Loading Now

ਅੰਤਰਰਾਸ਼ਟਰੀ ਕਾਨਫਰੰਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੈਟਨਰੀ ਯੂਨੀਵਰਸਿਟੀ ਦਾ ਨਾਮ ਕੀਤਾ ਰੋਸ਼ਨ

ਅੰਤਰਰਾਸ਼ਟਰੀ ਕਾਨਫਰੰਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੈਟਨਰੀ ਯੂਨੀਵਰਸਿਟੀ ਦਾ ਨਾਮ ਕੀਤਾ ਰੋਸ਼ਨ

ਲੁਧਿਆਣਾ, 17 ਦਸੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇੰਡੀਅਨ ਐਸੋਸੀਏਸ਼ਨ ਆਫ਼ ਵੈਟਰਨਰੀ ਪਬਲਿਕ ਹੈਲਥ ਸਪੈਸ਼ਲਿਸਟਸ ਦੀ ਅੰਤਰਰਾਸ਼ਟਰੀ ਗੋਸ਼ਠੀ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਤਿੰਨ ਸਰਵਉਤਮ ਮੌਖਿਕ ਪੇਸ਼ਕਾਰੀ ਪੁਰਸਕਾਰ ਅਤੇ ਸੱਤ ਸਰਵਉਤਮ ਪੋਸਟਰ ਪੇਸ਼ਕਾਰੀ ਪੁਰਸਕਾਰ ਪ੍ਰਾਪਤ ਕਰਕੇ ਨਾਮ ਰੌਸ਼ਨ ਕੀਤਾ। ਡਾ. ਇਕਰਾ ਆਰਿਫ਼, ਪੀਐਚ.ਡੀ. ਖੋਜਾਰਥੀ ਨੇ ਸਰਵਉਤਮ ਪੀਐਚ.ਡੀ. ਥੀਸਿਸ ਪੁਰਸਕਾਰ ਜਿੱਤਿਆ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀ ਡਾ. ਜਯੇਸ਼ ਨੇ ਸੈਂਟਰ ਫਾਰ ਵਨ ਹੈਲਥ ਲਈ ਇੱਕ ਸਰਵਉਤਮ ਲੋਗੋ ਡਿਜ਼ਾਈਨ ਕਰਨ ਲਈ ਪੁਰਸਕਾਰ ਜਿੱਤਿਆ।

ਅਕਾਦਮਿਕਪ੍ਰਾਪਤੀਆਂਵਿੱਚਵਾਧਾਕਰਦੇਹੋਏ, ਸੈਂਟਰਫਾਰਵਨਹੈਲਥਦੇਨਿਰਦੇਸ਼ਕਡਾ. ਜਸਬੀਰਸਿੰਘਬੇਦੀਅਤੇਡਾ. ਸਿਮਰਨਪ੍ਰੀਤਕੌਰਨੂੰਕ੍ਰਮਵਾਰਵੱਕਾਰੀਡਾ. ਏ.ਟੀ. ਸ਼ੇਰੀਕਰਆਊਟਸਟੈਂਡਿੰਗਪਬਲਿਕਹੈਲਥਵੈਟਰੀਨੇਰੀਅਨਪੁਰਸਕਾਰਅਤੇਡਾ. ਆਰ. ਕੇ. ਅਗਰਵਾਲਫੂਡਸੇਫਟੀਪੁਰਸਕਾਰਨਾਲਸਨਮਾਨਿਤਕੀਤਾਗਿਆ ਯੂਨੀਵਰਸਿਟੀਦੇਮਾਣਨੂੰਹੋਰਵਧਾਉਂਦੇਹੋਏਡਾ. ਜਤਿੰਦਰਪਾਲਸਿੰਘਗਿੱਲ,  ਉਪ ਕੁਲਪਤੀਨੂੰਵੈਟਨਰੀਪਬਲਿਕਹੈਲਥਵਿੱਚਉਨ੍ਹਾਂਦੇਸ਼ਾਨਦਾਰਯੋਗਦਾਨਲਈਜੀਵਨਪ੍ਰਾਪਤੀਸਨਮਾਨਪ੍ਰਦਾਨਕੀਤਾਗਿਆ। ਇਸਸੈਂਟਰਨੇਕਾਰਜਕਾਰੀਕਮੇਟੀਵਿੱਚਵੀਮਹੱਤਵਪੂਰਨਪ੍ਰਤੀਨਿਧਤਾਪ੍ਰਾਪਤਕੀਤੀ।ਡਾ. ਗਿੱਲਨੂੰਐਸੋਸੀਏਸ਼ਨਦੇਪ੍ਰਧਾਨਵਜੋਂ, ਡਾ. ਬੇਦੀਨੂੰਉਪ-ਪ੍ਰਧਾਨਵਜੋਂ, ਜਦੋਂਕਿਡਾ. ਸਿਮਰਨਪ੍ਰੀਤਕੌਰਅਤੇਡਾ. ਦੀਪਾਲੀਕਲੰਭੇਨੂੰਕਾਰਜਕਾਰੀਕਮੇਟੀਦੇਮੈਂਬਰਘੋਸ਼ਿਤਕੀਤਾਗਿਆ। ਇਸ ਕਾਨਫਰੰਸ ਦੌਰਾਨ ਵਿਖਾਏ ਗਏ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ, ਵੱਕਾਰੀ ਮਾਨਤਾਵਾਂ ਅਤੇ ਲੀਡਰਸ਼ਿਪ ਭੂਮਿਕਾਵਾਂ ਨੇ ਯੂਨੀਵਰਸਿਟੀ ਦੇ ਕੌਮੀ ਰੁਤਬੇ ਨੂੰ ਹੋਰ ਮਜ਼ਬੂਤ ਕੀਤਾ ਜਿਸ ਨਾਲ ਵਨ ਹੈਲਥ ਸਿੱਖਿਆ ਅਤੇ ਖੋਜ ਵਿੱਚ ਉੱਤਮਤਾ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਹੁੰਦੀ ਹੈ।

Share this content:

Post Comment