ਅੱਜ ਚੰਡੀਗੜ੍ਹ ‘ਚ ਸਕੂਲ ਤੇ ਦਫ਼ਤਰ ਰਹਿਣਗੇ ਬੰਦ
ਚੰਡੀਗੜ੍ਹ, 22 ਅਕਤੂਬਰ – ਚੰਡੀਗੜ੍ਹ ‘ਚ ਗੋਵਰਧਨ ਪੂਜਾ ਅਤੇ ਵਿਸ਼ਵਕਰਮਾ ਦਿਵਸ ਮੌਕੇ ਅੱਜ ਯਾਨੀਕਿ 22 ਅਕਤੂਬਰ ਨੂੰ ਛੁੱਟੀ ਰਹੇਗੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੰਗਲਵਾਰ ਯਾਨੀਕਿ 21 ਅਕਤੂਬਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਚੰਡੀਗੜ੍ਹ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿੱਚ ਛੁੱਟੀ ਰਹੇਗੀ। ਇਸ ਬਾਰੇ ਆਦੇਸ਼ ਹੋਮ ਸੈਕਟਰੀ ਮਨਦੀਪ ਬਰਾੜ ਵੱਲੋਂ ਜਾਰੀ ਕੀਤੇ ਗਏ ਹਨ।
ਪਹਿਲਾਂ ਇਹ ਛੁੱਟੀ ਰਿਜ਼ਰਵ ਛੁੱਟੀ ਵਜੋਂ ਘੋਸ਼ਿਤ ਕੀਤੀ ਗਈ ਸੀ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਲ 2025 ਲਈ ਛੁੱਟੀਆਂ ਦਾ ਕੈਲੈਂਡਰ ਜਾਰੀ ਕੀਤਾ ਗਿਆ ਸੀ। ਇਸ ਵਿੱਚ 20 ਅਕਤੂਬਰ ਨੂੰ ਦੀਵਾਲੀ ਦੀ ਛੁੱਟੀ ਘੋਸ਼ਿਤ ਕੀਤੀ ਗਈ ਸੀ, ਜਦਕਿ ਇਸ ਤੋਂ ਬਾਅਦ ਸਿੱਧੀ 5 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਸੀ। ਪਰ ਲੋਕਾਂ ਦੀ ਮੰਗ ਸੀ ਕਿ ਗੋਵਰਧਨ ਪੂਜਾ ਅਤੇ ਵਿਸ਼ਵਕਰਮਾ ਦਿਵਸ ਦੀ ਛੁੱਟੀ ਵੀ ਦਿੱਤੀ ਜਾਵੇ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ।
ਅੱਜ ਰਹੇਗੀ ਸਰਕਾਰੀ ਛੁੱਟੀ
ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 22 ਅਕਤੂਬਰ ਨੂੰ ਗੋਵਰਧਨ ਪੂਜਾ ਅਤੇ 23 ਅਕਤੂਬਰ ਨੂੰ ਭਾਈ ਦੂਜ ਦੀ ਰਿਜ਼ਰਵ ਛੁੱਟੀ ਘੋਸ਼ਿਤ ਕੀਤੀ ਗਈ ਸੀ। ਪਰ ਹੁਣ 22 ਅਕਤੂਬਰ ਨੂੰ ਸਰਕਾਰੀ ਛੁੱਟੀ ਘੋਸ਼ਿਤ ਕੀਤੀ ਗਈ ਹੈ। ਰਿਜ਼ਰਵ ਛੁੱਟੀ ਵਾਲੇ ਦਿਨ ਸਰਕਾਰੀ ਦਫ਼ਤਰ ਖੁੱਲ੍ਹੇ ਰਹਿੰਦੇ ਹਨ ਅਤੇ ਸਧਾਰਣ ਕੰਮ ਹੁੰਦਾ ਹੈ। ਮੁਲਾਜ਼ਮ ਸਾਲ ਵਿੱਚ ਸਿਰਫ਼ ਦੋ ਰਿਜ਼ਰਵ ਛੁੱਟੀਆਂ ਹੀ ਲੈ ਸਕਦੇ ਹਨ। ਸਾਲ ਵਿੱਚ ਲਗਭਗ 40 ਰਿਜ਼ਰਵ ਛੁੱਟੀਆਂ ਹੁੰਦੀਆਂ ਹਨ। ਉਦਾਹਰਨ ਲਈ, ਕਰਵਾ ਚੌਥ ਵਾਲੇ ਦਿਨ ਵੀ ਰਿਜ਼ਰਵ ਛੁੱਟੀ ਹੁੰਦੀ ਸੀ। ਉਸ ਦਿਨ ਦਫ਼ਤਰ ਖੁੱਲ੍ਹੇ ਰਹਿੰਦੇ ਸਨ ਅਤੇ ਜ਼ਿਆਦਾਤਰ ਮਹਿਲਾ ਮੁਲਾਜ਼ਮਾਂ ਨੇ ਰਿਜ਼ਰਵ ਛੁੱਟੀ ਲਈ ਹੁੰਦੀ ਸੀ।
Share this content:

Post Comment