ਅਸ਼ੋਕ ਭੌਰਾ ਦੀ ਪੁਸਤਕ ਪੰਜਾਬੀ ਰੂਟਸ ਅਮੈਰੀਕਨ ਡਰੀਮਜ਼ ਪੰਜਾਬ ਚੇਤਨਾ ਮੰਚ ਜਲੰਧਰ ਵੱਲੋਂ ਲੋਕ ਅਰਪਣ
ਫਗਵਾੜਾ (ਏ.ਡੀ.ਪੀ. ਨਿਊਜ਼ 24 ਫਰਵਰੀ 2026) ਅੱਜ ਰੋਇਲ ਕੋਰਟ ਹੋਟਲ ਜਲੰਧਰ ਵਿਖੇ ਪ੍ਰਸਿੱਧ ਅੰਤਰਰਾਸ਼ਟਰੀ ਪੱਤਰਕਾਰ ਅਤੇ ਲੇਖਕ ਸ੍ਰੀ ਐੱਸ ਅਸ਼ੋਕ ਭੌਰਾ ਜੀ ਦੀ ਲਿਖੀ ਪੁਸਤਕ “ਪੰਜਾਬੀ ਰੂਟਸ ਅਮੈਰੀਕਨ ਡਰੀਮਜ਼” ਦਾ ਰਿਲੀਜ਼ ਸਮਾਰੋਹ ਪੰਜਾਬ ਚੇਤਨਾ ਮੰਚ ਜਲੰਧਰ ਵੱਲੋਂ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਉੱਘੇ ਪੱਤਰਕਾਰ ਅਤੇ ਸਾਹਿਤਕਾਰ ਸਤਨਾਮ ਸਿੰਘ ਮਾਣਕ, ਲਖਵਿੰਦਰ ਸਿੰਘ ਜੌਹਲ, ਉੱਘੇ ਕਹਾਣੀਕਾਰ ਵਰਿਆਮ ਸਿੰਘ ਸੰਧੂ ਅਤੇ ਸ਼੍ਰੀ ਅਸ਼ੋਕ ਭੌਰਾ ਜੀ ਨੇ ਸ਼ਿਰਕਤ ਕੀਤੀ। ਪੁਸਤਕ ਰਿਲੀਜ਼ ਸਮਾਰੋਹ ਵਿੱਚ ਮੈਂਬਰ ਪਾਰਲੀਮੈਂਟ ਚੰਡੀਗੜ੍ਹ ਸ਼੍ਰੀ ਮਨੀਸ਼ ਤਿਵਾੜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ਼੍ਰੀ ਦੀਪਕ ਬਾਲੀ ਸਲਾਹਕਾਰ ਸੱਭਿਆਚਾਰਕ ਵਿਭਾਗ ਪੰਜਾਬ ਸਰਕਾਰ, ਬਹਾਦਰ ਸਿੰਘ ਵਨ ਬੀਟ ਮੈਡੀਕਲ ਗਰੁੱਪ ਅਮਰੀਕਾ, ਗਾਖਲ ਗਰੁੱਪ ਅਮਰੀਕਾ ਤੋਂ ਅਮੋਲਕ ਸਿੰਘ ਗਾਖਲ ਇਸ ਪੁਸਤਕ ਰਿਲੀਜ ਸਮਾਰੋਹ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਉਹਨਾਂ ਵੱਲੋਂ ਪੱਤਰਕਾਰ ਅਸ਼ੋਕ ਭੌਰਾ ਜੀ ਨੂੰ ਪੁਸਤਕ “ਪੰਜਾਬੀ ਰੂਟਸ।ਅਮੈਰੀਕਨ ਡਰੀਮਜ਼” ਰਿਲੀਜ਼ ਹੋਣ ‘ਤੇ ਮੁਬਾਰਕਬਾਦ ਦਿੱਤੀ।ਬਹੁਤ ਹੀ ਸ਼ਾਨਦਾਰ ਸਮਾਰੋਹ ਵਿੱਚ ਇਹ ਪੁਸਤਕ “ਪੰਜਾਬੀ ਰੂਟਸ ਅਮੈਰੀਕਨ ਡਰੀਮਜ਼” ਲੋਕ ਅਰਪਣ ਕੀਤੀ ਗਈ। ਇਸ ਮੌਕੇ ਪੰਜਾਬ ਚੇਤਨਾ ਮੰਚ ਜਲੰਧਰ ਵੱਲੋਂ ਸ਼੍ਰੀ ਅਸ਼ੋਕ ਭੌਰਾ ਜੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਕਮਲੇਸ਼ ਸੰਧੂ ਵੱਲੋਂ ਮਾਣ ਪੱਤਰ ਪੜ੍ਹਿਆ ਗਿਆ।ਸਟੇਜ ਸੰਚਾਲਨ ਪੰਜਾਬ ਚੇਤਨਾ ਮੰਚ ਜਲੰਧਰ ਦੇ ਜਥੇਬੰਦਕ ਸਕੱਤਰ ਗੁਰਮੀਤ ਸਿੰਘ ਪਲਾਹੀ ਵੱਲੋਂ ਬਾਖ਼ੂਬੀ ਕੀਤਾ ਗਿਆ। ਪੰਜਾਬੀ ਸਾਹਿਤ ਅਤੇ ਪੱਤਰਕਾਰਤਾ ਦੀਆਂ ਪ੍ਰਸਿੱਧ ਹਸਤੀਆਂ ਵਿੱਚ ਸ਼ੁਮਾਰ ਸ.ਅਸ਼ੋਕ ਭੌਰਾ ਜੀ ਨੇ ਆਪਣੀ ਜਲਦ ਰਿਲੀਜ਼ ਹੋਣ ਵਾਲੀ ਪੁਸਤਕ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਕਿਤਾਬ ਪੰਜਾਬੀਆਂ ਦੀਆਂ ਵਿਸ਼ਵ ਪੱਧਰੀ ਪ੍ਰਾਪਤੀਆਂ ਦਾ ਵਿਸ਼ਾਲ ਦਸਤਾਵੇਜ਼ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿੱਚ ਉਹਨਾਂ 50 ਪ੍ਰਮੁੱਖ ਪੰਜਾਬੀਆਂ ਦਾ ਵਿਸਤਾਰ ਸਹਿਤ ਜ਼ਿਕਰ ਹੈ,ਜਿਹੜੇ ਵੱਖ-ਵੱਖ ਖੇਤਰਾਂ ਵਿੱਚ ਉੱਚੇ ਅਹੁਦਿਆਂ ’ਤੇ ਬੈਠ ਕੇ ਵਿਸ਼ਵ ਪੱਧਰ ’ਤੇ ਆਪਣੀ ਛਾਪ ਛੱਡ ਰਹੇ ਹਨ।
ਭੌਰਾ ਜੀ ਨੇ ਜ਼ਿਕਰ ਕੀਤਾ ਕਿ ਇਹ ਕਿਤਾਬ ਸਿਰਫ਼ ਇਕ ਸੰਗ੍ਰਹਿ ਨਹੀਂ, ਸਗੋਂ ਪੰਜਾਬੀ ਕੌਮ ਦੇ ਮਾਣਯੋਗ ਇਤਿਹਾਸ ਦੀ ਇੱਕ ਮਹੱਤਵਪੂਰਨ ਕੜੀ ਹੈ। ਉਨ੍ਹਾਂ ਕਿਹਾ ਕਿ ਜੇ ਕਦੇ ਇੰਡੋ–ਯੂ.ਐੱਸ. ਸੰਬੰਧਾਂ ਜਾਂ ਵਿਦੇਸ਼ੀ ਵਿਭਾਗਾਂ ਵੱਲੋਂ ਪੰਜਾਬੀਆਂ ਦੀਆਂ ਉਪਲਬਧੀਆਂ ਦਾ ਹਵਾਲਾ ਦੇਣਾ ਹੋਵੇ, ਤਾਂ ਇਹ ਪੁਸਤਕ ਇੱਕ ਪ੍ਰਮਾਣਿਕ ਰੈਫਰੈਂਸ ਵਜੋਂ ਮੰਨੀ ਜਾ ਸਕਦੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਇਸ ਕਿਤਾਬ ਰਾਹੀਂ ਕੇਂਦਰ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਨੂੰ ਵੀ ਇਹ ਜਾਣਕਾਰੀ ਪ੍ਰਾਪਤ ਹੋਵੇਗੀ ਕਿ ਪੰਜਾਬੀ ਕੌਮ ਦੇ ਕਾਬਿਲ ਪੁੱਤਰ ਤੇ ਧੀਆਂ ਦੁਨੀਆ ਦੇ ਕਿਹੜੇ–ਕਿਹੜੇ ਉੱਚੇ ਮਕਾਮਾਂ ’ਤੇ ਸੇਵਾ ਨਿਭਾ ਰਹੇ ਹਨ। ਇਸ ਤਰ੍ਹਾਂ ਇਹ ਪੁਸਤਕ ਆਪਣੇ ਅੰਦਰ ਪੰਜਾਬੀ ਸਮਾਜ ਦਾ ਇੱਕ ਜੀਵੰਤ ਇਤਿਹਾਸ ਸਮੇਟੇ ਹੋਏ ਹੈ। ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਪੰਜਾਬ ਚੇਤਨਾ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ. ਅਸ਼ੋਕ ਭੌਰਾ ਦੀ ਇਹ ਪੁਸਤਕ ਪੰਜਾਬੀ ਕੌਮ ਦੀ ਵਿਸ਼ਵ ਪੱਧਰੀ ਪਛਾਣ ਨੂੰ ਮਜ਼ਬੂਤ ਕਰਨ ਵਾਲਾ ਮਹੱਤਵਪੂਰਨ ਦਸਤਾਵੇਜ਼ ਹੈ।ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਇਹ ਕਿਤਾਬ ਨਵੀਂ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਸਾਬਤ ਹੋਵੇਗੀ ਅਤੇ ਮਿਹਨਤ, ਲਗਨ ਤੇ ਇਮਾਨਦਾਰੀ ਦੀ ਤਾਕਤ ਨੂੰ ਰੌਸ਼ਨ ਕਰੇਗੀ। ਇਹ ਕਿਤਾਬ ਦੇਸ਼-ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਦੀਆਂ ਉਪਲਬਧੀਆਂ ਦਾ ਮਾਣਯੋਗ ਇਤਿਹਾਸ ਸੰਭਾਲ਼ਦੀ ਹੋਈ ਸਮਾਜ ਲਈ ਰਾਹ-ਦਸੇਰਾ ਸਾਬਿਤ ਹੋਵੇਗੀ।ਮੈਂਬਰ ਪਾਰਲੀਮੈਂਟ ਚੰਡੀਗੜ੍ਹ ਸ਼੍ਰੀ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਚੰਡੀਗੜ੍ਹ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਸ਼ੋਕ ਭੌਰਾ ਜੀ ਦੀ ਕਿਤਾਬ ਸਾਨੂੰ ਇੱਕ ਸਨੇਹਾ ਦਿੰਦੀ ਹੈ ਕਿ ਜੇ ਪੰਜਾਬੀ ਆਪਣਾ ਮੁਲਕ ਛੱਡ ਕੇ ਵਿਦੇਸ਼ਾਂ ਵਿੱਚ ਜਾ ਕੇ ਇੰਨੇ ਕਾਮਯਾਬ ਹੋ ਸਕਦੇ ਹਨ, ਤਾਂ ਕੀ ਅਸੀਂ ਸਾਰੇ ਮਿਲ ਕੇ ਆਪਣੇ ਪੰਜਾਬ ਨੂੰ ਬਚਾਅ ਨਹੀਂ ਸਕਦੇ?ਇਹ ਸਵਾਲ ਸਾਡੇ ਹਰ ਇਕ ਦੇ ਮਨ ਵਿੱਚ ਹੋਣਾ ਚਾਹੀਦਾ ਹੈ ਕਿ ਪੰਜਾਬੀ ਤਰੱਕੀ ਕਰ ਰਹੇ ਹਨ, ਪਰ ਪੰਜਾਬ ਕਿਉਂ ਪਿੱਛੜ ਰਿਹਾ ਹੈ?ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਪੰਜਾਬੀ ਯੁਵਕਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਡੀ ਪੀੜ੍ਹੀ ਨੂੰ ਆਪਣੇ ਸੱਭਿਆਚਾਰ, ਭਾਸ਼ਾ ਅਤੇ ਮੂਲ ਸਿੱਖ ਸੰਦੇਸ਼ਾਂ ਦੀ ਪਹਿਚਾਣ ਬਣਾਈ ਰੱਖਣੀ ਚਾਹੀਦੀ ਹੈ।ਇਸ ਮੌਕੇ ਅਮੋਲਕ ਸਿੰਘ ਗਾਖਲ, ਮਨੀਸ਼ ਤਿਵਾੜੀ, ਐੱਸ. ਪੀ. ਸਿੰਘ ਓਬਰਾਏ, ਬਹਾਦਰ ਸਿੰਘ, ਸ਼ਿੰਗਾਰਾ ਸਿੰਘ, ਕਰਨੈਲ ਸਿੰਘ, ਨੱਥਾ ਸਿੰਘ ਗਾਖਲ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਰਵਿੰਦਰ ਚੋਟ, ਜਨਕ ਪਲਾਹੀ, ਪਵਨ ਦੀਵਾਨ, ਕੇ ਕੇ ਬਾਵਾ, ਸਤਵੀਰ ਸਿੰਘ ਪੱਲ਼ੀਝਿੱਕੀ ,ਜਸਪ੍ਰੀਤ ਸਿੰਘ, ਅਵਤਾਰ ਸਿੰਘ ਸ਼ੇਰਗਿੱਲ, ਇੰਦਰਜੀਤ ਸਿੰਘ ਆਰਟਿਸਟ, ਗੁਰਦੀਸ਼ ਪੰਨੂ, ਬਲਜਿੰਦਰ ਮਾਨ, ਵਿਜੇ ਬੰਬੇਲੀ, ਕੁਲਦੀਪ ਸਿੰਘ ਬੇਦੀ, ਡਾ.ਬੱਲ ਸਿੱਧੂ,ਤਜਿੰਦਰ ਕੌਰ ਥਿੰਦ,ਸੁਰਜੀਤ ਜੱਜ ਹਾਜ਼ਰ ਸਨ।
Share this content:


Post Comment