Loading Now

ਅਲੀ ਲਾਰੀਜਾਨੀ ਤੋਂ ਬਾਅਦ ਇਰਾਨੀ ਇੰਟੈਲੀਜੈਂਸ ਚੀਫ ਇਸਮਾਈਲ ਖਤੀਬ ਦੀ ਵੀ ਮੌਤ

ਅਲੀ ਲਾਰੀਜਾਨੀ ਤੋਂ ਬਾਅਦ ਇਰਾਨੀ ਇੰਟੈਲੀਜੈਂਸ ਚੀਫ ਇਸਮਾਈਲ ਖਤੀਬ ਦੀ ਵੀ ਮੌਤ

ਨਵੀਂ ਦਿੱਲੀ, 18 ਮਾਰਚ – ਇਜ਼ਰਾਈਲ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਹੈ ਕਿ ਉਸ ਨੇ ਈਰਾਨ ਦੇ ਖੁਫ਼ੀਆ ਮੰਤਰੀ ਇਸਮਾਈਲ ਖਤੀਬ ਨੂੰ ਰਾਤ ਭਰ ਚੱਲੇ ਹਵਾਈ ਹਮਲੇ ‘ਚ ਖ਼ਤਮ ਕਰ ਦਿੱਤਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਬੁੱਧਵਾਰ ਨੂੰ ਇਹ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਰਾਤ ਤਹਿਰਾਨ ‘ਚ ਟਾਰਗੇਟ ਹਮਲੇ ‘ਚ ਖਤੀਬ ਨੂੰ ਮਾਰ ਮੁਕਾਇਆ ਗਿਆ ਹੈ। ਹਾਲਾਂਕਿ, ਈਰਾਨ ਵੱਲੋਂ ਅਜੇ ਤਕ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਅਲੀ ਲਾਰੀਜਾਨੀ ਦੀ ਮੌਤ

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹੀ ਇਜ਼ਰਾਈਲ ਨੇ ਈਰਾਨ ਦੇ ਚੋਟੀ ਦੇ ਸੁਰੱਖਿਆ ਅਧਿਕਾਰੀ ਅਲੀ ਲਾਰੀਜਾਨੀ ਤੇ ਬਸੀਜ ਫੋਰਸ ਦੇ ਮੁਖੀ ਗੋਲਾਮਰੇਜ਼ਾ ਸੁਲੇਮਾਨੀ ਨੂੰ ਮਾਰਨ ਦਾ ਦਾਅਵਾ ਕੀਤਾ ਸੀ। ਖਤੀਬ ਦੀ ਮੌਤ ਦਾ ਦਾਅਵਾ ਇਨ੍ਹਾਂ ਹੱਤਿਆਵਾਂ ਦੇ ਠੀਕ ਇਕ ਦਿਨ ਬਾਅਦ ਆਇਆ ਹੈ ਜਿਸ ਨਾਲ ਮਿਡਲ ਈਸਟ (ਮੱਧ ਪੂਰਬ) ‘ਚ ਤਣਾਅ ਹੋਰ ਡੂੰਘਾ ਹੋ ਗਿਆ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਕਾਟਜ਼ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਦਿੱਤੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਈਰਾਨ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੂੰ ਵਾਧੂ ਇਜਾਜ਼ਤ ਲਏ ਬਿਨਾਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

ਕੌਣ ਹਨ ਇਸਮਾਈਲ ਖਤੀਬ?

ਦੱਸ ਦੇਈਏ ਕਿ ਇਸਮਾਈਲ ਖਤੀਬ ਈਰਾਨ ਦੇ ਖੁਫ਼ੀਆ ਮੰਤਰਾਲੇ ਦੇ ਮੁਖੀ ਸਨ। ਉਹ ਸ਼ੀਆ ਧਰਮ ਗੁਰੂ ਹਨ ਤੇ 1980 ਦੇ ਦਹਾਕੇ ‘ਚ ਈਰਾਨ-ਇਰਾਕ ਜੰਗ ‘ਚ ਰੈਵੋਲਿਊਸ਼ਨਰੀ ਗਾਰਡ ‘ਚ ਸੇਵਾ ਨਿਭਾ ਚੁੱਕੇ ਸਨ। 2022 ‘ਚ ਅਮਰੀਕੀ ਟ੍ਰੇਜ਼ਰੀ ਨੇ ਉਨ੍ਹਾਂ ‘ਤੇ ਸਾਈਬਰ ਜਾਸੂਸੀ ਅਤੇ ਰੈਨਸਮਵੇਅਰ ਹਮਲਿਆਂ ਨਾਲ ਜੁੜੇ ਨੈੱਟਵਰਕ ਚਲਾਉਣ ਦੇ ਦੋਸ਼ ਵਿੱਚ ਪਾਬੰਦੀ ਲਗਾਈ ਸੀ।

ਇਰਾਨ ਜੰਗ ਹੁਣ ਤਕ

ਇਹ ਹਮਲਾ 28 ਫਰਵਰੀ ਤੋਂ ਸ਼ੁਰੂ ਹੋਏ ਇਜ਼ਰਾਈਲ-ਅਮਰੀਕਾ ਦੇ ਈਰਾਨ ‘ਤੇ ਹਮਲਿਆਂ ਦੀ ਲੜੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ, ਜਿਸ ਵਿਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਸਮੇਤ ਕਈ ਚੋਟੀ ਦੇ ਆਗੂ ਮਾਰੇ ਜਾ ਚੁੱਕੇ ਹਨ। ਈਰਾਨ ਨੇ ਇਨ੍ਹਾਂ ਹਮਲਿਆਂ ਦਾ ਬਦਲਾ ਲੈਣ ਦੀ ਸਹੁੰ ਖਾਧੀ ਹੈ।

Share this content:

Post Comment