Loading Now

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਅਸਮਿਤਾ ਲੀਗ ਖੇਲੋ ਇੰਡੀਆ ਦਾ ਕੀਤਾ ਗਿਆ ਆਯੋਜਨ

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਅਸਮਿਤਾ ਲੀਗ ਖੇਲੋ ਇੰਡੀਆ ਦਾ ਕੀਤਾ ਗਿਆ ਆਯੋਜਨ

-ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ  ਅਸਮਿਤਾ ਲੀਗ ਖੇਲੋ ਇੰਡੀਆ ਦਾ ਕੀਤਾ ਗਿਆ ਆਯੋਜਨ

ਫ਼ਰੀਦਕੋਟ, 9 ਮਾਰਚ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਮੇਰਾ ਯੁਵਾ ਭਾਰਤ ( ਫ਼ਰੀਦਕੋਟ) ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੁੱਲੋ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ  ਅਸਮਿਤਾ ਲੀਗ ਖੇਲੋ ਇੰਡੀਆ ਨੀਤੀ ਤਹਿਤ ਮਹਿਲਾਵਾਂ ਲਈ 100 ਮੀਟਰ ਦੋੜ, 200 ਮੀਟਰ ਅਤੇ 400 ਮੀਟਰ ਦੋੜ ਅਤੇ ਰੱਸਾ ਕੱਸੀ ਆਦਿ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ ਹਲਕਾ ਵਿਧਾਇਕ ਦੇ ਧਰਮ ਪਤਨੀ ਮੈਡਮ ਬੇਅੰਤ ਕੌਰ ਸੇਖੋਂ ਨੇ ਮੁੱਖ ਮਹਿਮਾਨ ਅਤੇ.ਤਰਲੋਚਨ ਸਿੰਘ ਡੀ. ਐਸ. ਪੀ ਫਰੀਦਕੋਟ ਨੇ ਵਿਸ਼ੇਸ਼  ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਮੁਕਾਬਲੇ ਸ੍ਰੀ ਮੋਹਿਤ ਕੁਮਾਰ ਸੈਣੀ ਡਿਪਟੀ ਡਾਇਰੈਕਟਰ ਅਤੇ ਸ. ਮਨਜੀਤ ਸਿੰਘ ਭੂੱਲਰ  ਸੀਨੀਅਰ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜ਼ਰ ਅਫ਼ਸਰ ਦੀ ਦੇਖ ਰੇਖ ਹੇਠ ਸਪੋਰਟਸ ਵਿਭਾਗ ਫਰੀਦਕੋਟ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ। ਇਸ ਮੌਕੇ ਮਨਜੀਤ ਸਿੰਘ ਭੂੱਲਰ ਵੱਲੋ ਜੀ ਆਇਆਂ ਕਿਹਾ ਗਿਆ ਅਤੇ ਆਪਣੇ ਵਿਚਾਰ ਪੇਸ਼

ਕਰਦਿਆਂ ਉਨ੍ਹਾਂ ਕਿਹਾ ਕਿ ਮਹਿਲਾਵਾਂ ਲਈ ਖੇਡ ਮੁਕਾਬਲੇ ਖੇਲੋ ਇੰਡੀਆ ਫਿਟ ਇੰਡੀਆ ਨੀਤੀ ਤਹਿਤ ਅਸਮਿਤਾ ਲੀਗ ਪੁਰੇ ਭਾਰਤ ਦੇਸ਼ ਵਿੱਚ ਸਪੋਰਟਸ ਦੋੜਾ ਕਰਵਾਈਆ  ਜਾ ਰਹੀਆਂ
ਹਨ। ਜਿਸ ਦਾ ਮੁੱਖ ਉਦੇਸ਼ ਖੇਡਾ ਰਾਹੀਂ ਮਹਿਲਾਵਾਂ ਨੂੰ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ।ਜਿਸ ਦਾ ਮੁੱਖ ਉਦੇਸ਼ ਔਰਤਾ ਨੂੰ ਸ਼ਕਤੀ ਸਾਲੀ ਬਨਾਉਣਾ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ 13 ਸਾਲ ਤੋਂ ਘੱਟ ਅਤੇ 18 ਸਾਲ ਤੋਂ ਘੱਟ ਅਤੇ 18 ਤੋ 25 ਸਾਲ ਦੀਆਂ ਲੜਕੀਆਂ ਅਤੇ ਇਸ ਤੋਂ ਉੱਪਰ ਉਮਰ ਵਰਗ ਦੀਆਂ ਔਰਤਾਂ ਨੇ ਭਾਗ ਲਿਆ। ਸ੍ਰੀ ਮਤੀ ਬੇਅੰਤ ਕੌਰ ਸੇਖੋਂ ਨੇ ਔਰਤਾਂ ਲਈ ਅਜਿਹੇ ਮੁਕਾਬਲੇ ਕਰਾਉਣ ਲਈ ਮੇਰਾ ਯੁਵਾ ਭਾਰਤ ਫਰੀਦਕੋਟ ਅਤੇ ਸਪੋਰਟਸ ਵਿਭਾਗ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਸਲੀ ਮਹਿਲਾ ਦਿਵਸ ਉਦੋਂ ਹੋਵੇਗਾ ਜਦੋਂ ਹਰ ਔਰਤ ਆਪਣੇ ਆਪ ਨੂੰ ਸੁਰੱਖਿਅਤ ਅਤੇ ਸ਼ਕਤੀਸਾਲੀ ਮਹਿਸੂਸ ਕਰੇਗੀ । ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਔਰਤਾਂ ਆਪਣੇ ਹੁਨਰ ਨੂੰ ਵਧੀਆ ਤਰੀਕੇ ਨਾਲ ਦਿਖਾ ਸਕਦੀਆਂ ਹਨ।ਇਸ ਮੌਕੇ ਉਨ੍ਹਾਂ ਨੂੰ ਸ਼ਾਲ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।
244-1 ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ  ਅਸਮਿਤਾ ਲੀਗ ਖੇਲੋ ਇੰਡੀਆ ਦਾ ਕੀਤਾ ਗਿਆ ਆਯੋਜਨ
ਸ. ਤਰਲੋਚਨ ਸਿੰਘ ਡੀ .ਐਸ .ਪੀ ਫਰੀਦਕੋਟ ਨੇ ਵੀ ਸੰਬੋਧਨ ਕਰਦਿਆਂ ਕਿਹਾ ਮੇਰਾ ਯੁਵਾ ਭਾਰਤ ਫਰੀਦਕੋਟ ਅਤੇ ਸਪੋਰਟਸ ਵਿਭਾਗ ਦੇ ਸਹਿਯੋਗ ਨਾਲ ਅੰਤਰ ਰਾਸ਼ਟਰੀ ਮਹਿਲਾ ਦਿਵਸ ਤੇ ਇਹ  ਖੁਬਸੂਰਤ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿਤੀ। ਅਤੇ ਜੇਤੂ ਵਿਦਿਆਰਥੀਆ ਨੂੰ ਮੈਡਲ ਅਤੇ ਟਰਾਫੀ ਦੇ ਕੇ ਸਨਮਾਨਿਤ ਗਿਆ ਅਤੇ ਜਿਹੜੇ ਵਿਦਿਆਰਥੀ ਪੁਜੀਸ਼ਨ ਪ੍ਰਾਪਤ ਨਹੀਂ ਕਰ ਸਕੇ ਉਹਨਾਂ ਨੂੰ ਹੋਰ ਮਿਹਨਤ ਕਰ ਕੇ ਜਿਤ ਪ੍ਰਾਪਤ ਕਰਨੀ ਚਾਹੀਦੀ ਹੈ। ਅਤੇ ਜੇਤੂ ਵਿਦਿਆਰਥੀਆਂ ਨੂੰ ਪਹਿਲਾਂ, ਦੂਜਾ, ਅਤੇ ਤੀਜੀ ਪੋਜੀਸ਼ਨ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਮੈਡਲ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਰੱਸਾ ਕਸੀ ਵਿੱਚ ਪਹਿਲਾਂ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਟ੍ਰਾਫੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਪਰੋਗਰਾਮ ਨੂੰ ਸਫ਼ਲ ਬਨਾਉਣ ਲਈ ਸ. ਦਿਲਬਾਗ ਸਿੰਘ ਮਾਨ ਸਾਬਕਾ ਕਪਤਾਨ, ਪਰਮਜੀਤ ਸਿੰਘ ਧਾਲੀਵਾਲ, ਸਰਦਾਰ ਚਰਨਜੀਵ ਸਿੰਘ ( ਮਾਈਕਲ) ਹੈਂਡਬਾਲ ਕੋਚ, ਸੀ੍ ਮਤੀ ਦਲਜੀਤ ਕੌਰ (ਕੁਸ਼ਤੀ) ਕੋਚ  , ਮਨਜੀਤ ਕੌਰ ( ਕਬੱਡੀ) ਕੋਚ, ਪੂਜਾ ਕੁਮਾਰੀ ਕੋਚ, ਸੁਖਰਾਜ ਕੌਰ ਕੋਚ ( ਨਿਸ਼ਾਨੇ ਬਾਜੀ) , ਹਰਪ੍ਰੀਤ ਕੌਰ ਕੋਚ, ਮਨਦੀਪ ਸਿੰਘ ਕੋਚ, ਜਸਵਿੰਦਰ ਸਿੰਘ,  ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਅਮਨਦੀਪ ਕੌਰ, ਕੁਲਵੰਤ ਸਿੰਘ ਮਾਨ ( ਕਬੱਡੀ ਕੋਚ) ਲੜਕੀਆਂ, ਜਸਪਾਲ ਸਿੰਘ (ਬਾਜ ) ਔਲਖ , ਕਲੱਬ ਪ੍ਧਾਨ, ਅਤੇ ਬਲਵਿੰਦਰ ਸਿੰਘ ਮੁਲਾਜ਼ਮ ਆਦਿ ਨੇ ਪੂਰਾ ਸਹਿਯੋਗ ਦਿੱਤਾ ਅੰਤ  ਵਿੱਚ ਸ੍ਰੀ ਮੋਹਿਤ ਕੁਮਾਰ ਸੈਣੀ ਵੱਲੋ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

Share this content:

Post Comment