Loading Now

ਅਰਾਵਲੀ ਪਹਾੜੀਆਂ ਵਿਵਾਦ : ਅੱਜ ਸੁਪਰੀਮ ਕੋਰਟ ਕਰੇਗੀ ਸੁਣਵਾਈ

ਅਰਾਵਲੀ ਪਹਾੜੀਆਂ ਵਿਵਾਦ : ਅੱਜ ਸੁਪਰੀਮ ਕੋਰਟ ਕਰੇਗੀ ਸੁਣਵਾਈ

 

ਅਰਾਵਲੀ ਪਹਾੜੀਆਂ ਦੀ ਪਰਿਭਾਸ਼ਾ ਦੇ ਭਖੇ ਵਿਵਾਦ ਮਾਮਲੇ ’ਤੇ ਸੁਪਰੀਮ ਕੋਰਟ ਅੱਜ ਸੋਮਵਾਰ ਨੂੰ ਸੁਣਵਾਈ ਕਰੇਗੀ। ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਹੈ ਅਤੇ ਕਾਰਜ ਸੂਚੀ ਮੁਤਾਬਕ ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੇ ਕੇ ਮਹੇਸ਼ਵਰੀ ਤੇ ਜਸਟਿਸ ਆਗਸਟੀਨ ਜੌਰਜ ਮਸੀਹ ਦੇ ਵੈਕੇਸ਼ਨ ਬੈਂਚ ਵੱਲੋਂ ਸੁਣਵਾਈ ਕਰਨ ਦੀ ਸੰਭਾਵਨਾ ਹੈ।

ਸਿਖ਼ਰਲੀ ਅਦਾਲਤ ਨੇ 20 ਨਵੰਬਰ ਨੂੰ ਅਰਾਵਲੀ ਪਹਾੜੀਆਂ ਦੀ ਇਕਸਾਰ ਪਰਿਭਾਸ਼ਾ ਨੂੰ ਸਵੀਕਾਰ ਕਰਦਿਆਂ ਮਾਹਿਰਾਂ ਦੀ ਰਿਪੋਰਟ ਆਉਣ ਤੱਕ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਗੁਜਰਾਤ ’ਚ ਪੈਂਦੀਆਂ ਪਹਾੜੀਆਂ ’ਚ ਖਣਨ ਦੀ ਲੀਜ਼ ਨੂੰ ਮਨਜ਼ੂਰ ਕਰਨ ’ਤੇ ਪਾਬੰਦੀ ਲਗਾ ਦਿੱਤੀ ਸੀ। ਸੁਪਰੀਮ ਕੋਰਟ ਨੇ ਦੁਨੀਆ ਦੀ ਸਭ ਤੋਂ ਪੁਰਾਣੀ ਪਹਾੜੀ ਪ੍ਰਣਾਲੀ ਬਾਰੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰਾਲੇ ਦੀ ਕਮੇਟੀ ਵੱਲੋਂ ਅਰਾਵਲੀ ਪਹਾੜੀਆਂ ਦੀ ਪਰਿਭਾਸ਼ਾ ਬਾਰੇ ਕੀਤੀ ਸਿਫ਼ਾਰਸ਼ ਨੂੰ ਮੰਨ ਲਿਆ ਸੀ। ਕਮੇਟੀ ਨੇ ਅਰਾਵਲੀ ਪਹਾੜੀ ਦੀ ਉਚਾਈ 100 ਮੀਟਰ ਜਾਂ ਉਸ ਤੋਂ ਵੱਧ ਵਜੋਂ ਪਰਿਭਾਸ਼ਿਤ ਕੀਤੀ ਹੈ।

Share this content:

Post Comment