ ਤਿਆਰ ਕੀਤੇ ਸਰੋਤਾਂ ਨੂੰ ਲਰਨਿੰਗ ਓਬਜੈਕਟਿਵ ਅਤੇ ਵਿਦਿਆਰਥੀਆਂ ਤੋਂ ਉਮੀਦ ਕੀਤੇ ਲਰਨਿੰਗ ਆਊਟਕਮਸ ਦੇ ਅਨੁਕੂਲ ਬਣਾਇਆ ਜਾਵੇ ਅਤੇ ਅਕਾਦਮਿਕ ਅਭਿਆਸਾਂ ਵਿੱਚ ਏਆਈ ਦੀ ਜ਼ਿੰਮੇਵਾਰ ਅਤੇ ਪ੍ਰਭਾਵਸ਼ਾਲੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇ। ਇਸ ਮੌਕੇ ਗੱਲਬਾਤ ਕਰਦਿਆਂ ਡਾ.ਹਰਸਿਮਰਨ ਕੌਰ, ਡੀਨ, ਆਈਕਿਊਏਸੀ, ਸੀਜੀਸੀ ਲਾਂਡਰਾਂ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਉੱਚ ਸਿੱਖਿਆ ਵਿੱਚ ਨਵੀਨਤਾ ਦੇ ਇੱਕ ਮਹੱਤਵਪੂਰਨ ਸਮਰਥਕ ਵਜੋਂ ਉੱਭਰ ਰਿਹਾ ਹੈ। ਇਸ ਵਰਕਸ਼ਾਪ ਦਾ ਉਦੇਸ਼ ਸਿਰਫ਼ ਫੈਕਲਟੀ ਮੈਂਬਰਾਂ ਨੂੰ ਏਆਈ ਟੂਲਸ ਨਾਲ ਜਾਣੂ ਕਰਵਾਉਣਾ ਨਹੀਂ ਸੀ, ਸਗੋਂ ਇਨ੍ਹਾਂ ਤਕਨਾਲੋਜੀਆਂ ਨੂੰ ਅਰਥਪੂਰਨ ਅਤੇ ਜ਼ਿੰਮੇਵਾਰੀ ਨਾਲ ਵਰਤਣ ਵਿੱਚ ਉਨ੍ਹਾਂ ਦੇ ਵਿਹਾਰਕ ਵਿਸ਼ਵਾਸ ਅਤੇ ਯੋਗਤਾ ਨੂੰ ਵਿਕਸਤ ਕਰਨਾ ਸੀ।ਮਜ਼ਬੂਤ ਅਧਿਆਪਨ ਸ਼ਾਸਤਰੀ ਤਰੀਕਿਆਂ ਨਾਲ ਏਆਈ ਨੂੰ ਜੋੜ ਕੇ ਅਧਿਆਪਕ ਹੋਰ ਦਿਲਚਸਪ, ਵਿਅਕਤੀਗਤ ਅਤੇ ਵਿਦਿਆਰਥੀ ਕੇਂਦਰਿਤ ਸਿੱਖਣ ਦੇ ਅਨੁਭਵ ਤਿਆਰ ਕਰ ਸਕਦੇ ਹਨ। ਵਰਕਸ਼ਾਪ ਦੀ ਸਮਾਪਤੀ ਅਕਾਦਮਿਕ ਅਭਿਆਸਾਂ ਵਿੱਚ ਏਆਈ ਅਤੇ ਜਨਰੇਟਿਵ ਏਆਈ ਦੇ ਜ਼ਿੰਮੇਵਾਰ ਏਕੀਕਰਨ ਸੰਬੰਧੀ ਚਰਚਾਵਾਂ ਨਾਲ ਹੋਈ।

Share this content:

Post Comment