Loading Now

ਅੰਮ੍ਰਿਤਸਰ ’ਚ 2026 ਤੋਂ ਸ਼ੁਰੂ ਹੋਵੇਗੀ ਈ-ਬੱਸ ਸੇਵਾ

ਅੰਮ੍ਰਿਤਸਰ ’ਚ 2026 ਤੋਂ ਸ਼ੁਰੂ ਹੋਵੇਗੀ ਈ-ਬੱਸ ਸੇਵਾ

ਅੰਮ੍ਰਿਤਸਰ, 20 ਨਵੰਬਰ – ਅੰਮ੍ਰਿਤਸਰ ਨੇ ਸ਼ਹਿਰ ’ਚ ਜਨਤਕ ਆਵਾਜਾਈ ਨੂੰ ਆਧੁਨਿਕ ਬਣਾਉਣ ਅਤੇ ਸੁਚਾਰੂ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ । ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਦੇ ਤਹਿਤ ਅਗਲੇ ਸਾਲ ਤੋਂ ਸ਼ਹਿਰ ਦੀਆਂ ਸੜਕਾਂ ‘ਤੇ 100 ਨਵੀਆਂ ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ । ਪੰਜਾਬ ਬਜਟ 2025 ’ਚ ਵੀ ਇਸ ਦਾ ਐਲਾਨ ਹੋ ਚੁੱਕਿਆ ਹੈ ਅਤੇ ਹੁਣ ਇਸ ਯੋਜਨਾ ਨੂੰ ਰੂਪ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਨਗਰ ਨਿਗਮ ਨੇ ਇਸ ਯੋਜਨਾ ਨੂੰ ਅਸਲ ਰੂਪ ਦੇਣ ਦੇ ਲਈ ਜ਼ਰੂਰੀ ਜ਼ਮੀਨ ਚੋਣ ਪ੍ਰਕਿਰਿਆ ਪੂਰੀ ਕਰ ਲਈ ਹੈ। ਅਧਿਕਾਰੀਆਂ ਅਨੁਸਾਰ ਈ-ਬੱਸ ਲਈ ਬੁਨਿਆਦੀ ਢਾਂਚਾ ਕੁੱਲ 3.63 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਜਾਵੇਗਾ। ਜਿਸ ਵਿਚ ਬੱਸ ਡਿਪੂ, ਚਾਰਜਿੰਗ ਸਟੇਸ਼ਨ ਅਤੇ ਰੱਖ-ਰਖਾਅ ਸਹੂਲਤਾਂ ਸ਼ਾਮਲ ਹਨ। ਯੋਜਨਾ ਦਾ ਉਦੇਸ਼ ਜਨਤਕ ਆਵਾਜਾਈ ਨੂੰ ਵਧੇਰੇ ਵਾਤਾਵਰਣ ਅਨੁਕੂਲ ਅਤੇ ਆਧੁਨਿਕ ਬਣਾਉਣਾ ਹੈ।

Share this content:

Post Comment