Loading Now

ਅਮਰੀਕੀ ਅਦਾਲਤ ਨੇ ਡੋਨਾਲਡ ਟਰੰਪ ਦੇ ਟੈਰਿਫ ਨੂੰ ਦੱਸਿਆ ਗ਼ੈਰ-ਕਾਨੂੰਨੀ

ਅਮਰੀਕੀ ਅਦਾਲਤ ਨੇ ਡੋਨਾਲਡ ਟਰੰਪ ਦੇ ਟੈਰਿਫ ਨੂੰ ਦੱਸਿਆ ਗ਼ੈਰ-ਕਾਨੂੰਨੀ

ਵਾਸ਼ਿੰਗਟਨ, 30 ਅਗਸਤ – ਅਮਰੀਕਾ ਦੀ ਇਕ ਅਪੀਲ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜ਼ਿਆਦਾਤਰ ਟੈਰਿਫ਼ਾਂ ਨੂੰ ਗੈਰਕਾਨੂੰਨੀ ਦੱਸਿਆ ਹੈ। ਕੋਰਟ ਨੇ ਕਿਹਾ ਕਿ ਟਰੰਪ ਨੇ ਟੈਰਿਫ ਲਗਾਉਣ ਲਈ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕੀਤੀ ਹੈ, ਜਿਸ ਦਾ ਉਨ੍ਹਾਂ ਨੂੰ ਅਧਿਕਾਰ ਨਹੀਂ ਹੈ। ਅਦਾਲਤ ਨੇ ਕਿਹਾ ਕਿ ਟਰੰਪ ਕੋਲ ਹਰ ਆਯਾਤ ’ਤੇ ਟੈਰਿਫ਼ ਲਗਾਉਣ ਦੀ ਅਸਿੱਧੀ ਸ਼ਕਤੀ ਨਹੀਂ ਹੈ। ਜਦਕਿ ਅਦਾਲਤ ਨੇ ਇਸ ਫੈਸਲੇ ਨੂੰ ਅਕਤੂਬਰ ਤੱਕ ਲਾਗੂ ਕਰਨ ਤੋਂ ਰੋਕ ਦਿੱਤਾ ਹੈ ਤਾਂ ਡੋਨਾਲਡ ਟਰੰਪ ਸੁਪਰੀਮ ਕੋਰਟ ਵਿੱਚ ਅਪੀਲ ਕਰ ਸਕਦਾ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਦਾਲਤ ਦੇ ਫ਼ੈਸਲੇ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਜੇਕਰ ਟੈਰਿਫ ਹਟਿਆ ਤਾਂ ਅਮਰੀਕਾ ਬਰਬਾਦ ਹੋ ਜਾਵੇਗਾ। ਉਨ੍ਹਾਂ ਸ਼ੋਸਲ ਮੀਡੀਆ ਅਕਾਊਂਟ ਐਕਸ ’ਤੇ ਲਿਖਿਆ ਕਿ ‘ਸਾਰੇ ਟੈਰਿਫ ਹਾਲੇ ਲਾਗੂ ਹਨ।

Share this content:

Post Comment