ਅੱਜ ਤੋਂ ਮੁੜ ਓਪਨ ਹੋਵੇਗਾ CBSE ਕਲਾਸ 12th ਰੀ-ਇਵੈਲਿਊਏਸ਼ਨ ਲਈ ਪੋਰਟਲ
ਨਵੀਂ ਦਿੱਲੀ, 1 ਜੂਨ – ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵੱਲੋਂ 12ਵੀਂ ਜਮਾਤ ਦੀਆਂ ਕਾਪੀਆਂ ਦੇ Re-evaluation ਲਈ ਪੋਰਟਲ ਅੱਜ ਯਾਨੀ 1 ਜੂਨ ਤੋਂ ਫਿਰ ਤੋਂ ਓਪਨ ਕਰ ਦਿੱਤਾ ਜਾਵੇਗਾ। ਜਿਹੜੇ ਵਿਦਿਆਰਥੀਆਂ ਨੇ ਰੀ-ਇਵੈਲਿਊਏਸ਼ਨ ਲਈ ਸਕੈਨ ਕਾਪੀ ਪ੍ਰਾਪਤ ਕਰਨ ਲਈ ਅਪਲਾਈ ਕੀਤਾ ਸੀ ਅਤੇ ਉਨ੍ਹਾਂ ਦੀ ਕਾਪੀ ਵਿੱਚ ਅੰਕਾਂ ਦੀ ਗੜਬੜੀ ਹੈ, ਉਹ ਹੁਣ ਕਾਪੀ ਨੂੰ ਰੀਚੈੱਕ ਕਰਵਾਉਣ ਲਈ ਔਨਲਾਈਨ ਮਾਧਿਅਮ ਰਾਹੀਂ ਫ਼ਾਰਮ ਭਰ ਸਕਦੇ ਹਨ।
ਕਿੰਨੀ ਲੱਗੇਗੀ ਫ਼ੀਸ
ਜੇਕਰ ਕੋਈ ਵਿਦਿਆਰਥੀ ਕਿਸੇ ਇੱਕ ਪ੍ਰਸ਼ਨ ਨੂੰ ਰੀਚੈੱਕ ਕਰਵਾਉਣ ਲਈ ਅਪਲਾਈ ਕਰੇਗਾ ਤਾਂ ਉਸ ਨੂੰ 25 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਇਲਾਵਾ ਪੂਰੀ ਕਾਪੀ ਦਾ ਮੁੜ-ਮੁਲਾਂਕਣ/ ਰੀ-ਟੋਟਲਿੰਗ ਕਰਵਾਉਣ ਲਈ 100 ਰੁਪਏ ਫ਼ੀਸ ਜਮ੍ਹਾਂ ਕਰਨੀ ਪਵੇਗੀ।
ਸੀਬੀਐਸਈ ਨੇ ਟਵੀਟ ਕਰਕੇ ਸਾਂਝੀ ਕੀਤੀ ਡਿਟੇਲ
ਸੀਬੀਐਸਈ ਵੱਲੋਂ ਮੁੜ-ਮੁਲਾਂਕਣ ਲਈ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ। ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਨਤੀਜੇ ਮਗਰੋਂ ਦੀਆਂ ਗਤੀਵਿਧੀਆਂ ਦੇ ਪੋਰਟਲ ‘ਤੇ ਅਰਜ਼ੀ ਜਮ੍ਹਾਂ ਕਰਨ ਵਾਲੇ ਵਿਦਿਆਰਥੀਆਂ ਦੀਆਂ Answer Sheets ਦੀ ਪੜਤਾਲ ਅਤੇ ਮੁੜ-ਮੁਲਾਂਕਣ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨੁਕਸ-ਰਹਿਤ ਬਣਾਉਣ ਲਈ, ਇਹ ਫ਼ੈਸਲਾ ਲਿਆ ਗਿਆ ਹੈ ਕਿ ਨਿਰਧਾਰਤ ਪੋਰਟਲ 1 ਜੂਨ 2026 ਤੋਂ ਚਾਲੂ ਹੋ ਜਾਵੇਗਾ। ਇਹ ਮੁਲਾਂਕਣ ਦੇ ਉੱਚਤਮ ਮਾਪਦੰਡਾਂ ਅਤੇ ਪ੍ਰੋਟੋਕੋਲ ਨੂੰ ਯਕੀਨੀ ਬਣਾਉਣ ਲਈ ਹੈ।” ਜਿਹੜੇ ਵਿਦਿਆਰਥੀਆਂ ਨੂੰ ਕੋਈ ਜਾਣਕਾਰੀ ਚਾਹੀਦੀ ਹੋਵੇ, ਉਹ ਸੀਬੀਐਸਈ ਟੈਲੀ-ਕਾਉਂਸਲਿੰਗ ਹੈਲਪਲਾਈਨ- 1800 11 8004 ‘ਤੇ ਸੰਪਰਕ ਕਰ ਸਕਦੇ ਹਨ ਜਾਂ ਈਮੇਲ resultcbse2026@cbseshiksha.in ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਅਗਲੇ ਸਾਲ ਤੋਂ ਡਿਜੀਲੌਕਰ ‘ਤੇ ਰਿਜ਼ਲਟ ਦੇ ਨਾਲ ਮਿਲ ਸਕਦੀ ਹੈ ਉੱਤਰ-ਪੱਤਰੀ ਮੀਡੀਆ ਰਿਪੋਰਟਾਂ ਮੁਤਾਬਕ CBSE ਅਗਲੇ ਸਾਲ ਤੋਂ ਵੱਡੇ ਬਦਲਾਅ ‘ਤੇ ਵਿਚਾਰ ਕਰ ਰਿਹਾ ਹੈ। ਇਸ ਵਿੱਚ ਸਟੂਡੈਂਟਸ ਨੂੰ ਸਿੱਧੇ ਡਿਜੀਲੌਕਰ ‘ਤੇ ਰਿਜ਼ਲਟ ਦੇ ਨਾਲ ਹੀ ਸਕੈਨ ਕੀਤੀ ਹੋਈ ਕਾਪੀ ਵੀ ਉਪਲਬਧ ਕਰਵਾ ਦਿੱਤੀ ਜਾਵੇਗੀ।
Share this content:



Post Comment